ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦੀ ਮੌਤ, 50 ਤੋਂ ਵੱਧ ਪੋਤੇ-ਪੜਪੋਤੇ

Wednesday, Mar 08, 2023 - 03:00 PM (IST)

ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦੀ ਮੌਤ, 50 ਤੋਂ ਵੱਧ ਪੋਤੇ-ਪੜਪੋਤੇ

ਇੰਟਰਨੈਸ਼ਨਲ ਡੈਸਕ (ਬਿਊਰੋ) : ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦਾ ਅੱਜ ਬੁੱਧਵਾਰ (8 ਮਾਰਚ) ਨੂੰ ਦੇਹਾਂਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਖਣੀ ਅਫਰੀਕਾ ਵਿੱਚ ਰਹਿਣ ਵਾਲੀ ਜੋਹਾਨਾ ਮਾਜ਼ੀਬੁਕੋ 128 ਸਾਲਾਂ ਦੀ ਸੀ। ਉਸ ਦਾ ਜਨਮ 1894 ਵਿਚ ਹੋਇਆ ਸੀ। ਉਹ ਇਸ ਸਾਲ ਮਈ ਵਿੱਚ 129 ਸਾਲ ਦੀ ਹੋਣ ਵਾਲੀ ਸੀ। ਜੋਹਾਨਾ ਦੇ ਰਿਸ਼ਤੇਦਾਰਾਂ ਮੁਤਾਬਕ ਉਸ ਦੀ ਮੌਤ 3 ਮਾਰਚ ਨੂੰ ਹੋਈ ਸੀ।

PunjabKesari

2022 ਵਿੱਚ ਇਕ ਸਮਾਚਾਰ ਏਜੰਸੀ ਨਾਲ ਗੱਲਬਾਤ ਦੌਰਾਨ ਉਸਨੇ ਕਿਹਾ ਸੀ - ਮੈਂ ਹੁਣ ਤੱਕ ਜ਼ਿੰਦਾ ਕਿਉਂ ਹਾਂ? ਮੇਰੇ ਦੋਸਤ ਮਰ ਚੁੱਕੇ ਹਨ। ਮੈਂ ਕਦੋਂ ਮਰਾਂਗੀ? ਮੇਰੇ ਹੁਣ ਤੱਕ ਜ਼ਿੰਦਾ ਰਹਿਣ ਦਾ ਕੀ ਮਤਲਬ ਹੈ? ਮੈਂ ਇੱਕ ਥਾਂ ਬੈਠੇ-ਬੈਠੇ ਥੱਕ ਗਈ ਹਾਂ। ਜੋਹਾਨਾ ਦੇ ਕਰੀਬੀ ਦੋਸਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜੋਹਾਨਾ ਦੀ ਆਈਡੀ ਹੈ ਅਤੇ ਉਸ ਦੇ ਆਧਾਰ 'ਤੇ ਜੋਹਾਨਾ ਦਾ ਨਾਂ ਗਿਨੀਜ਼ ਬੁੱਕ ਆਫ ਰਿਕਾਰਡਜ਼ 'ਚ ਦਰਜ ਹੋਣਾ ਚਾਹੀਦਾ ਹੈ, ਤਾਂ ਜੋ ਉਸ ਨੂੰ ਸਨਮਾਨਿਤ ਕੀਤਾ ਜਾ ਸਕੇ।

PunjabKesari

ਸਰੀਰ ਵਿੱਚ ਆ ਗਈ ਸੀ ਜਕੜਨ

PunjabKesari

ਜੋਹਾਨਾ ਨੇ ਕਿਹਾ ਸੀ ਕਿ ਉਸ ਦਾ ਸਰੀਰ ਅਕੜਣ ਲੱਗ ਪਿਆ ਸੀ ਅਤੇ ਉਸ ਨੂੰ ਤੁਰਨਾ ਮੁਸ਼ਕਲ ਹੋ ਰਿਹਾ ਸੀ। ਉਸ ਨੇ ਕਿਹਾ ਸੀ-ਜਦੋਂ ਮੈਂ ਲੋਕਾਂ ਨੂੰ ਤੁਰਦੇ ਦੇਖਦੀ ਹਾਂ ਤਾਂ ਮੈਨੂੰ ਵੀ ਲੱਗਦਾ ਹੈ ਕਿ ਕਾਸ਼ ਮੈਂ ਵੀ ਉਨ੍ਹਾਂ ਵਾਂਗ ਚੱਲ ਸਕਦੀ। ਮੇਰੇ ਕੋਲ ਇੱਕ ਦੇਖਭਾਲ ਕਰਨ ਵਾਲੀ ਹੈ ਜੋ 2001 ਤੋਂ ਮੇਰੇ ਨਾਲ ਹੈ। ਉਹ ਮੇਰੇ ਲਈ ਇੰਨੀ ਖਾਸ ਹੋ ਗਈ ਹੈ ਕਿ ਜਦੋਂ ਤੱਕ ਉਹ ਮੇਰੇ ਕੋਲ ਨਹੀਂ ਹੁੰਦੀ, ਉਦੋਂ ਤੱਕ ਮੈਨੂੰ ਨੀਂਦ ਨਹੀਂ ਆਉਂਦੀ।

ਜੋਹਾਨਾ ਦੇ ਹਨ 7 ਬੱਚੇ 

PunjabKesari

ਜੋਹਾਨਾ ਦੇ 12 ਭੈਣ-ਭਰਾ ਸਨ। ਇਨ੍ਹਾਂ 'ਚੋਂ 3 ਅਜੇ ਜ਼ਿੰਦਾ ਹਨ। ਉਸਦਾ ਵਿਆਹ ਸਟਵਾਨਾ ਮਜੀਬੁਕੋ ਨਾਲ ਹੋਇਆ ਸੀ। ਦੋਵਾਂ ਦੇ 7 ਬੱਚੇ ਹਨ। ਇੱਥੇ 50 ਤੋਂ ਵੱਧ ਦੋਹਤੇ, ਪੋਤੇ-ਪੋਤੀਆਂ ਅਤੇ ਪੜਪੋਤੇ-ਪੋਤੀਆਂ ਹਨ। ਜੋਹਾਨਾ ਨੇ ਕਦੇ ਪੜ੍ਹਾਈ ਨਹੀਂ ਕੀਤੀ। ਉਹ ਖੇਤਾਂ ਵਿੱਚ ਕੰਮ ਕਰਦੀ ਸੀ। 2022 ਵਿੱਚ ਉਸਨੇ ਕਿਹਾ ਸੀ - ਮੈਨੂੰ ਆਪਣਾ ਬਚਪਨ ਯਾਦ ਆ ਰਿਹਾ ਹੈ। ਉਦੋਂ ਕੋਈ ਪਰੇਸ਼ਾਨੀਆਂ ਨਹੀਂ ਸਨ। ਖਾਣਾ ਵੀ ਸਿਹਤਮੰਦ ਸੀ। ਕੋਈ ਮਿਲਾਵਟ ਨਹੀਂ ਸੀ।

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਇਕ ਝੀਲ ਅਜਿਹੀ ਜਿਸ ’ਚ ਹਵਾ ’ਚ ਲਟਕਦੇ ਦਿਖਦੇ ਹਨ 'ਪੱਥਰ' (ਤਸਵੀਰਾਂ)

ਜੋਹਾਨਾ ਨੇ ਦੇਖੀਆਂ 3 ਸਦੀਆਂ

128 ਸਾਲਾ ਜੋਹਾਨਾ ਮਾਜ਼ੀਬੁਕੋ ਦਾ ਜਨਮ 18ਵੀਂ ਸਦੀ ਵਿੱਚ ਹੋਇਆ ਸੀ। ਉਸਨੇ 1914 ਵਿੱਚ ਪਹਿਲਾ ਵਿਸ਼ਵ ਯੁੱਧ, 1939 ਵਿੱਚ ਦੂਜਾ ਵਿਸ਼ਵ ਯੁੱਧ ਦੇਖਿਆ। ਸਪੈਨਿਸ਼ ਫਲੂ ਤੋਂ ਲੈ ਕੇ ਕੋਰੋਨਾ ਮਹਾਮਾਰੀ ਦਾ ਸਾਹਮਣਾ ਕੀਤਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News