ਚੀਨ ਨੇ ਪਹਿਲੀ ਵਾਰ ਕਿਸੇ ਹੋਰ ਦੇਸ਼ ਦੀ ਪ੍ਰਭੂਸੱਤਾ ਨੂੰ ਬਣਾਈ ਰੱਖਣ ਦਾ ਦਿੱਤਾ ਭਰੋਸਾ

Tuesday, Oct 15, 2019 - 11:16 AM (IST)

ਚੀਨ ਨੇ ਪਹਿਲੀ ਵਾਰ ਕਿਸੇ ਹੋਰ ਦੇਸ਼ ਦੀ ਪ੍ਰਭੂਸੱਤਾ ਨੂੰ ਬਣਾਈ ਰੱਖਣ ਦਾ ਦਿੱਤਾ ਭਰੋਸਾ

ਕਾਠਮੰਡੂ— ਸ਼ਨੀਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਨੇਪਾਲ ਦੀ ਯਾਤਰਾ ਕੀਤੀ ਤੇ ਇਸ ਦੌਰਾਨ ਚੀਨ ਨੇ ਨੇਪਾਲ ਦੇ ਸ਼ੁੱਧ ਸੁਰੱਖਿਆ ਪ੍ਰੋਵਾਇਡਰ ਵਜੋਂ ਉੱਭਰਨ ਦੀ ਕੋਸ਼ਿਸ਼ ਕੀਤੀ। ਅਜਿਹਾ ਪਹਿਲੀ ਵਾਰ ਹੋਇਆ ਕਿ ਚੀਨ ਨੇ ਕਿਸੇ ਹੋਰ ਦੇਸ਼ ਦੀ ਪ੍ਰਭੂਸੱਤਾ ਨੂੰ ਸੁਰੱਖਿਅਤ ਕਰਨ ਲਈ ਭਰੋਸਾ ਦਿੱਤਾ। ਸ਼ੀ ਜਿਨਪਿੰਗ ਨੇ ਕਾਠਮੰਡੂ 'ਚ ਕਿਹਾ,''ਚੀਨ ਹਮੇਸ਼ਾ ਨੇਪਾਲ ਦੀ ਸੁਰੱਖਿਆ, ਰਾਸ਼ਟਰੀ ਸੁਤੰਤਰਤਾ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਬਣਾਉਣ ਲਈ ਕੋਸ਼ਿਸ਼ ਕਰੇਗਾ।''

ਉਨ੍ਹਾਂ ਕਿਹਾ ਕਿ ਚੀਨ ਨੇਪਾਲ ਦੇ ਆਰਥਿਕ ਵਿਕਾਸ, ਜਨ ਜੀਵਨ 'ਚ ਸੁਧਾਰ ਦਾ ਸਮਰਥਨ ਕਰਦਾ ਹੈ ਅਤੇ ਸਿੱਖਿਆ, ਸੈਲਾਨੀ ਅਤੇ ਸਥਾਨਕ ਆਵਾਜਾਈ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ।   ਚੀਨ ਅਗਲੇ ਦੋ ਸਾਲਾਂ ਦੌਰਾਨ ਨੇਪਾਲ ਨੂੰ ਉਸ ਦੇ ਵਿਕਾਸ ਪ੍ਰੋਗਰਾਮਾਂ ਅਤੇ ਉਸ ਨੂੰ ਜ਼ਮੀਨੀ ਰਸਤੇ ਨਾਲ ਜੁੜਿਆ ਦੇਸ਼ ਬਣਾਉਣ ਲਈ 56 ਅਰਬ ਨੇਪਾਲੀ ਰੁਪਏ ਦੀ ਸਹਾਇਤਾ ਦੇਵੇਗਾ। ਸ਼ੀ ਨੇ ਕਾਠਮੰਡੂ ਨੂੰ ਤਾਤੋਪਾਨੀ ਟ੍ਰਾਂਜ਼ਿਟ ਪੁਆਇੰਟ ਨਾਲ ਜੋੜਨ ਵਾਲੇ ਹਾਈਵੇਅ ਨੂੰ ਠੀਕ ਕਰਨ ਦਾ ਵਾਅਦਾ ਵੀ ਕੀਤਾ ਜੋ ਕਿ 2015 'ਚ ਆਏ ਭੂਚਾਲ ਮਗਰੋਂ ਬੰਦ ਹੈ। ਸ਼ਨੀਵਾਰ ਨੂੰ ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨਾਲ ਹੋਈ ਗੱਲਬਾਤ ਦੌਰਾਨ ਸ਼ੀ ਨੇ ਇਹ ਗੱਲ ਆਖੀ। ਸ਼ੀ ਪਿਛਲੇ 23 ਸਾਲਾਂ 'ਚ ਨੇਪਾਲ ਦਾ ਦੌਰਾ ਕਰਨ ਵਾਲੇ ਚੀਨ ਦੇ ਪਹਿਲੇ ਰਾਸ਼ਟਰਪਤੀ ਹਨ।


Related News