ਯੂਕੇ: ਲੇਖਕ ਸੁਭਾਸ਼ ਭਾਸਕਰ ਤੇ ਪੱਤਰਕਾਰ ਦਲਵੀਰ ਹਲਵਾਰਵੀ ਦਾ ਬਰਮਿੰਘਮ ਵਿਖੇ ਰੂਬਰੂ ਸਮਾਗਮ

Wednesday, Jun 08, 2022 - 12:41 PM (IST)

ਯੂਕੇ: ਲੇਖਕ ਸੁਭਾਸ਼ ਭਾਸਕਰ ਤੇ ਪੱਤਰਕਾਰ ਦਲਵੀਰ ਹਲਵਾਰਵੀ ਦਾ ਬਰਮਿੰਘਮ ਵਿਖੇ ਰੂਬਰੂ ਸਮਾਗਮ

ਬਰਮਿੰਘਮ/ਗਲਾਸਗੋ (ਸੰਜੀਵ ਭਨੋਟ, ਮਨਦੀਪ ਖੁਰਮੀ): ਸਮੂਹ ਲੇਖਕ ਭਾਈਚਾਰਾ ਬਰਮਿੰਘਮ ਵੱਲੋਂ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਵਿੱਚ ਅਨੁਵਾਦਕ ਤੇ ਜੀਵਨੀਕਾਰ ਲੇਖਕ ਸੁਭਾਸ਼ ਭਾਸਕਰ ਅਤੇ ਪੱਤਰਕਾਰ ਤੇ ਪੇਸ਼ਕਾਰ ਦਲਵੀਰ ਹਲਵਾਰਵੀ ਦਾ ਰੂਬਰੂ ਕਰਵਾਇਆ ਗਿਆ। ਜਿਸ ਵਿੱਚ ਬੀਬੀ ਕੁਲਵੰਤ ਕੌਰ ਢਿੱਲੋਂ ਪ੍ਰਧਾਨ ਸਾਹਿਤ ਕਲਾ ਕੇਂਦਰ ਸਾਊਥਾਲ ਬਤੌਰ ਮੁਖ ਮਹਿਮਾਨ ਸ਼ਾਮਿਲ ਹੋਏ। ਇਸ ਵਿੱਚ ਦੋਹਾਂ ਸਖਸੀਅਤਾਂ ਸੁਭਾਸ਼ ਭਾਸਕਰ ਤੇ ਦਲਵੀਰ ਹਲਵਾਰਵੀ ਦੇ ਜੀਵਨ, ਉਹਨਾਂ ਦੀ ਲੇਖਣੀ, ਸਮਾਜਿਕ ਤੇ ਸਭਿਆਚਾਰਕ ਗਤੀਵਿਧੀਆਂ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ ਗਈ। ਸੁਭਾਸ਼ ਭਾਸਕਰ ਬਾਰੇ ਨਿਰਮਲ ਕੰਧਾਲਵੀ ਅਤੇ ਦਲਵੀਰ ਹਲਵਾਰਵੀ ਬਾਰੇ ਨਾਵਲਕਾਰ ਜਸਵਿੰਦਰ ਰੱਤੀਆ ਨੇ ਜਾਣਕਾਰੀ ਸਾਂਝੀ ਕੀਤੀ। 

ਸੁਭਾਸ਼ ਭਾਸਕਰ ਨੇ ਬੋਲਦੇ ਹੋਏ ਸਭ ਨਾਲ ਆਪਣੇ ਜੀਵਨ ਤੋਂ ਇਲਾਵਾ ਪਿਛੋਕੜ ਅਤੇ ਅਨੁਵਾਦ ਤੇ ਹੋਰ ਲਿਖਤਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਦਲਵੀਰ ਹਲਵਾਰਵੀ ਨੇ ਇੰਗਲੈਂਡ ਵਿੱਚ ਬਿਤਾਏ ਸਮੇਂ ਦੇ ਨਾਲ ਹੁਣ ਆਸਟ੍ਰੇਲੀਆ ਰਹਿਣ ਦੇ ਤਜਰਬਿਆਂ ਨੂੰ ਵੀ ਸਭ ਨਾਲ ਸਾਂਝਾ ਕੀਤਾ। ਇਸ ਤੋਂ ਬਾਅਦ ਕਹਾਣੀਕਾਰ ਸੁਖਜੀਤ ਦਾ ਅਨੁਵਾਦਿਤ ਕਹਾਣੀ ਸੰਗ੍ਰਹਿ 'ਮੈਂ ਇਨਜੁਆਏ ਕਰਦੀ ਹਾਂ' ਲੋਕ ਅਰਪਣ ਕੀਤਾ ਗਿਆ। ਹੋਰ ਬੁਲਾਰਿਆਂ ਵਿੱਚ ਅਜਾਇਬ ਸਿੰਘ ਗਰਚਾ, ਹਰਮੀਤ ਸਿੰਘ ਭਕਨਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮੇਂ ਇੱਕ ਪ੍ਰਭਾਵਸ਼ਾਲੀ ਕਵੀ ਦਰਬਾਰ ਵੀ ਕਰਵਾਇਆ ਗਿਆ। ਜਿਸ ਵਿੱਚ ਆਏ ਕਵੀ ਜਨਾਂ ਵੱਲੋਂ ਕਾਵਿਕ ਮਾਹੌਲ ਸਿਰਜਿਆ ਗਿਆ। 

ਪੜ੍ਹੋ ਇਹ ਅਹਿਮ ਖ਼ਬਰ -ਖੁਸ਼ਖ਼ਬਰੀ : ਸੁਪਰ ਵੀਜ਼ਾ ਹੋਲਡਰਸ ਹੁਣ 7 ਸਾਲ ਤੱਕ ਲਗਾਤਾਰ ਕੈਨੇਡਾ 'ਚ ਰਹਿ ਸਕਣਗੇ

ਜਿਹਨਾਂ ਵਿੱਚ ਕੁਲਵੰਤ ਸਿੰਘ ਢੇਸੀ, ਸੰਤੋਖ ਹੇਅਰ, ਮਹਿੰਦਰ ਦਿਲਬਰ, ਤਾਰਾ ਸਿੰਘ ਤਾਰਾ, ਚਰਨਜੀਤ ਰਾਇਤ, ਸ਼ਗੁਫਤਾ ਗਿੰਮੀ, ਨਿਰਮਲ ਸਿੰਘ ਕੰਧਾਲਵੀ, ਰਜਿੰਦਰਜੀਤ, ਗੁਰਮੇਲ ਕੌਰ ਸੰਘਾ, ਮਨਜੀਤ ਕਮਲਾ, ਬਲਦੇਵ ਦਿਉਲ, ਉਂਕਾਰਪ੍ਰੀਤ ਸਿੰਘ, ਡਾ ਰਸ਼ਮੀ, ਗੀਤਕਾਰ ਚੰਨ ਜੰਡਿਆਲਵੀ, ਰਵਿੰਦਰ ਸਿੰਘ ਕੁੰਦਰਾ, ਹਰਜਿੰਦਰ ਮੱਲ, ਮਨਮੋਹਨ ਮਹੇੜੂ, ਭੁਪਿੰਦਰ ਸੱਗੂ, ਨੇ ਭਾਗ ਲਿਆ। ਇਸ ਸਮੁੱਚੇ ਸਮਾਗਮ ਦਾ ਸੰਚਾਲਨ ਬਲਵਿੰਦਰ ਸਿੰਘ ਚਾਹਲ ਤੇ ਪ੍ਰਸਿੱਧ ਗਜ਼ਲਗੋ ਰਜਿੰਦਰਜੀਤ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਅਖੀਰ ਵਿੱਚ ਜਸਵਿੰਦਰ ਰੱਤੀਆ ਨੇ ਆਏ ਸਭ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਜਲਦ ਅਗਲੇ ਕਿਸੇ ਸਮਾਗਮ ਵਿੱਚ ਇਕੱਠੇ ਹੋਣ ਦਾ ਵਾਅਦਾ ਕੀਤਾ।
 


author

Vandana

Content Editor

Related News