ਸ਼ੀ ਜਿਨਪਿੰਗ ਨੇ ਪੁਲਾੜ ਸਟੇਸ਼ਨ ’ਤੇ ਮੌਜੂਦ ਯਾਤਰੀਆਂ ਨਾਲ ਕੀਤੀ ਗੱਲ, ਮਿਸ਼ਨ ਨੂੰ ਦੱਸਿਆ ‘ਮੀਲ ਦਾ ਪੱਥਰ’

Wednesday, Jun 23, 2021 - 03:34 PM (IST)

ਇੰਟਰਨੈਸ਼ਨਲ ਡੈਸਕ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਚੀਨੀ ਪੁਲਾੜ ਸਟੇਸ਼ਨ ’ਚ ਤਾਇਨਾਤ ਤਿੰਨ ਯਾਤਰੀਆਂ ਨਾਲ ਬੁੱਧਵਾਰ ਗੱਲ ਕੀਤੀ ਤੇ ਕਿਹਾ ਕਿ ਇਹ ਪ੍ਰੋਜੈਕਟ ਦੇਸ਼ ਦੇ ਅਹਿਮ ਪੁਲਾੜ ਖੋਜ ਪ੍ਰੋਗਰਾਮਾਂ ’ਚ ਇਕ ‘ਮੀਲ ਦਾ ਪੱਥਰ’ ਹੈ। ਇਕ ਚੀਨੀ ਪੁਲਾੜ ਯਾਤਰੀ ਤਿੰਨ ਚੀਨੀ ਪੁਲਾੜ ਯਾਤਰੀਆਂ ਨੂੰ ਸਫਲਤਾਪੂਰਵਕ ਦੇਸ਼ ਦੇ ਨਿਰਮਾਣ ਅਧੀਨ ਪੁਲਾੜ ਸਟੇਸ਼ਨ ’ਤੇ ਪਹੁੰਚ ਗਿਆ। ਚੀਨ ਦੇ ਤਿੰਨ ਯਾਤਰੀਆਂ ਨੂੰ ਲੈ ਕੇ ਬੀਤੇ ਵੀਰਵਾਰ ਗੋਬੀ ਰੇਗਿਸਤਾਨ ਤੋਂ ਰਵਾਨਾ ਹੋਣ ਤੋਂ ਕੁਝ ਹੀ ਘੰਟਿਆਂ ਬਾਅਦ ਇਕ ਚੀਨੀ ਪੁਲਾੜ ਗੱਡੀ ਦੇਸ਼ ਦੇ ਨਿਰਮਾਣ ਅਧੀਨ ਪੁਲਾੜ ਸਟੇਸ਼ਨ ’ਤੇ ਪਹੁੰਚ ਗਈ। ਇਸ ਘਟਨਾਚੱਕਰ ਨੂੰ ਪੁਲਾੜ ਸ਼ਕਤੀ ਬਣਨ ਦੀ ਚੀਨ ਦੀ ਅਹਿਮ ਕੋਸ਼ਿਸ਼ ’ਚ ਇਕ ਵੱਡੀ ਸਫਲਤਾ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਚਾਈਨਾ ਮੈਨਡ ਸਪੇਸ ਏਜੰਸੀ (ਸੀ. ਐੱਮ. ਐੱਸ. ਏ.) ਦੇ ਮੁਤਾਬਕ ਸ਼ੇਨੋਝਾਓ-12 ਪੁਲਾੜ ਗੱਡੀ ਬੀਤੇ ਵੀਰਵਾਰ ਨੂੰ ਦੁਪਹਿਰ ਨੂੰ ਪੁਲਾੜ ਸਟੇਸ਼ਨ ਦੇ ਕੋਰ ਮਾਡਿਊਲ ਤਿਆਨਹੇ ਨਾਲ ਸਫਲਤਾਪੂਰਵਕ ਜੁੜ ਗਈ।

ਇਹ ਵੀ ਪੜ੍ਹੋ : ਯਾਤਰੀਆਂ ਲਈ ਰਾਹਤ ਭਰੀ ਖਬਰ : UAE ਲਈ ਅੱਜ ਤੋਂ ਸ਼ੁਰੂ ਹੋਈਆਂ ਫਲਾਈਟਾਂ, ਰੱਖੀਆਂ ਇਹ ਸ਼ਰਤਾਂ

ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਤੇ ਪੀਪਲਜ਼ ਲਿਬਰੇਸ਼ਨ ਆਰਮੀ ਦੇ ਮੁਖੀ ਸ਼ੀ ਜਿਨਪਿੰਗ ਨੇ ‘ਬੀਜਿੰਗ ਏਅਰੋਸਪੇਸ ਕੰਟਰੋਲ ਸੈਂਟਰ’ ਤੋਂ ਪੁਲਾੜ ਯਾਤਰੀਆਂ ਨੀ ਹੈਸ਼ੇਂਗ, ਲਿਯੂ ਬੋਮਿੰਗ ਤੇ ਟੈਂਗ ਹੋਂਗਬੋ ਨਾਲ ਗੱਲ ਕੀਤੀ। ਇਸ ਦਾ ਸਰਕਾਰੀ ਟੀ. ਵੀ. ਚੈਨਲਾਂ ’ਤੇ ਸਿੱਧਾ ਪ੍ਰਸਾਰਣ ਕੀਤਾ ਗਿਆ। ਪੁਲਾੜ ਯਾਤਰੀਆਂ ਨਾਲ ਪਹਿਲਾਂ ਸਿੱਧੇ ਤੌਰ ’ਤੇ ਸੰਪਰਕ ’ਚ ਸ਼ੀ ਨੇ ਉਨ੍ਹਾਂ ਨਾਲ ਪੰਜ ਮਿੰਟ ਗੱਲ ਕੀਤੀ ਤੇ ਪੁਲਾੜ ’ਚ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕੀਤਾ। ਇਹ ਦਰਸਾਉਂਦਾ ਹੈ ਕਿ ਚੀਨੀ ਲੀਡਰਸ਼ਿਪ ਦੇਸ਼ ਦੇ ਪੁਲਾੜ ਖੋਜ ਪ੍ਰੋਜੈਕਟ ਨੂੰ ਕਿੰਨੀ ਮਹੱਤਤਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਪੁਲਾੜ ’ਚ ਤਿੰਨ ਮਹੀਨੇ ਰਹੋਗੇ, ਜਦਕਿ ਪੁਲਾੜ ’ਚ ਤੁਹਾਡਾ ਕੰਮ ਤੇ ਤੁਹਾਡਾ ਜੀਵਨ ਚੀਨੀ ਲੋਕਾਂ ਦੇ ਦਿਲ ’ਚ ਰਹੇਗਾ। ਹਾਂਗਕਾਂਗ ਸਥਿਤ ‘ਸਾਊਥ ਚਾਈਨਾ ਮਾਰਨਿੰਗ ਪੋਸਟ’ ਦੀ ਖਬਰ ਅਨੁਸਾਰ ਸ਼ੀ ਨੇ ਕਿਹਾ ਕਿ ਸਾਡੇ ਆਪਣੇ ਪੁਲਾੜ ਸਟੇਸ਼ਨ ਦੀ ਸਥਾਪਨਾ ਇਕ ਮੀਲ ਦਾ ਪੱਥਰ ਹੈ ਤੇ ਇਹ ਪੁਲਾੜ ਦੀ ਸ਼ਾਂਤੀਪੂਰਨ ਵਰਤੋਂ ’ਚ ਮਨੁੱਖਤਾ ਲਈ ਇਕ ਅਹਿਮ ਯੋਗਦਾਨ ਹੈ। ਤਿੰਨਾਂ ਪੁਲਾੜ ਯਾਤਰੀਆਂ ਨੇ ਸ਼ੀ ਨੂੰ ਸਲਾਮੀ ਦਿੱਤੀ ਤੇ ਉਨ੍ਹਾਂ ਨੂੰ ਮਿਲ ਰੇ ਸਮਰਥਨ ਲਈ ਦੇਸ਼ ਦਾ ਧੰਨਵਾਦ ਕੀਤਾ। ਤਿੰਨੋਂ ਪੁਲਾੜ ਯਾਤਰੀ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਮੈਂਬਰ ਹਨ। 


Manoj

Content Editor

Related News