ਸ਼ੀ ਨੇ ਟਰੰਪ ਨੂੰ ਲਿਖੀ ਚਿੱਠੀ, ਕਿਹਾ- ਆਓ ਮਤਭੇਦਾਂ ਨੂੰ ਕਰੀਏ ਖਤਮ
Saturday, Oct 12, 2019 - 03:03 PM (IST)

ਵਾਸ਼ਿੰਗਟਨ— ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਆਪਣੇ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ 'ਚ ਉਨ੍ਹਾਂ ਨੇ ਆਪਸੀ ਸਨਮਾਨ ਦੇ ਆਧਾਰ 'ਤੇ ਮਤਭੇਦਾਂ ਨੂੰ ਨਿਪਟਾਉਣ ਤੇ ਰਸਮੀ ਲਾਭ ਦੇ ਲਈ ਸਹਿਯੋਗ ਦਾ ਵਿਸਥਾਰ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਚੀਨ-ਅਮਰੀਕੀ ਸਬੰਧਾਂ ਨੂੰ ਸਹੀ ਰਸਤੇ 'ਤੇ ਲਿਆਂਦਾ ਜਾ ਸਕੇ।
ਸ਼ੀ ਨੇ ਟਰੰਪ ਨੂੰ ਪੱਤਰ 'ਚ ਲਿਖਿਆ ਕਿ ਇਕ ਸਿਹਤਮੰਦ ਤੇ ਸਥਿਰ ਚੀਨ-ਅਮਰੀਕੀ ਸੰਬੰਧ ਦੋਵਾਂ ਦੇਸ਼ਾਂ ਤੇ ਦੁਨੀਆ ਦੇ ਲਈ ਬਹੁਤ ਮਾਇਨੇ ਰੱਖਦੇ ਹਨ। ਮੈਨੂੰ ਉਮੀਦ ਹੈ ਕਿ ਦੋਵੇਂ ਪੱਖ ਉਸ ਸਿਧਾਂਤ ਤੇ ਦਿਸ਼ਾ 'ਚ ਕੰਮ ਕਰਨਗੇ, ਜਿਸ 'ਤੇ ਤੁਸੀਂ ਤੇ ਮੈਂ ਸਹਿਮਤ ਹੋਏ ਹਾਂ। ਅਸੀਂ ਤਾਲਮੇਲ, ਸਹਿਯੋਗ ਤੇ ਸਥਿਰਤਾ ਦੇ ਆਧਾਰ 'ਤੇ ਚੀਨ-ਅਮਰੀਕੀ ਸਬੰਧਾਂ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੇ ਹਾਂ। ਆਓ ਅਸੀਂ ਆਪਸੀ ਸਨਮਾਨ ਦੇ ਆਧਾਰ 'ਤੇ ਮੱਤਭੇਦਾਂ ਨੂੰ ਖਤਮ ਕਰੀਏ ਤੇ ਆਪਸੀ ਲਾਭ ਦੇ ਲਈ ਸਹਿਯੋਗ ਦਾ ਵਿਸਥਾਰ ਕਰੀਏ, ਤਾਂ ਕਿ ਸਾਡੇ ਸਬੰਧਾਂ ਨੂੰ ਸਹੀ ਰਾਸਤੇ 'ਤੇ ਲਿਆਂਦਾ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਹਾਲ ਹੀ 'ਚ ਸਾਡੇ ਦੋਵਾਂ ਪੱਖਾਂ ਦੀ ਆਰਥਿਕ ਤੇ ਵਪਾਰਕ ਟੀਮਾਂ ਸੰਪਰਕ 'ਚ ਰਹਿ ਕੇ ਇਕ-ਦੂਜੇ ਨੂੰ ਸਦਭਾਵਨਾ ਦਿਖਾਈ ਹੈ, ਜਿਸ ਦਾ ਅਸੀਂ ਤੇ ਅੰਤਰਰਾਸ਼ਟਰੀ ਭਾਈਚਾਰੇ ਨੇ ਸਵਾਗਤ ਕੀਤਾ ਹੈ। ਸਾਡੀਆਂ ਟੀਮਾਂ ਨੇ ਸਲਾਹ ਦੇ ਤਹਿਤ ਸਮਝੌਤੇ 'ਤੇ ਵਿਕਾਸ ਕੀਤਾ ਹੈ, ਇਹ ਮਹੱਤਵਪੂਰਨ ਹੈ ਕਿ ਅਸੀਂ ਇਕ-ਦੂਜੇ ਦੀਆਂ ਚਿੰਤਾਵਾਂ ਨੂੰ ਠੀਕ ਤਰ੍ਹਾਂ ਨਾਲ ਸਮਝੀਏ ਤੇ ਹੋਰਾਂ ਖੇਤਰਾਂ 'ਚ ਵੀ ਸਾਕਾਰਾਤਮਕ ਪ੍ਰਭਾਵ ਪਾਈਏ। ਚੀਨ ਨੇ ਕਿਹਾ ਕਿ ਚੀਨੀ ਕੰਪਨੀਆਂ ਨੇ ਸੋਇਆਬੀਨ ਤੇ ਪੋਰਕ ਸਣੇ ਅਮਰੀਕੀ ਉਤਪਾਦਾਂ ਦੀ ਵਿਕਰੀ 'ਚ ਤੇਜ਼ੀ ਲਿਆਂਦੀ ਹੈ।
ਟਰੰਪ ਨੂੰ ਦਿੱਤਾ ਧੰਨਵਾਦ
ਚੀਨੀ ਰਾਸ਼ਟਰਪਤੀ ਨੇ ਟਰੰਪ ਨੂੰ ਪੀਪਲਸ ਰੀਪਬਲਿਕ ਆਫ ਚਾਈਨਾ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਦੇ ਲਈ ਵਧਾਈ ਸੰਦੇਸ਼ ਲਈ ਧੰਨਵਾਦ ਕੀਤਾ। ਚੀਨੀ ਰਾਸ਼ਟਰਪਤੀ ਦਾ ਪੱਤਰ ਅਜਿਹੇ ਵੇਲੇ 'ਚ ਸਾਹਮਣੇ ਆਇਆ ਹੈ ਜਦੋਂ ਦੋਵਾਂ ਦੇਸ਼ਾਂ ਦੇ ਵਿਚਾਲੇ ਵਪਾਰ ਜੰਗ ਚੋਟੀ 'ਤੇ ਹੈ।