ਯੂਕ੍ਰੇਨੀ ਸਨਾਈਪਰ ਦਾ ਵਿਸ਼ਵ ਰਿਕਾਰਡ, 3.8 ਕਿਲੋਮੀਟਰ ਦੂਰੋਂ ਢੇਰ ਕੀਤਾ ਰੂਸੀ ਫੌਜੀ, ਭਾਰਤ ਟਾਪ 5 ’ਚ ਵੀ ਨਹੀਂ

11/21/2023 1:28:54 PM

ਕੀਵ (ਇੰਟ.)– ਯੂਕ੍ਰੇਨ ਦੇ ਇਕ ਸਨਾਈਪਰ ਨੇ ਹੁਣ ਤਕ ਦਾ ਸਭ ਤੋਂ ਲੰਬੀ ਦੂਰੀ ਦਾ ਨਿਸ਼ਾਨਾ ਲਾ ਕੇ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਇਸ ਯੂਕ੍ਰੇਨੀਅਨ ਸਨਾਈਪਰ ਨੇ 3.8 ਕਿ. ਮੀ. ਦੀ ਦੂਰੀ ’ਤੇ ਮੌਜੂਦ ਇਕ ਰੂਸੀ ਫੌਜੀ ਨੂੰ ਢੇਰ ਕੀਤਾ ਹੈ। ਸਨਾਈਪਰ ਨੇ ਇਸ ਕੰਮ ਲਈ 6 ਫੁੱਟ ਲੰਬੀ ਰਾਈਫਲ ਦੀ ਵਰਤੋਂ ਕੀਤੀ।

ਇਹ ਵੀ ਪੜ੍ਹੋ-  ਸ਼ਰੇਆਮ ਗੁੰਡਾਗਰਦੀ: ਨਾਬਾਲਗ ਭੈਣ ਨਾਲ ਛੇੜਖਾਨੀ ਦਾ ਵਿਰੋਧ ਕਰਨ ’ਤੇ ਤਿੰਨ ਭਰਾਵਾਂ 'ਤੇ ਕੀਤਾ ਹਮਲਾ

ਯੂਕ੍ਰੇਨ ਦੇ ਸਨਾਈਪਰ ਨੇ ਇਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਐੱਸ. ਬੀ. ਯੂ. ਸਨਾਈਪਰ ਗਲੋਬਲ ਸਨਾਈਪਿੰਗ ਦੇ ਨਿਯਮਾਂ ਨੂੰ ਦੁਬਾਰਾ ਲਿਖ ਰਿਹਾ ਹੈ । ਕਮਾਲ ਦੀ ਦੂਰੀ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਲਈ ਵਿਲੱਖਣ ਯੋਗਤਾਵਾਂ ਦਾ ਪ੍ਰਦਰਸ਼ਨ ਕਰ ਰਿਹਾ ਹੈ। ਫੌਜ ਨੇ ਕਿਹਾ ਕਿ ਰਿਕਾਰਡ ਸ਼ਾਟ ਨੂੰ ‘ਹਾਰਿਜ਼ਨ ਲਾਰਡ ਰਾਈਫਲ’ ਦੀ ਵਰਤੋਂ ਕਰ ਕੇ ਅੰਜਾਮ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ- ਕਾਰ ’ਚ ਪ੍ਰੇਮਿਕਾ ਨਾਲ ਰੰਗਰਲੀਆਂ ਮਨਾ ਰਿਹਾ ਸੀ ਮੁਲਾਜ਼ਮ, ਰੋਕਣ ਦਾ ਇਸ਼ਾਰਾ ਦਿੱਤਾ ਤਾਂ ਕਰ 'ਤਾ ਇਹ ਕਾਂਡ

ਇਸ ਤੋਂ ਪਹਿਲਾਂ ਸਭ ਤੋਂ ਲੰਬੀ ਦੂਰੀ ਤੱਕ ਮਾਰ ਕਰਨ ਦਾ ਰਿਕਾਰਡ ਈਰਾਕ ਵਿੱਚ ਇਕ ਕੈਨੇਡੀਅਨ ਸਪੈਸ਼ਲ ਆਪ੍ਰੇਸ਼ਨ ਸਿਪਾਹੀ ਦੇ ਨਾਮ ਸੀ। ਜੁਆਇੰਟ ਟਾਸਕ ਫੋਰਸ ਦੇ ਇਸ ਸਨਾਈਪਰ ਨੇ 3,540 ਮੀਟਰ ਦੀ ਦੂਰੀ ਤੋਂ ਨਿਸ਼ਾਨਾ ਲਾ ਕੇ ਇਕ ਤਾਲਿਬਾਨੀ ਅੱਤਵਾਦੀ ਨੂੰ ਮਾਰ ਦਿੱਤਾ ਸੀ। ਆਸਟ੍ਰੇਲੀਆ ਦੀ 2 ਕਮਾਂਡੋ ਰੈਜੀਮੈਂਟ ਦੇ ਇਕ ਸਨਾਈਪਰ ਨੇ ਅਪ੍ਰੈਲ 2012 ਵਿੱਚ ਬੈਰੇਟ M2A1 ਰਾਈਫਲ ਨਾਲ 2,815 ਮੀਟਰ ਦੀ ਦੂਰੀ ’ਤੇ ਨਿਸ਼ਾਨਾ ਲਾਇਆ ਸੀ। ਉਸ ਨੇ ਅਫਗਾਨਿਸਤਾਨ ਵਿੱਚ ਇਕ ਤਾਲਿਬਾਨੀ ਮੁੰਡੇ ਨੂੰ ਮਾਰ ਦਿੱਤਾ ਸੀ। ਇਸ ਸੂਚੀ ਦੇ ਟਾਪ 5 ਵਿੱਚ ਵੀ ਭਾਰਤ ਦਾ ਨਾਂ ਨਹੀਂ ਹੈ।

ਇਹ ਵੀ ਪੜ੍ਹੋ- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਹਦੂਦ ਅੰਦਰ ਮਰਿਆਦਾ ਦੀ ਉਲੰਘਣਾ, ਹੈੱਡ ਗ੍ਰੰਥੀ 'ਤੇ ਵੀ ਉੱਠੇ ਸਵਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News