ਵਿਗਿਆਨੀਆਂ ਦਾ ਇਕ ਹੋਰ ਕਰਿਸ਼ਮਾ ! ਬਣਾ'ਤਾ ਚੌਲ ਦੇ ਦਾਣੇ ਨਾਲੋਂ ਵੀ ਛੋਟਾ ਪੇਸਮੇਕਰ
Saturday, Apr 05, 2025 - 04:00 PM (IST)

ਇੰਟਰਨੈਸ਼ਨਲ ਡੈਸਕ- ਮੈਡੀਕਲ ਖੇਤਰ 'ਚ ਇਕ ਵੱਡੀ ਪੁਲਾਂਘ ਪੁੱਟਦਿਆਂ ਵਿਗਿਆਨੀਆਂ ਨੇ ਇਤਿਹਾਸ ਰਚ ਦਿੱਤਾ ਹੈ। ਅਮਰੀਕੀ ਵਿਗਿਆਨੀਆਂ ਨੇ ਦੁਨੀਆ ਦਾ ਸਭ ਤੋਂ ਛੋਟਾ ਪੇਸਮੇਕਰ ਤਿਆਰ ਕਰ ਦਿੱਤਾ ਹੈ, ਜੋ ਕਿ ਚੌਲ ਦੇ ਦਾਣੇ ਤੋਂ ਵੀ ਛੋਟਾ ਹੈ।
ਸਿਰਫ਼ 3.5 ਮਲੀਮੀਟਰ ਲੰਬੇ ਇਸ ਪੇਸਮੇਕਰ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਲਗਾਉਣ 'ਚ ਕਿਸੇ ਵੱਡੀ ਸਰਜਰੀ ਦੀ ਲੋੜ ਨਹੀਂ ਪੈਂਦੀ। ਇਸ ਨੂੰ ਇਕ ਸਰਿੰਜ ਦੀ ਨੋਕ 'ਤੇ ਰੱਖ ਕੇ ਫਿੱਟ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਦੇ ਸਾਈਜ਼ ਦਾ ਇਸ ਦੇ ਕੰਮ 'ਤੇ ਕੋਈ ਅਸਰ ਨਹੀਂ ਪੈਂਦਾ। ਛੋਟਾ ਹੋਣ ਦੇ ਬਾਵਜੂਦ ਵੀ ਇਹ ਇਕਦਮ ਸਹੀ ਕੰਮ ਕਰਦਾ ਹੈ ਤੇ ਦਿਲ ਨੂੰ ਸਹੀ ਤਰ੍ਹਾਂ ਧੜਕਣ 'ਚ ਮਦਦ ਕਰਦਾ ਹੈ।
ਇਸ ਤੋਂ ਇਲਾਵਾ ਇਸ ਦੀ ਇਕ ਹੋਰ ਖ਼ਾਸੀਅਤ ਇਹ ਹੈ ਕਿ ਇਹ ਵਾਇਰਲੈੱਸ ਹੈ ਤੇ ਸਮੇਂ ਦੇ ਨਾਲ ਲੋੜ ਪੈਣ 'ਤੇ ਸਰੀਰ ਦੇ ਅੰਦਰ ਹੀ ਘੁਲ ਜਾਂਦਾ ਹੈ, ਜਿਸ ਕਾਰਨ ਇਸ ਨੂੰ ਕੱਢਣ ਦੀ ਲੋੜ ਨਹੀਂ ਪੈਂਦੀ। ਇਹ ਇਕ ਸੈੱਲ ਵਾਂਗ ਕੰਮ ਕਰਦਾ ਹੈ, ਜੋ ਕਿ ਸਰੀਰ ਤੋਂ ਮਿਲਣ ਵਾਲੇ ਤਰਲ ਪਦਾਰਥਾਂ ਜਿਵੇਂ ਖੂਨ ਨਾਲ ਮਿਲ ਕੇ ਬਿਜਲੀ ਬਣਾ ਕੇ ਦਿਲ ਦੇ ਧੜਕਣ 'ਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ- ਕੀ ਬਣੂੰ ਦੁਨੀਆ ਦਾ....! ਮਾਸੀ ਨੇ ਪੈਸਿਆਂ ਖ਼ਾਤਰ ਆਪਣੀ ਹੀ ਭਾਣਜੀ ਦਾ ਕਰ ਲਿਆ 'ਸੌਦਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e