ਮਿਲੇਨੀਆ ਟਰੰਪ ਬਾਰੇ ਗਲਤ ਆਰਟੀਕਲ ਛਾਪਣ ''ਤੇ ਅਖਬਾਰ ਨੇ ਮੰਗੀ ਮੁਆਫੀ

Sunday, Jan 27, 2019 - 11:17 PM (IST)

ਮਿਲੇਨੀਆ ਟਰੰਪ ਬਾਰੇ ਗਲਤ ਆਰਟੀਕਲ ਛਾਪਣ ''ਤੇ ਅਖਬਾਰ ਨੇ ਮੰਗੀ ਮੁਆਫੀ

ਲੰਡਨ (ਏਜੰਸੀ)- ਬ੍ਰਿਟੇਨ ਨੇ ਟੈਲੀਗ੍ਰਾਫ ਅਖਬਾਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਅਤੇ ਫਰਸਟ ਲੇਡੀ ਮਿਲੇਨੀਆ ਟਰੰਪ ਬਾਰੇ ਝੂਠਾ ਆਰਟੀਕਲ ਛਾਪਣ 'ਤੇ ਮੁਆਫੀ ਮੰਗੀ ਹੈ। ਇਸ ਆਰਟੀਕਲ ਵਿਚ ਮਿਲੇਨੀਆ ਨੂੰ ਲੈ ਕੇ ਕਈ ਝੂਠੇ ਦਾਅਵੇ ਕੀਤੇ ਗਏ ਹਨ। ਅਖਬਾਰ ਨੇ ਨਾ ਸਿਰਫ ਮਿਲੇਨੀਆ ਸਗੋਂ ਉਨ੍ਹਾਂ ਦੇ ਪਰਿਵਾਰ ਬਾਰੇ ਵੀ ਆਰਟੀਕਲ ਵਿਚ ਗਲਤ ਲਿਖਿਆ ਹੈ। ਅਖਬਾਰ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਉਹ ਸਾਫ ਤੌਰ 'ਤੇ ਇਸ ਲਈ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਤੋਂ ਮੁਆਫੀ ਮੰਗਦਾ ਹੈ।

19 ਜਨਵਰੀ ਨੂੰ ਅਖਬਾਰ ਦੀ ਹਫਤਾਵਾਰੀ ਮੈਗਜ਼ੀਨ ਵਿਚ ਇਹ ਆਰਟੀਕਲ ਪਬਲਿਸ਼ ਕੀਤਾ ਗਿਆ ਸੀ। ਅਖਬਾਰ ਦਾ ਕਹਿਣਾ ਹੈ ਕਿ ਇਸ ਦੇ ਕੰਟੈਂਟ ਨਾਲ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜੋ ਸ਼ਰਮਿੰਦਗੀ ਝੱਲਣੀ ਪਈ, ਉਸ ਲਈ ਅਖਬਾਰ ਆਪਣੀ ਗਲਤੀ ਮੰਨਦਾ ਹੈ। ਅਖਬਾਰ ਨੇ ਕਿਹਾ ਕਿ ਖੇਦ ਜਤਾਉਂਦੇ ਹੋਏ ਉਹ ਇਸ ਨੁਕਸਾਨ ਲਈ ਭੁਗਤਾਨ ਕਰਨ ਨੂੰ ਤਿਆਰ ਹੈ। ਹਾਲਾਂਕਿ ਟੈਲੀਗ੍ਰਾਫ ਨੇ ਸਮਝੌਤੇ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ। ਟੈਲੀਗ੍ਰਾਫ ਨੇ ਕਿਹਾ ਕਿ ਉਨ੍ਹਾਂ ਨੇ ਮਿਲੇਨੀਆ ਦੇ ਪਿਤਾ ਦੇ ਵਿਅਕਤੀਤਵ ਨੂੰ ਗਲਤ ਤਰੀਕੇ ਨਾਲ ਚਿੱਤਰਿਤ ਕੀਤਾ, ਇਕ ਆਰਕੀਟੈਕਚਰ ਪ੍ਰੋਗਰਾਮ ਨੂੰ ਮਿਲੇਨੀਆ ਨੇ ਕਿਉਂ ਛੱਡਿਆ। ਇਸ ਦੇ ਲਈ ਵੀ ਗਲਤ ਕਾਰਨ ਦੱਸੇ। ਇਸ ਤੋਂ ਇਲਾਵਾ ਇਹ ਵੀ ਗਲਤ ਰਿਪੋਰਟ ਕੀਤਾ ਕਿ ਡੋਨਾਲਡ ਟਰੰਪ ਨਾਲ ਮਿਲਣ ਤੋਂ ਪਹਿਲਾਂ ਮਿਲੇਨੀਆ ਆਪਣੇ ਕਰੀਅਰ ਵਿਚ ਅਸਫਲ ਰਹੀ ਸੀ।

ਅਖਬਾਰ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਟਰੰਪ ਆਪਣੇ ਪਤੀ ਨੂੰ ਮਿਲਣ ਅਤੇ ਉਨ੍ਹਾਂ ਦੀ ਸਹਾਇਤਾ ਤੋਂ ਬਿਨਾਂ ਖੁਦ ਦਾ ਮਾਡਲਿੰਗ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਕ ਸਫਲ ਪ੍ਰੋਫੈਸ਼ਨਲ ਮਾਡਲ ਸੀ। ਅਖਬਾਰ ਨੇ ਉਹ ਸਾਲ ਵੀ ਗਲਤ ਪ੍ਰਕਾਸ਼ਿਤ ਕੀਤਾ ਹੈ, ਜਿਸ ਵਿਚ ਮਿਲੇਨੀਆ ਦੀ ਟਰੰਪ ਨਾਲ ਮੁਲਾਕਾਤ ਹੋਈ ਸੀ। ਟੈਲੀਗ੍ਰਾਫ ਨੇ ਕਿਹਾ ਕਿ ਆਰਟੀਕਲ ਵਿਚ ਉਹ ਦਾਅਵਾ ਵੀ ਝੂਠਾ ਹੈ, ਜਿਸ ਵਿਚ ਕਿਹਾ ਗਿਆ ਕਿ ਚੋਣਾਂ ਵਾਲੀ ਰਾਤ ਮਿਲੇਨੀਆ ਟਰੰਪ ਰੋਣ ਲੱਗੀ ਸੀ।

ਅਖਬਾਰ ਨੇ ਆਪਣੇ ਉਸ ਦਾਅਵੇ ਨੂੰ ਵੀ ਵਾਪਸ ਲਿਆ ਹੈ, ਜਿਸ ਵਿਚ ਉਸ ਨੇ ਕਿਹਾ ਹੈ ਕਿ ਟਰੰਪ ਦੇ ਪਿਤਾ, ਮਾਤਾ ਅਤੇ ਭੈਣ ਟਰੰਪ ਦੀਆਂ ਬਿਲਡਿੰਗਾਂ ਵਿਚ ਰਹਿਣ ਲਈ 2005 ਵਿਚ ਨਿਊਯਾਰਕ ਚਲੇ ਗਏ ਸਨ। ਟੈਲੀਗ੍ਰਾਫ ਬ੍ਰਿਟੇਨ ਦੇ ਪ੍ਰਮੁੱਖ ਨਿਊਜ਼ ਪੇਪਰ ਵਿਚੋਂ ਇਕ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ, ਜਦੋਂ ਟਰੰਪ ਨੇ ਬ੍ਰਿਟਿਸ਼ ਅਖਬਾਰ ਨੂੰ ਚੁਣੌਤੀ ਦਿੱਤੀ ਹੋਵੇ। ਸਾਲ 2017 ਵਿਚ ਪ੍ਰਸਿੱਧ ਅਖਬਾਰ ਡੇਲੀ ਮੇਲ 'ਤੇ ਕਾਰਵਾਈ ਕਰਨ ਤੋਂ ਬਾਅਦ ਉਨ੍ਹਾਂ ਨੂੰ ਡੇਲੀ ਮੇਲ ਵਲੋਂ ਮੁਆਫੀ ਅਤੇ ਭੁਗਤਾਨ ਕੀਤਾ ਗਿਆ ਸੀ।
 


author

Sunny Mehra

Content Editor

Related News