ਹੈਰਾਨੀਜਨਕ : ਦੁਨੀਆ ਦਾ ਸਭ ਤੋਂ ਰਹੱਸਮਈ ਪਿੰਡ, ਜਿਥੇ ਰਹਿਣ ਵਾਲੇ ਸਾਰੇ ਲੋਕ ਸਨ 'ਬੌਣੇ'

Monday, Jul 18, 2022 - 10:29 AM (IST)

ਹੈਰਾਨੀਜਨਕ : ਦੁਨੀਆ ਦਾ ਸਭ ਤੋਂ ਰਹੱਸਮਈ ਪਿੰਡ, ਜਿਥੇ ਰਹਿਣ ਵਾਲੇ ਸਾਰੇ ਲੋਕ ਸਨ 'ਬੌਣੇ'

ਤਹਿਰਾਨ (ਇੰਟ.)- ਤੁਹਾਨੂੰ ਸਾਰਿਆਂ ਨੂੰ ਆਪਣੇ ਬਚਪਨ ’ਚ ਪੜ੍ਹੀਆਂ ਗੁਲਿਵਰ ਦੇ ਦਿਲਚਸਪ ਸਫ਼ਰ ਵਾਲੀ ਕਹਾਣੀਆਂ ਤਾਂ ਜ਼ਰੂਰ ਯਾਦ ਹੋਣਗੀਆਂ। ਖ਼ਾਸ ਕਰਕੇ ਜਦੋਂ ਗੁਲਿਵਰ ਲਿਲੀਪੁਟ ਨਾਮੀ ਇਕ ਦੀਪ ’ਤੇ ਪਹੁੰਚ ਗਿਆ ਸੀ, ਜਿਥੇ ਰਹਿਣ ਵਾਲੇ ਸਾਰੇ ਲੋਕ ਬੌਣੇ ਸਨ ਅਤੇ ਗੁਲੀਵਰ ਨੂੰ ਉਨ੍ਹਾਂ ਲੋਕਾਂ ਨੇ ਬੰਦੀ ਬਣਾ ਲਿਆ ਸੀ। ਉਸ ਦੌਰਾਨ ਸਾਰਿਆਂ ਦੇ ਮਨ ਵਿਚ ਇਕ ਹੀ ਖਿਆਲ ਆਉਂਦਾ ਸੀ ਕੀ ਵਾਕਈ ਇੰਨੇ ਛੋਟ ਲੋਕ ਦੁਨੀਆ ’ਚ ਹੋ ਸਕਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਵਿਚ ਇਕ ਅਜਿਹੀ ਥਾਂ ਮੌਜੂਦ ਹੈ, ਜਿਥੇ ਸੱਚ ਵਿਚ ਬੌਣੇ ਲੋਕ ਰਹਿੰਦੇ ਹਨ। ਕਿਹਾ ਜਾਂਦਾ ਹੈ ਕਿ ਮੌਜੂਦਾ ਸਮੇਂ ’ਚ ਈਰਾਨ ਦੇ ਲੋਕਾਂ ਦੀ ਜਿੰਨੀ ਔਸਤ ਲੰਬਾਈ ਹੈ, ਉਸ ਤੋਂ ਕਰੀਬ 50 ਸੈਂਟੀਮੀਟਰ ਘੱਟ ਲੰਬਾਈ ਦੇ ਲੋਕ ਇਸ ਪਿੰਡ ’ਚ ਰਹਿੰਦੇ ਸਨ।

ਅਸੀਂ ਗੱਲ ਕਰ ਰਹੇ ਹਾਂ ਅਫਗਾਨਿਸਤਾਨ-ਈਰਾਨ ਦੀ ਸਰਹੱਦ ਨਾਲ ਲੱਗਦੇ ਇਕ ਈਰਾਨੀ ਪਿੰਡ ਦੀ, ਜਿਸ ਨੂੰ ਸਾਰੇ ਮਾਖੁਨਿਕ ਨਾਂ ਨਾਲ ਜਾਣਦੇ ਹਾਂ। ਪੁਰਾਤਨ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਥੋਂ ਦੀ ਲਗਭਗ ਪੂਰੀ ਆਬਾਦੀ ਅੱਜ ਤੋਂ ਲਗਭਗ 200 ਸਾਲ ਪਹਿਲਾਂ ਇੰਨੇ ਘੱਟ ਕੱਦ ਦੀ ਹੁੰਦੀ ਸੀ ਕਿ ਉਨ੍ਹਾਂ ਦੇ ਘਰ ਤੋਂ ਲੈ ਕੇ ਜ਼ਰੂਰਤ ਦੀਆਂ ਦੂਜੀਆਂ ਚੀਜ਼ਾਂ ਵੀ ਇਕਦਮ ਛੋਟੀਆਂ ਬਣਾਈਆਂ ਜਾਂਦੀਆਂ ਸਨ ।ਹਾਲਾਂਕਿ ਅੱਜ ਉਥੇ ਰਹਿਣ ਵਾਲੇ ਲੋਕਾਂ ਦੀ ਹਾਈਟ ਜ਼ਰੂਰ ਵਧੀ ਹੈ ਪਰ ਫਿਰ ਵੀ ਉਹ ਤੁਹਾਡੇ ਅਤੇ ਸਾਡੇ ਵਰਗੇ ਕੱਦ ਦੇ ਨਹੀਂ ਹੋ ਸਕੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਹੈਰਾਨੀਜਨਕ! ਚਿਲੀ 'ਚ ਮਿਲੀ 16 ਫੁੱਟ ਲੰਬੀ 'ਮੱਛੀ', ਕ੍ਰੇਨ ਨਾਲ ਕੱਢੀ ਗਈ ਬਾਹਰ (ਵੀਡੀਓ)

ਇਸ ਲਈ ਘੱਟ ਹੈ ਇਥੋਂ ਦੇ ਲੋਕਾਂ ਦੀ ਹਾਈਟ

ਦੱਸਿਆ ਜਾਂਦਾ ਹੈ ਕਿ ਇਹ ਪਿੰਡ ਸਾਲ 2005 ’ਚ ਸੁਰਖੀਆਂ ਵਿਚ ਆਇਆ ਸੀ, ਜਦੋਂ ਇਥੇ ਖੋਦਾਈ ਦੌਰਾਨ ਇਕ ਮੰਮੀ ਮਿਲੀ, ਜਿਸ ਦੀ ਲੰਬਾਈ ਸਿਰਫ਼ 25 ਸੈਂਟੀਮੀਟਰ ਸੀ। ਇਸ ਦੀ ਖੋਜ ਨੇ ਇਸ ਵਿਸ਼ਵਾਸ ਨੂੰ ਹਵਾ ਦਿੱਤੀ ਕਿ ਈਰਾਨ ਦੇ ਸੁਦੂਰ ਕੋਨੇ ’ਚ ਮੌਜੂਦ ਮਾਖੁਨਿਕ ਸਮੇਤ 13 ਪਿੰਡ ਕਦੇ ਪ੍ਰਾਚੀਨ ਬੌਣਿਆਂ ਦਾ ਸ਼ਹਿਰ ਸਨ। ਹਾਲਾਂਕਿ ਇਸ ਮਾਮਲੇ ਸਬੰਧੀ ਮਾਹਿਰਾਂ ਦਾ ਵੱਖ-ਵੱਖ ਦਾਅਵਾ ਹੈ। ਕੁਝ ਦਾ ਮੰਨਣਾ ਹੈ ਕਿ ਮੰਮੀ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚੇ ਦੀ ਹੋ ਸਕਦੀ ਹੈ । ਲਿਹਾਜਾ, ਕੁਝ ਲੋਕ ਬੌਣੇ ਵਾਲੀ ਗੱਲ ’ਤੇ ਵਿਸ਼ਵਾਸ ਨਹੀਂ ਕਰਦੇ ਹਨ।

ਇਸ ਪਿੰਡ ਸਬੰਧੀ ਇਕ ਅਜਿਹਾ ਦਾਅਵਾ ਕੀਤਾ ਜਾਂਦਾ ਹੈ ਕਿ ਇਥੋਂ ਦੇ ਲੋਕਾਂ ਦਾ ਸਰੀਰਕ ਵਿਕਾਸ ਇਸ ਲਈ ਨਹੀਂ ਹੋ ਸਕਿਆ ਕਿਉਂਕਿ ਇਨ੍ਹਾਂ ਨੂੰ ਜਿਨ੍ਹਾਂ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ, ਉਹ ਇਸ ਇਲਾਕੇ ਦੇ ਲੋਕਾਂ ਨੂੰ ਨਹੀਂ ਮਿਲਦੇ ਸਨ। ਇਸ ਤੋਂ ਇਲਾਵਾ ਇਸ ਪਿੰਡ ਦੇ ਲੋਕ ਅਫ਼ੀਮ ਦਾ ਸੇਵਨ ਕਰਦੇ ਸਨ, ਜਿਸ ਨਾਲ ਉਨ੍ਹਾਂ ਦਾ ਸਰੀਰਕ ਵਿਕਾਸ ਰੁਕ ਜਾਂਦਾ ਸੀ। ਇਸ ਤੋਂ ਇਲਾਵਾ 20ਵੀਂ ਸਦੀ ਦੇ ਮੱਧ ਵਿਚ ਜਦੋਂ ਇਸ ਇਲਾਕੇ ਤੱਕ ਸੜਕਾਂ ਬਣਾਈਆਂ ਗਈਆਂ ਤਾਂ ਬਦਲਾਅ ਸ਼ੁਰੂ ਹੋਇਆ। ਲੋਕ ਸ਼ਹਿਰ ’ਚ ਜਾ ਕੇ ਕੰਮ ਕਰਦੇ ਅਤੇ ਉਥੋਂ ਚਾਵਲ , ਚਿਕਨ ਅਤੇ ਹੋਰ ਕੁੱਝ ਪਿੰਡ ਲੈ ਕੇ ਆਉਂਦੇ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਖਾਣ-ਪੀਣ ’ਚ ਬਦਲਾਅ ਸ਼ੁਰੂ ਹੋਇਆ ਅਤੇ ਉਨ੍ਹਾਂ ਦੀ ਹਾਈਟ ਵਧਣ ਲੱਗੀ।
 


author

Vandana

Content Editor

Related News