ਸ਼ੀ ਜਿਨਪਿੰਗ ਨੇ ਪਹਿਲੀ ਵਾਰ ਕੀਤਾ ਤਿੱਬਤ ਦਾ ਦੌਰਾ, ਅਰੁਣਾਚਲ ਬਾਰਡਰ ਦਾ ਲਿਆ ਜਾਇਜਾ

Friday, Jul 23, 2021 - 10:58 AM (IST)

ਬੀਜਿੰਗ (ਭਾਸ਼ਾ): ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਰੁਣਾਚਲ ਪ੍ਰਦੇਸ਼ ਦੇ ਨੇੜੇ ਸਥਿਤ ਰਣਨੀਤਕ ਤੌਰ 'ਤੇ ਮਹੱਤਵਪੂਰਨ ਤਿੱਬਤੀ ਸਰਹੱਦੀ ਸ਼ਹਿਰ ਨਿੰਯਗਚੀ ਦਾ ਦੌਰਾ ਕੀਤਾ। ਅਧਿਕਾਰਤ ਮੀਡੀਆ ਵੱਲੋਂ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਖ਼ਬਰ ਮੁਤਾਬਕ ਸ਼ੀ ਬੁੱਧਵਾਰ ਨੂੰ ਨਿੰਯਗਚੀ ਮੇਨਲਿੰਗ ਹਵਾਈ ਅੱਡੇ ਪਹੁੰਚੇ, ਜਿੱਥੇ ਸਥਾਨਕ ਲੋਕਾਂ ਤੇ ਵਿਭਿੰਨ ਨਸਲੀ ਸਮੂਹਾਂ ਦੇ ਅਧਿਕਾਰੀਆਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਦੱਸਿਆ ਜਾ ਰਿਹਾ ਹੈ ਕਿ ਸਾਲ 2011 ਵਿਚ ਸੱਤਾ ਸੰਭਾਲਣ ਤੋਂ ਬਾਅਦ ਇਹ ਸ਼ੀ ਜਿਨਪਿੰਗ ਦਾ ਪਹਿਲਾ ਤਿੱਬਤ ਦੌਰਾ ਹੈ।

PunjabKesari

ਇਸ ਮਗਰੋਂ ਬ੍ਰਹਮਪੁੱਤਰ ਨਦੀ ਘਾਟੀ ਵਿਚ ਵਾਤਾਵਰਣ ਦੀ ਸੁਰੱਖਿਆ ਦਾ ਨਿਰੀਖਣ ਕਰਨ ਲਈ ਉਹ 'ਨਿਯਾਂਗ ਰੀਵਰ ਬ੍ਰਿਜ' ਗਏ ਜਿਸ ਨੂੰ ਤਿੱਬਤੀ ਭਾਸ਼ਾ ਵਿਚ 'ਯਾਰਲੰਗ ਜੰਗੋ' ਕਿਹਾ ਜਾਂਦਾ ਹੈ. ਨਿੰਯਗਚੀ, ਤਿੱਬਤ ਵਿਚ ਇਕ ਸੂਬਾ ਪੱਧਰ ਦਾ ਸ਼ਹਿਰ ਜੋ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਿਆ ਹੋਇਆ ਹੈ।ਚੀਨ, ਅਰੁਣਾਚਲ ਪ੍ਰਦੇਸ਼ ਨੂੰ ਦੱਖਣ ਤਿੱਬਤ ਦਾ ਹਿੱਸਾ ਦੱਸਦਾ ਹੈ, ਜਿਸ ਦਾਅਵੇ ਨੂੰ ਭਾਰਤ ਨੇ ਹਮੇਸ਼ਾ ਦ੍ਰਿੜ੍ਹਤਾ ਨਾਲ ਖਾਰਿਜ ਕੀਤਾ ਹੈ। ਭਾਰਤ-ਚੀਨ ਵਿਚਾਲੇ 3,488 ਕਿਲੋਮੀਟਰ ਦੀ ਵਾਸਤਵਿਕ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਸਰਹੱਦੀ ਵਿਵਾਦ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਅੱਤਵਾਦੀਆਂ ਦਾ ਖ਼ੌਫ਼, ਚੀਨੀ ਵਰਕਰ AK-47 ਲੈਕੇ ਕਰ ਰਹੇ ਕੰਮ

PunjabKesari

ਚੀਨ ਦੇ ਕਈ ਨੇਤਾ ਸਮੇਂ-ਸਮੇਂ 'ਤੇ ਤਿੱਬਤ ਜਾਂਦੇ ਹਨ ਪਰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਅਤੇ ਸ਼ਕਤੀਸ਼ਾਲੀ ਕੇਂਦਰੀ ਮਿਲਟਰੀ ਕਮਿਸ਼ਨ (ਚੀਨੀ ਸੈਨਾ ਦੀ ਸਮੁੱਚੀ ਹਾਈ ਕਮਾਂਡ) ਦੇ ਪ੍ਰਮੁੱਖ ਸ਼ੀ ਹਾਲ ਦੇ ਸਾਲਾਂ ਵਿਚ ਤਿੱਬਤ ਦੇ ਸਰਹੱਦੀ ਸ਼ਹਿਰ ਦਾ ਦੌਰਾ ਕਰਨ ਵਾਲੇ ਸੰਭਵ ਤੌਰ 'ਤੇ ਪਹਿਲੇ ਸੀਨੀਅਰ ਨੇਤਾ ਹਨ। ਨਿੰਯਗਚੀ, ਜੂਨ ਵਿਚ ਉਦੋਂ ਚਰਚਾ ਵਿਚ ਆਇਆ ਸੀ ਜਦੋਂ ਚੀਨ ਨੇ ਤਿੱਬਤ ਵਿਚ ਆਪਣੀ ਪਹਿਲੀ ਬੁਲੇਟ ਟਰੇਨ ਦਾ ਪੂਰੀ ਤਰ੍ਹਾਂ ਨਾਲ ਸੰਚਾਲਨ ਸ਼ੁਰੂ ਕੀਤਾ ਸੀ।ਇਹ ਟ੍ਰੇਨ ਤਿੱਬਤ ਦੀ ਸੂਬਾਈ ਰਾਜਧਾਨੀ ਲਹਾਸਾ ਨੂੰ ਨਿੰਯਗਚੀ ਨਾਲ ਜੋੜਦੀ ਹੈ। 

ਨੋਟ- ਸ਼ੀ ਜਿਨਪਿੰਗ ਦੇ ਪਹਿਲੀ ਵਾਰ ਕੀਤੇ ਤਿੱਬਤ ਦੌਰੇ ਬਾਰੇ ਆਪਣੀ ਰਾਏ ਕੁਮੈਂਟ ਕਰ ਦਿਓ।


Vandana

Content Editor

Related News