ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਨੇ ਪੋਤੇ-ਪੋਤੀਆਂ ਨਾਲ ਮਨਾਇਆ 128ਵਾਂ 'ਜਨਮਦਿਨ', ਦੱਸਿਆ ਲੰਬੀ ਉਮਰ ਦਾ ਰਾਜ

05/16/2022 11:15:43 AM

ਕੇਪਟਾਊਨ (ਬਿਊਰੋ): ਅੱਜ ਦੇ ਸਮੇਂ ਵਿੱਚ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਪੂਰੀ ਤਰ੍ਹਾਂ ਵਿਗੜ ਚੁੱਕੀਆਂ ਹਨ। ਅਸੀਂ ਜੋ ਵੀ ਭੋਜਨ ਖਾਂਦੇ ਹਾਂ ਉਸ ਵਿੱਚ ਮੌਜੂਦ ਰਸਾਇਣ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਕੈਮੀਕਲ ਕਾਰਨ 40 ਸਾਲ ਦੀ ਉਮਰ ਤੱਕ ਪਹੁੰਚਦੇ-ਪਹੁੰਚਦੇ ਅੱਜ ਗੰਭੀਰ ਬਿਮਾਰੀਆਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀਆਂ ਹਨ ਪਰ ਦੱਖਣੀ ਅਫਰੀਕਾ ਦੀ ਰਹਿਣ ਵਾਲੀ ਜੋਹਾਨਾ ਮਾਜ਼ੀਬੁਕੋ ਨੇ ਪਿਛਲੇ ਹਫ਼ਤੇ ਆਪਣਾ 128ਵਾਂ ਜਨਮਦਿਨ ਮਨਾਇਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਬਜ਼ੁਰਗ ਔਰਤ ਹੈ। ਉਸ ਦੀ ਲੰਬੀ ਉਮਰ ਦਾ ਸਭ ਤੋਂ ਵੱਡਾ ਕਾਰਨ ਖਾਣ-ਪੀਣ ਵੱਲ ਧਿਆਨ ਦੇਣਾ ਰਿਹਾ ਹੈ।

PunjabKesari

ਤਾਜ਼ੇ ਦੁੱਧ ਅਤੇ ਜੰਗਲੀ ਪਾਲਕ ਦੇ ਸੁਮੇਲ ਨੇ ਜੋਹਾਨਾ ਨੂੰ ਲੰਬੇ ਸਮੇਂ ਤੱਕ ਜ਼ਿੰਦਾ ਰੱਖਿਆ ਹੈ। ਜੋਹਾਨਾ ਕੋਲ ਦਸਤਾਵੇਜ਼ ਹਨ ਜੋ ਦੱਸਦੇ ਹਨ ਕਿ ਉਸਦਾ ਜਨਮ 1894 ਵਿੱਚ ਹੋਇਆ ਸੀ। ਉਸ ਨੇ ਆਪਣੀ ਜ਼ਿੰਦਗੀ ਵਿਚ ਬ੍ਰਿਟਿਸ਼ ਰਾਜ ਦੀ ਸ਼ੁਰੂਆਤ ਅਤੇ ਅੰਤ ਅਤੇ ਦੋ ਵਿਸ਼ਵ ਯੁੱਧਾਂ ਨੂੰ ਦੇਖਿਆ ਹੈ। ਜੋਹਾਨਾ ਨੇ ਦੱਸਿਆ ਕਿ ਉਹ ਆਪਣੇ 12 ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ। ਉਹ ਮੱਕੀ ਦੇ ਖੇਤ ਵਿੱਚ ਰਹਿੰਦੀ ਸੀ। ਉਹਨਾਂ ਨੇ ਦੱਸਿਆ ਕਿ ਅਸੀਂ ਖੇਤਾਂ ਵਿੱਚ ਬਹੁਤ ਵਧੀਆ ਸਮਾਂ ਬਿਤਾਇਆ। ਉੱਥੇ ਕੋਈ ਸਮੱਸਿਆ ਨਹੀਂ ਸੀ। ਟਿੱਡੀ ਦਲ ਦੇ ਹਮਲੇ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੇ ਸਾਡੇ ਸਾਹਮਣੇ ਸਮੱਸਿਆ ਖੜ੍ਹੀ ਕਰ ਦਿੱਤੀ ਸੀ।ਉਨ੍ਹਾਂ ਦੱਸਿਆ ਕਿ ਟਿੱਡੀ ਦਲ ਦੇ ਹਮਲੇ ਕਾਰਨ ਅਸੀਂ ਸਾਰੇ ਪਰੇਸ਼ਾਨ ਹੋ ਗਏ ਪਰ ਸਾਡੇ ਪਰਿਵਾਰ ਨੇ ਇਨ੍ਹਾਂ ਕੀੜਿਆਂ ਤੋਂ ਛੁਟਕਾਰਾ ਪਾਉਣ ਦਾ ਨਵਾਂ ਤਰੀਕਾ ਲੱਭਿਆ। ਅਸੀਂ ਉਨ੍ਹਾਂ ਨੂੰ ਫੜ ਲਿਆ ਅਤੇ ਖਾਣ ਲੱਗ ਪਏ। ਇਹ ਮਾਸ ਖਾਣ ਵਰਗਾ ਸੀ। 

PunjabKesari

ਦੋ ਚੀਜ਼ਾਂ ਖਾ ਕੇ ਹੋਈ ਵੱਡੀ
ਜੋਹਾਨਾ ਨੇ ਦੱਸਿਆ ਕਿ ਬਚਪਨ ਵਿਚ ਉਹ ਤਾਜ਼ੇ ਦੁੱਧ ਅਤੇ ਜੰਗਲੀ ਪਾਲਕ 'ਤੇ ਵੱਡੀ ਹੋਈ ਸੀ। ਉਹ ਅੱਜ-ਕੱਲ੍ਹ ਆਧੁਨਿਕ ਭੋਜਨ ਖਾਂਦੀ ਹੈ ਪਰ ਉਹ ਕਹਿੰਦੀ ਹੈ ਕਿ ਉਸ ਨੂੰ ਆਪਣਾ ਸਾਦਾ ਬਚਪਨ ਯਾਦ ਆਉਂਦਾ ਹੈ। ਜੋਹਾਨਾ 128 ਸਾਲ ਦੀ ਉਮਰ ਵਿੱਚ ਵੀ ਸਹੀ ਢੰਗ ਨਾਲ ਚੱਲ ਸਕਦੀ ਹੈ। ਹਾਲਾਂਕਿ ਉਸ ਨੂੰ ਸੁਣਨ ਵਿੱਚ ਸਮੱਸਿਆ ਹੈ ਪਰ ਉਸ ਦੀਆਂ ਅੱਖਾਂ ਠੀਕ ਹਨ।

ਪੜ੍ਹੋ ਇਹ ਅਹਿਮ ਖ਼ਬਰ- ਹੈਰਾਨੀਜਨਕ : ਯਾਤਰੀ ਨੇ ਖੋਲ੍ਹਿਆ ਜਹਾਜ਼ ਦਾ ਐਮਰਜੈਂਸੀ ਗੇਟ, ਫਿਰ ਪਰਾਂ 'ਤੇ ਤੁਰਦੇ ਹੋਏ ਮਾਰ ਦਿੱਤੀ ਛਾਲ

ਜੋਹਾਨਾ ਦੇ ਹਨ 50 ਪੋਤੇ-ਪੋਤੀਆਂ
ਜੋਹਾਨਾ ਆਪਣੇ ਪੁਰਾਣੇ ਸਮਿਆਂ ਨੂੰ ਯਾਦ ਕਰਦੇ ਹੋਏ ਕਈ ਵਾਰ ਦੱਸਦੀ ਹੈ ਕਿ ਉਸਨੇ ਇੱਕ ਆਦਮੀ ਨਾਲ ਵਿਆਹ ਕੀਤਾ ਸੀ, ਜਿਸਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ। ਉਸ ਕੋਲ ਗਾਵਾਂ ਅਤੇ ਘੋੜੇ ਸਨ। ਜੋਹਾਨਾ ਦੁੱਧ ਤੋਂ ਮੱਖਣ ਬਣਾ ਕੇ ਵੇਚਦੀ ਸੀ। ਜੋਹਾਨਾ ਦੇ ਸੱਤ ਬੱਚੇ ਹਨ, ਜਿਨ੍ਹਾਂ ਵਿੱਚੋਂ ਦੋ ਅਜੇ ਜ਼ਿੰਦਾ ਹਨ। ਜੋਹਾਨਾ ਦੇ 50 ਪੋਤੇ-ਪੋਤੀਆਂ ਅਤੇ ਪੜਪੋਤੇ-ਪੋਤੀਆਂ ਹਨ। ਜੋਹਾਨਾ ਦੇ ਪਿੰਡ ਦੇ ਲੋਕ ਚਾਹੁੰਦੇ ਹਨ ਕਿ ਉਸ ਦਾ ਨਾਂ ਗਿਨੀਜ਼ ਬੁੱਕ ਆਫ ਰਿਕਾਰਡ 'ਚ ਦਰਜ ਕੀਤਾ ਜਾਵੇ।


Vandana

Content Editor

Related News