ਵੁਹਾਨ ਦੇ ਸਾਬਕਾ ਅਧਿਕਾਰੀ ''ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼

Wednesday, Mar 11, 2020 - 05:51 PM (IST)

ਵੁਹਾਨ ਦੇ ਸਾਬਕਾ ਅਧਿਕਾਰੀ ''ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼

ਬੀਜਿੰਗ (ਭਾਸ਼ਾ): ਚੀਨ ਵਿਚ ਕੋਰੋਨਾਵਾਇਰਸ ਦਾ ਕੇਂਦਰ ਰਹੇ ਵੁਹਾਨ ਵਿਚ ਇਕ ਸੀਨੀਅਰ ਅਧਿਕਾਰੀ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਗਿਆ ਹੈ। ਵਕੀਲਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕਾਏ ਜੀ ਵੁਹਾਨ ਵਿਚ ਕਮਿਊਨਿਸਟ ਪਾਰਟੀ ਦੀ ਨਿਗਮ ਕਮੇਟੀ ਦੇ ਜਨਰਲ ਸਕੱਤਰ ਸਨ ਪਰ ਫਰਵਰੀ ਵਿਚ ਹੁਬੇਈ ਸੂਬੇ ਵਿਚ ਪਾਰਟੀ ਦੇ ਕਈ ਅਧਿਕਾਰੀਆਂ ਨੂੰ  ਬਰਖਾਸਤ ਕੀਤਾ ਗਿਆ ਸੀ ਜਿਹਨਾਂ ਵਿਚ ਉਹ ਵੀ ਸ਼ਾਮਲ ਸਨ। 

ਪੜ੍ਹੋ ਇਹ ਅਹਿਮ ਖਬਰ - ਆਪਣੇ 'ਤੇ ਕਰਵਾਓ ਕੋਰੋਨਾ ਦਵਾਈ ਦਾ ਟੈਸਟ, ਮਿਲਣਗੇ ਲੱਖਾਂ ਰੁਪਏ

ਕੋਰੋਨਾਵਾਇਰਸ ਦਾ ਕਹਿਰ ਪਿਛਲੇ ਸਾਲ ਦਸੰਬਰ ਵਿਚ ਵੁਹਾਨ ਵਿਚ ਹੀ ਹੋਇਆ ਸੀ ਅਤੇ ਇਸ ਇਨਫੈਕਸ਼ਨ ਨਾਲ ਚੀਨ ਵਿਚ 3,100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਦੇ ਚੋਟੀ ਦੇ ਵਕੀਲ 'ਸੁਪਰੀਮ ਪੀਪਲਜ਼ ਪ੍ਰੋਕਿਊਰੇਟੋਰੇਟ' ਨੇ ਇਕ ਬਿਆਨ ਵਿਚ ਕਿਹਾ ਕਿ ਜੀ ਨੂੰ ਰਿਸ਼ਵਤ ਲੈਣ ਅਤੇ ਅਧਿਕਾਰਾਂ ਦੀ ਦੁਰਵਰਤੋਂ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਫਰਵਰੀ ਦੇ ਅਖੀਰ ਵਿਚ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।


author

Vandana

Content Editor

Related News