ਬੱਚਿਆਂ ਦੀ ਸਿਹਤ ਪ੍ਰਤੀ ਚਿੰਤਤ ਬ੍ਰਿਟੇਨ ਸਰਕਾਰ ਨੇ ਜੰਕ ਫੂਡ ਦੇ ਇਸ਼ਤਿਹਾਰਾਂ ਸਬੰਧੀ ਲਿਆ ਵੱਡਾ ਫ਼ੈਸਲਾ

Friday, Jun 25, 2021 - 12:58 PM (IST)

ਇੰਟਰਨੈਸ਼ਨਲ ਡੈਸਕ : ਬੱਚਿਆਂ ਦੀ ਸਿਹਤ ਪ੍ਰਤੀ ਚਿੰਤਤ ਬ੍ਰਿਟੇਨ ਸਰਕਾਰ ਨੇ ਜੰਕ ਫੂਡ ਦੇ ਇਸ਼ਤਿਹਾਰ ਸਵੇਰੇ ਸਾਢੇ ਪੰਜ ਵਜੇ ਤੋਂ ਰਾਤ ਨੌਂ ਵਜੇ ਤਕ ਟੀ. ਵੀ. ਆਦਿ ’ਤੇ ਪ੍ਰਸਾਰਿਤ ਕਰਨ ’ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਜੰਕ ਫੂਡ ਇਸ਼ਤਿਹਾਰਾਂ ਨਾਲ ਜੁੜੇ ਇਹ ਨਿਯਮ ਅਗਲੇ ਸਾਲ ਤੋਂ ਲਾਗੂ ਹੋਣਗੇ। ਬੱਚਿਆਂ ਦਾ ਗੈਰ-ਸਿਹਤਮੰਦ ਭੋਜਨ ਨਾਲ ਘੱਟ ਤੋਂ ਘੱਟ ਤੋਂ ਸਾਹਮਣਾ ਕਰਨਾ ਹੋਵੇੇ, ਇਸ ਪਾਬੰਦੀ ਦਾ ਮਕਸਦ ਇਹੀ ਹੈ। ਇਸ ਮੁੱਦੇ ’ਤੇ ਜਨਤਕ ਸਲਾਹ-ਮਸ਼ਵਰਾ ਕੀਤਾ ਗਿਆ। ਇਹ ਨਿਯਮ 2022 ਦੇ ਅੰਤ ਤੋਂ ਲਾਗੂ ਹੋਣਗੇ। ਇਨ੍ਹਾਂ ਦੇ ਅਧੀਨ ਅਜਿਹੇ ਖਾਣ ਵਾਲੇ ਪਦਾਰਥਾਂ ਦੇ ਇਸ਼ਤਿਹਾਰਾਂ ’ਤੇ ਸਵੇਰੇ ਸਾਢੇ ਪੰਜ ਵਜੇ ਤੋਂ ਰਾਤ ਨੌਂ ਵਜੇ ਤਕ ਪਾਬੰਦੀ ਰਹੇਗੀ, ਜਿਨ੍ਹਾਂ ’ਚ ਚਰਬੀ, ਲੂਣ ਤੇ ਖੰਡ (ਐੱਚ. ਐੱਫ. ਐੱਸ. ਐੱਸ.) ਜ਼ਿਆਦਾ ਹੈ। ਨਵੇਂ ਨਿਯਮ ਟੀ. ਵੀ., ਬ੍ਰਿਟੇਨ ’ਚ ਮੰਗ ਆਧਾਰਿਤ ਪ੍ਰੋਗਰਾਮਾਂ ’ਤੇ ਲਾਗੂ ਰਹਿਣਗੇ।

ਇਹ ਵੀ ਪੜ੍ਹੋ : ਕੈਨੇਡਾ ਦੇ ਸਕੂਲ ’ਚੋਂ 600 ਤੋਂ ਜ਼ਿਆਦਾ ਕਬਰਾਂ ਮਿਲਣ ’ਤੇ ਪੀ. ਐੱਮ. ਟਰੂਡੋ ਨੇ ਜਤਾਇਆ ਦੁੱਖ

ਇਸ ਦੇ ਨਾਲ-ਨਾਲ ਪਾਬੰਦੀ ਆਨਲਾਈਨ ਮਾਧਿਅਮ ’ਤੇ ਵੀ ਲਾਗੂ ਰਹੇਗੀ। ਇਹ ਬੱਚਿਆਂ ’ਚ ਮੋਟਾਪੇ ਦਾ ਮੁਕਾਬਲਾ ਕਰਨ ਦੀ ਵੱਡੀ ਮੁਹਿੰਮ ਦਾ ਹਿੱਸਾ ਹੈ। ਬ੍ਰਿਟੇਨ ਦੀ ਸਿਹਤ ਮੰਤਰੀ ਜੋ ਚਰਚਿਲ ਨੇ ਕਿਹਾ ਕਿ ਅਸੀਂ ਬੱਚਿਆਂ ਦੀ ਸਿਹਤ ’ਚ ਸੁਧਾਰ ਤੇ ਮੋਟਾਪੇ ਨਾਲ ਨਜਿੱਠਣ ਲਈ ਪ੍ਰਤੀਬੱਧ ਹਾਂ। ਉਨ੍ਹਾਂ ਕਿਹਾ ਕਿ ਨੌਜਵਾਨ ਜੋ ਸਮੱਗਰੀ ਦੇਖਦੇ ਹਨ, ਉਨ੍ਹਾਂ ਦਾ ਅਸਰ ਉਨ੍ਹਾਂ ਦੀ ਪਸੰਦ ਤੇ ਆਦਤ ’ਤੇ ਪੈਂਦਾ ਹੈ। ਬੱਚੇ ਜ਼ਿਆਦਾ ਸਮਾਂ ਆਨਲਾਈਨ ਬਿਤਾ ਰਹੇ ਹਨ, ਇਸ ਲਈ ਅਸੀਂ ਗੈਰ-ਸਿਹਤਮੰਦ ਭੋਜਨ ਦੇ ਇਸ਼ਤਿਹਾਰਾਂ ਤੋਂ ਉਨ੍ਹਾਂ ਨੂੰ ਬਚਾਉਣ ਲਈ ਇਹ ਕਦਮ ਚੁੱਕਿਆ ਹੈ। ਇਹ ਕਦਮ ਦੇਸ਼ ਨੂੰ ਫਿੱਟ ਤੇ ਸਿਹਤਮੰਦ ਰੱਖਣ ਲਈ ਸਾਡੀ ਰਣਨੀਤੀ ਦਾ ਇਕ ਹੋਰ ਹਿੱਸਾ ਹੈ ਤੇ ਇਹ ਉਨ੍ਹਾਂ ਨੂੰ ਖਾਣ ਬਾਰੇ ਚੰਗੀ ਤਰ੍ਹਾਂ ਨਾਲ ਸੋਚ-ਸਮਝ ਕੇ ਫ਼ੈਸਲਾ ਲੈਣ ਦਾ ਮੌਕਾ ਦੇਵੇਗਾ। ਇਹ ਪਾਬੰਦੀ ਐੱਚ. ਐੱਫ. ਐੱਸ. ਐੱਸ. ਬਣਾਉਣ ਜਾਂ ਵੇਚਣ ਵਾਲੇ ਉਨ੍ਹਾਂ ਸਾਰੇ ਕਾਰੋਬਾਰਾਂ ’ਤੇ ਲਾਗੂ ਹੋਵੇਗੀ, ਜਿਨ੍ਹਾਂ ’ਚ 250 ਤੋਂ ਜ਼ਿਆਦਾ ਕਰਮਚਾਰੀ ਹਨ। ਇਸ ਦਾ ਮਤਲਬ ਹੈ ਕਿ ਛੋਟੇ ਤੇ ਦਰਮਿਆਨੇ ਕਾਰੋਬਾਰੀ ਇਸ਼ਤਿਹਾਰ ਦੇ ਸਕਣਗੇ।


Manoj

Content Editor

Related News