WUC ਪ੍ਰਧਾਨ ਡੋਲਕੁਨ ਨੇ ਉਇਗਰ ਕਤਲੇਆਮ 'ਤੇ ਖੋਲ੍ਹੀ ਚੀਨ ਦੀ ਪੋਲ, ਜਿਨਪਿੰਗ ਦੇ ਇਰਾਦੇ ਕੀਤੇ ਉਜਾਗਰ

Thursday, Jan 27, 2022 - 12:59 PM (IST)

WUC ਪ੍ਰਧਾਨ ਡੋਲਕੁਨ ਨੇ ਉਇਗਰ ਕਤਲੇਆਮ 'ਤੇ ਖੋਲ੍ਹੀ ਚੀਨ ਦੀ ਪੋਲ, ਜਿਨਪਿੰਗ ਦੇ ਇਰਾਦੇ ਕੀਤੇ ਉਜਾਗਰ

ਬੀਜਿੰਗ (ਬਿਊਰੋ) ਸ਼ੀਤਕਾਲ ਓਲੰਪਿਕ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਕੋਰੋਨਾ ਮਹਾਮਾਰੀ ਅਤੇ ਉਇਗਰ ਮੁਸਲਮਾਨਾਂ ਦੇ ਖ਼ਿਲਾਫ਼ ਕਤਲੇਆਮ ਮੁੱਦੇ 'ਤੇ ਵਿਸ਼ਵ ਉਇਗਰ ਸੰਮੇਲਨ (ਡਬਲਯੂ.ਯੂ.ਸੀ.) ਦੇ ਪ੍ਰਧਾਨ ਡੋਲਕੁਨ ਈਸਾ ਨੇ ਚੀਨ ਦੀ ਪੋਲ ਖੋਲ੍ਹੀ ਹੈ। ਡੋਲਕੁਨ ਈਸਾ ਨੇ ਪੂਰਬੀ ਤੁਰਕਿਸਤਾਨ ਵਿੱਚ ਚੀਨ ਦੇ ਮਨੁੱਖੀ ਅਧਿਕਾਰਾਂ ਦੇ ਘਾਣ, 2022 ਬੀਜਿੰਗ ਓਲੰਪਿਕ ਦੇ ਡਿਪਲੋਮੈਟਿਕ ਬਾਈਕਾਟ ਅਤੇ ਪੀਪਲਜ਼ ਰਿਪਬਲਿਕ ਆਫ ਚਾਈਨਾ ਦੀਆਂ ਇੰਟਰਨੈਸ਼ਨਲ ਬੌਡੀਆਂ ਦੇ ਹੇਰਫੇਰ 'ਤੇ ਖੁੱਲ੍ਹ ਕੇ  ਗੱਲ ਕੀਤੀ। ਡੋਲਕੁਨ ਈਸਾ ਨੇ ਗਲੋਬਲ ਆਰਡਰ ਦੇ ਈਸ਼ਾਨ ਧਰ ਨਾਲ ਇਕ ਇੰਟਰਵਿਊ ਵਿੱਚ ਦੱਸਿਆ ਕਿ ਚੀਨ ਦਾ ਸ਼ੁਰੂ ਤੋਂ ਹੀ ਦੋਹਰਾ ਚਰਿੱਤਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ 1949 ਦੇ ਬਾਅਦ ਦੇ ਕਾਨੂੰਨ ਨਿਯਮਾਂ ਨੂੰ ਤਾਕ 'ਤੇ ਰੱਖਣ ਲਈ ਨਿੱਜੀ ਤੌਰ 'ਤੇ ਆਪਣੇ ਹਿਸਾਬ ਨਾਲ ਰਣਨੀਤੀਆਂ ਬਣਾਉਂਦਾ ਰਿਹਾ ਹੈ ਪਰ 2014 ਵਿੱਚ ਸ਼ੀ ਜਿਨਪਿੰਗ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਚੀਨ ਨੇ ਉਇਗਰ ਮੁਸਲਮਾਨਾਂ 'ਤੇ ਅੱਤਿਆਚਾਰ ਵਧਾ ਦਿੱਤੇ ਹਨ।

ਉਨ੍ਹਾਂ ਨੇ ਕਿਹਾ ਕਿ ਸ਼ੀ ਜਿਨਪਿੰਗ ਸਰਕਾਰ ਦੇ ਖਤਰਨਾਕ ਇਰਾਦੇ ਸਾਹਮਣੇ ਆਉਣ 'ਤੇ ਹੁਣ ਵਿਸ਼ਵ ਮੀਡੀਆ ਨੇ ਖੁੱਲ੍ਹ ਕੇ ਚੀਨ ਖ਼ਿਲਾਫ਼ ਲਿਖਣਾ ਸ਼ੁਰੂ ਕਰ ਦਿੱਤਾ ਹੈ। ਡੋਲਕੁਨ ਈਸਾ ਨੇ ਕਿਹਾ ਕਿ ਮੁਸਲਮਾਨਾਂ ਦਾ ਠੇਕੇਦਾਰ ਬਣਨ ਵਾਲਾ ਪਾਕਿਸਤਾਨ ਭਾਵੇਂ ਚੀਨ ਦੀ ਜੀ ਹਜੂਰੀ ਕਰ ਲਵੇ ਪਰ ਹਕੀਕਤ ਇਹੀ ਹੈ ਕਿ ਡ੍ਰੈਗਨ ਉਇਗਰ ਮੁਸਲਮਾਨਾਂ ਨੂੰ ਦੇਖਣਾ ਹੀ ਨਹੀਂ ਚਾਹੁੰਦਾ। ਚੀਨ ਸ਼ਿਨਜਿਆਂਗ ਸੂਬੇ ਦੇ ਨਜ਼ਰਬੰਦੀ ਕੈਂਪਾ ਵਿੱਚ ਉਇਗਰ ਮੁਸਲਮਾਨਾਂ ਨਾਲ ਭਿਆਨਕ ਵਿਵਹਾਰ ਕਰਦਾ ਹੈ ਅਤੇ ਉਹਨਾਂ 'ਤੇ ਜੁਲਮ ਢਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ੀ ਜਿਨਪਿੰਗ ਦੀ ਅਗਵਾਈ ਵਾਲੀ ਸਰਕਾਰ ਉਇਗਰਾਂ 'ਤੇ ਅੱਤਿਆਚਾਰ ਕਰ ਰਹੀ ਹੈ। ਚੀਨ ਖ਼ਿਲਾਫ਼ ਤਾਜ਼ਾ ਅਤੇ ਪੁਖਤਾ ਸਬੂਤ ਸਾਹਮਣੇ ਆਏ ਹਨ, ਜੋ ਉਇਗਰ ਮੁਸਲਮਾਨਾਂ ਦੀ ਨਿਗਰਾਨੀ, ਡਰ ਅਤੇ ਸ਼ੋਸ਼ਣ ਨੂੰ ਦਰਸਾਉਂਦੇ ਹਨ। ਡੋਲਕੁਨ ਈਸਾ ਨੇ ਕਿਹਾ ਕਿ ਚੀਨ ਦੇ ਉਇਗਰ ਮੁਸਲਮਾਨਾਂ ਦੇ ਪ੍ਰਤੀ ਰਵੱਈਏ ਨੂੰ ਲੈਕੇ ਪੂਰੀ ਦੁਨੀਆ ਖਫਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਯੂਕਰੇਨ 'ਚ ਫ਼ੌਜ ਦੇ ਸਮਰਥਨ ਲਈ ਕੈਨੇਡਾ ਆਪਣੇ 400 ਸੈਨਿਕ ਕਰੇਗਾ ਤਾਇਨਾਤ

ਉਹਨਾਂ ਨੇ ਕਿਹਾ ਕਿ ਉਇਗਰ ਮੁਲਸਮਾਨਾਂ ਖ਼ਿਲਾਫ਼ ਦੁਨੀਆ ਨੂੰ ਇਕਜੁੱਟ ਹੋ ਕੇ ਚੀਨ ਦੀ ਖਿਲਾਫਤ ਕਰਨੀ ਚਾਹੀਦੀ ਹੈ। ਇਸ ਦੌਰਾਨ ਉਹਨਾਂ ਨੇ ਭਾਰਤ ਖ਼ਿਲਾਫ਼ ਪਾਕਿਸਤਾਨ ਦੇ ਜ਼ਰੀਏ ਅੱਤਵਾਦ ਨੂੰ ਵਧਾਵਾ ਦੇਣ, ਹਾਂਗਕਾਂਗ ਵਿੱਚ ਦਖਲ, ਤਾਇਵਾਨ ਅਤੇ ਤਿੱਬਤ 'ਤੇ ਜ਼ਬਰੀ ਦਾਅਵਿਆਂ ਸਬੰਧੀ ਵੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਸ਼ੀ ਜਿਨਪਿੰਗ ਦੇ ਇਰਾਦੇ ਖਤਰਨਾਕ ਹਨ ਅਤੇ ਉਹ ਦੁਨੀਆ 'ਤੇ ਕਬਜ਼ਾ ਕਰਨ ਦਾ ਸੁਪਨਾ ਪੂਰਾ ਕਰਨ ਲਈ ਕੋਈ ਵੀ ਹਦ ਪਾਰ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਦੀ ਅਮਰੀਕਾ, ਆਸਟ੍ਰੇਲੀਆ ਅਤੇ ਭਾਰਤ ਵਰਗੇ ਦੇਸ਼ਾਂ ਦੇ ਪ੍ਰਤੀ ਅਪਨਾਈ ਜਾ ਰਹੀ ਸਖ਼ਤ ਨੀਤੀ ਅਤੇ ਦੋਹਰੀਆਂ ਰਣਨੀਤੀਆਂ ਸਪੱਸ਼ਟ ਉਦਾਹਰਣ ਹਨ।ਉਨ੍ਹਾਂ ਨੇ ਇਹ ਵੀ ਕਿਹਾ ਕਿ ਚੀਨ ਨੂੰ ਬੇਸ਼ੱਕ ਫਾਰਸ ਦੀ ਖਾੜੀ ਦੇ ਦੇਸ਼ਾਂ ਤੋਂ ਉਇਗਰ ਮੁਸਲਮਾਨਾਂ ਦੇ ਨਾਲ ਵਿਵਹਾਰ ਸਮੇਤ ਕਈ ਸਮਰਥਕਾਂ ਨੂੰ ਸਮਰਥਨ ਮਿਲਦਾ ਹੈ ਪਰ ਉਇਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰ ਦੇ ਘਾਣ 'ਤੇ ਅਮਰੀਕਾ, ਕੈਨੇਡਾ, ਬ੍ਰਿਟੇਨ ਸਮੇਤ ਕਈ ਦੇਸ਼ ਬੀਜਿੰਗ ਓਲੰਪਿਕ ਕੇ ਬਾਈਕਾਟ ਦਾ ਐਲਾਨ ਕਰ ਚੁੱਕੇ ਹਨ। ਹਨ। ਇਸ ਮੁੱਦੇ 'ਤੇ ਚੀਨ ਦੇ ਵਿਰੁੱਧ ਜਰਮਨ, ਫਰਾਂਸ ਤੋਂ ਇਲਾਵਾ ਕਈ ਯੂਰਪੀ ਏਸ਼ੀਆਈ ਅਤੇ ਪੱਛਮੀ ਦੇਸ਼ਾਂ ਵਿੱਚ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ।

ਇੱਥੇ ਦੱਸ ਦਈਏ ਕਿ ਚੀਨ ਉਇਗਰ ਭਾਈਚਾਰੇ ਖ਼ਿਲਾਫ਼ ਕਤਲੇਆਮ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਚੁੱਕਾ ਹੈ। ਚੀਨ ਦਾ ਕਹਿਣਾ ਹੈ ਕਿ ਸ਼ਿਨਜਿਆਂਗ ਵਿੱਚ ਇਸਲਾਮੀ ਅੱਤਵਾਦ ਵਿਰੁੱਧ ਲੜਾਈ ਲਈ ਨਜ਼ਰਬੰਦੀ ਕੈਂਪ ਬਣਾਏ ਗਏ ਹਨ, ਜਿਸ ਨੂੰ ਸਰਕਾਰ ਮੁੜ ਸਿੱਖਿਆ ਕੈਂਪ ਕਹਿ ਰਹੀ ਹੈ। ਹਾਲਾਂਕਿ, ਕਈ ਮਨੁੱਖੀ ਅਧਿਕਾਰ ਸੰਗਠਨਾਂ ਨੇ ਦਾਅਵਾ ਕੀਤਾ ਹੈ ਕਿ ਚੀਨ ਉਇਗਰਾਂ ਨੂੰ ਸਮੂਹਿਕ ਨਜ਼ਰਬੰਦੀ ਕੈਂਪਾਂ ਵਿਚ ਭੇਜ ਰਿਹਾ ਹੈ, ਉਨ੍ਹਾਂ ਦੀਆਂ ਧਾਰਮਿਕ ਪ੍ਰਥਾਵਾਂ ਵਿੱਚ ਦਖਲ ਅੰਦਾਜ਼ੀ ਕਰ ਰਿਹਾ ਹੈ, ਭਾਈਚਾਰੇ ਦੀ ਔਰਤਾਂ ਦੀ ਨਸਬੰਦੀ ਕਰ ਰਿਹਾ ਹੈ ਅਤੇ ਉਨ੍ਹਾਂ 'ਤੇ ਅੱਤਿਆਚਾਰ ਕਰ ਰਿਹਾ ਹੈ। ਇਸ ਸਾਲ ਅਮਰੀਕਾ ਸ਼ਿਨਜਿਆਂਗ ਵਿੱਚ ਚੀਨ ਦੀ ਕਾਰਵਾਈ ਨੂੰ "ਕਤਲੇਆਮ" ਘੋਸ਼ਿਤ ਕਰਨ ਵਾਲਾ ਵਿਸ਼ਵ ਦਾ ਪਹਿਲਾ ਦੇਸ਼ ਬਣ ਗਿਆ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News