ਇਸ ਦੇਸ਼ 'ਚ ਕੋਰੋਨਾ ਦਾ ਪਹਿਲਾ ਮਾਮਲਾ ਫਿਰ ਵੀ ਸਭ ਤੋਂ ਵੱਧ ਖਤਰਾ ਇੱਥੇ, ਜਾਣੋ ਵਜ੍ਹਾ

04/12/2020 11:42:37 AM

ਯਮਨ- ਕੋਰੋਨਾ ਵਾਇਰਸ ਨੇ ਜਿੱਥੇ ਲਗਭਗ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ, ਉੱਥੇ ਹੀ ਯਮਨ ਵਿਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣਾ ਆਇਆ ਹੈ ਪਰ ਇੱਥੇ ਇਹ ਵੀ ਖਤਰਨਾਕ ਹੈ। ਯਮਨ ਵਿਚ ਸਾਲਾਂ ਤੋਂ ਗ੍ਰਹਿ ਯੁੱਧ ਚੱਲ ਰਿਹਾ ਹੈ, ਜਿਸ ਕਾਰਨ ਉੱਥੇ ਸਿਹਤ ਸੁਵਿਧਾਵਾਂ ਦੀ ਸਥਿਤੀ ਬੇਹੱਦ ਬੁਰੀ ਹੈ। ਇੰਟਰਨੈਸ਼ਨਲ ਰੈਸਕਿਊ ਕਮੇਟੀ ਦੀ ਤਾਮੁਨਾ ਸੁਬੇਦਜ਼ ਮੁਤਾਬਕ ਯਮਨ ਵਿਚ ਲੱਖਾਂ ਲੋਕ ਬੇਹੱਦ ਘੱਟ ਥਾਂ ਅਤੇ ਗੰਦਗੀ ਵਿਚ ਰਹਿਣ ਲਈ ਮਜਬੂਰ ਹਨ। ਉਹ ਵਾਇਰਸ ਦਾ ਮੁਕਾਬਲਾ ਕਰਨ ਲਈ ਬੇਹੱਦ ਕਮਜ਼ੋਰ ਸਥਿਤੀ ਵਿਚ ਹਨ। ਗੈਰ-ਸਰਕਾਰੀ ਸੰਸਥਾ ਆਕਸਫੈਮ ਨੇ ਇਸ ਨੂੰ 'ਵੱਡਾ ਝਟਕਾ' ਕਿਹਾ ਹੈ ਜਦਕਿ 'ਇੰਟਰਨੈਸ਼ਨਲ ਰੈਸਕਿਊ ਕਮੇਟੀ' ਨੇ ਇਸ ਨੂੰ 'ਬੁਰੇ ਸੁਪਨੇ ਵਰਗੀ ਸਥਿਤੀ' ਦੱਸਿਆ ਹੈ।  ਇਸ ਕਾਰਨ ਇੱਥੇ ਕੋਰੋਨਾ ਵਾਇਰਸ ਦਾ ਫੈਲਣਾ ਤਬਾਹੀ ਵਰਗਾ ਸਮਝਿਆ ਜਾ ਰਿਹਾ ਹੈ।

ਹਸਪਤਾਲਾਂ ਦੀ ਸਥਿਤੀ ਖਰਾਬ
ਯਮਨ ਦੁਨੀਆ ਦੇ ਸਭ ਤੋਂ ਬੁਰੇ ਮਨੁੱਖੀ ਸੰਕਟ ਦੇ ਦੌਰ ਨਾਲ ਜੂਝ ਰਿਹਾ ਹੈ ਅਤੇ ਇੱਥੇ ਦੀ ਵੱਡੀ ਆਬਾਦੀ ਭੋਜਨ ਦੀ ਕਮੀ ਦੇ ਸੰਕਟ ਦਾ ਵੀ ਸਾਹਮਣਾ ਕਰ ਰਹੀ ਹੈ। ਯਮਨ ਵਿਚ ਰਹਿਣ ਵਾਲੇ ਲੋਕ ਪਹਿਲਾਂ ਹੈਜਾ, ਡੇਂਗੂ ਅਤੇ ਮਲੇਰੀਆ ਸਣੇ ਕਈ ਬੀਮਾਰੀਆਂ ਦਾ ਮੁਕਾਬਲਾ ਕਰ ਰਹੇ ਹਨ ਅਤੇ ਸਭ ਤੋਂ ਵੱਧ ਚਿੰਤਾ ਦੀ ਗੱਲ ਇਹ ਹੈ ਕਿ ਇੱਥੋਂ ਦੇ ਸਿਰਫ ਅੱਧੇ ਹਸਪਤਾਲ ਹੀ ਪੂਰੀ ਤਰ੍ਹਾਂ ਕੰਮ ਕਰਨ ਦੀ ਸਥਿਤੀ ਵਿਚ ਹਨ।

PunjabKesari

ਹੌਤੀ ਵਿਦਰੋਹੀਆਂ ਨਾਲ ਲੜ ਰਹੇ ਸਾਊਦੀ ਅਰਬ ਦੀ ਅਗਵਾਈ ਵਾਲੀ ਗਠਜੋੜ ਫੌਜ ਦੇ ਜੰਗਬੰਦੀ ਦੀ ਘੋਸ਼ਣਾ ਦੇ ਇਕ ਦਿਨ ਬਾਅਦ ਯਮਨ ਵਿਚ ਕੋਵਿਡ-19 ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ। ਗਠਜੋੜ ਫੌਜ ਦਾ ਕਹਿਣਾ ਸੀ ਕਿ ਉਹ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਮਦਦ ਕਰਨਾ ਚਾਹੁੰਦੇ ਹਨ ਅਤੇ ਸ਼ਾਂਤੀ ਲਈ ਸੰਯੁਕਤ ਰਾਸ਼ਟਰ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨਾ ਚਾਹੁੰਦੇ ਹਨ।

ਯਮਨ ਦੀ ਰਾਸ਼ਟਰੀ ਐਮਰਜੈਂਸੀ ਕਮੇਟੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਯਮਨ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ 60 ਸਾਲਾ ਵਿਅਕਤੀ ਹੈ ਜੋ ਤੇਲ ਉਤਪਾਦਨ ਕਰਨ ਵਾਲੇ ਦੱਖਣੀ ਸੂਬੇ ਹਦਰਾਮਉਤ ਦਾ ਰਹਿਣ ਵਾਲਾ ਹੈ। ਐਮਰਜੈਂਸੀ ਕਮੇਟੀ ਦੇ ਬੁਲਾਰੇ ਅਲੀ ਅਲ ਵਲਿਦੀ ਨੇ ਵਾਇਰਸ ਪੀੜਤ ਵਿਅਕਤੀ ਬਾਰੇ ਜਾਣਕਾਰੀ ਦਿੰਦੇ ਹਨ ਕਿਹਾ ਕਿ ਉਸ ਨੂੰ ਕੁਆਰੰਟੀਨ ਸੈਂਟਰ ਵਿਚ ਰੱਖਿਆ ਗਿਆ ਹੈ ਤੇ ਫਿਲਹਾਲ ਉਸ ਦੀ ਸਥਿਤੀ ਠੀਕ ਹੈ। 
 


Lalita Mam

Content Editor

Related News