World Record Day : ਸ਼ਖਸ ਨੇ ਹੱਥਾਂ ''ਤੇ ਤੁਰਦੇ ਹੋਏ ਕਾਰ ਨੂੰ 50 ਮੀਟਰ ਤੱਕ ਖਿੱਚਿਆ (ਵੀਡੀਓ)

Thursday, Nov 18, 2021 - 04:45 PM (IST)

ਲੰਡਨ (ਬਿਊਰੋ): ਇਸ ਸਾਲ 'ਗਿਨੀਜ਼ ਵਰਲਡ ਰਿਕਾਰਡ ਡੇਅ' ਮੌਕੇ ਕਈ ਲੋਕਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ ਵਿਸ਼ਵ ਰਿਕਾਰਡ ਕਾਇਮ ਕੀਤੇ। ਲੋਕਾਂ ਨੇ ਬੈਕਫਲਿਪਿੰਗ ਜਿਮਨਾਸਟ ਤੋਂ ਲੈ ਕੇ ਹੱਥਾਂ 'ਤੇ ਤੁਰਦੇ ਹੋਏ ਕਾਰ ਖਿੱਚਣ ਤੱਕ ਦੇ ਹੁਨਰ ਦਿਖਾਏ। ਬੁੱਧਵਾਰ ਨੂੰ ਅਠਾਰਵੇਂ ਸਾਲਾਨਾ GWR ਦਿਵਸ ਮੌਕੇ ਦੁਨੀਆ ਭਰ ਦੇ ਪ੍ਰਤਿਭਾਵਾਨ ਲੋਕਾਂ ਨੇ ਲਗਭਗ ਹਰ ਰਿਕਾਰਡ ਨੂੰ ਚੁਣੌਤੀ ਦਿੱਤੀ ਅਤੇ ਪੁਰਾਣੇ ਰਿਕਾਰਡ ਤੋੜਦੇ ਹੋਏ ਨਵੇਂ ਰਿਕਾਰਡ ਕਾਇਮ ਕੀਤੇ। 29 ਸਾਲਾ ਐਸ਼ਲੇ ਵਾਟਸਨ ਨੇ ਕਿਹਾ ਕਿ ਜੇਕਰ ਤੁਸੀਂ ਗਿਨੀਜ਼ ਵਰਲਡ ਰਿਕਾਰਡ ਦਾ ਖਿਤਾਬ ਹਾਸਲ ਕਰਨਾ ਚਾਹੁੰਦੇ ਹੋ ਤਾਂ ਫ਼ੈਸਲਾ ਕਰੋ ਅਤੇ ਕੁਝ ਵੀ ਕਰ ਸਕਦੇ ਹੋ।

ਇਹਨਾਂ ਵਿਚੋਂ ਇਕ ਬ੍ਰਿਟਿਸ਼ ਜਿਮਨਾਸਟ ਨੇ ਇਸ ਵਾਰ ਹਵਾ ਵਿੱਚ ਸਭ ਤੋਂ ਲੰਬੀ ਬੈਕਫਲਿਪ ਕਰਦੇ ਹੋਏ ਆਪਣਾ ਹੀ ਰਿਕਾਰਡ ਤੋੜ ਦਿੱਤਾ ਅਤੇ ਇਸ ਵਾਰ ਉਹ 6 ਮੀਟਰ (19.7 ਫੁੱਟ) ਤੱਕ ਹਵਾ ਵਿਚ ਬੈਕਫਲਿਪ ਕਰਨ ਵਿਚ ਸਫਲ ਰਹੇ। ਉਹਨਾਂ ਨੇ ਕਿਹਾ ਕਿ ਆਪਣੇ ਅੰਦਰ ਦੇਖੋ ਅਤੇ ਲੱਭੋ ਕਿ ਤੁਸੀਂ ਕਿਸ ਵਿੱਚ ਚੰਗੇ ਹੋ, ਦੇਖੋ ਰਿਕਾਰਡ ਕੀ ਹੈ, ਜਿੰਨਾ ਹੋ ਸਕੇ ਸਖ਼ਤ ਟ੍ਰੇਨਿੰਗ ਲਓ ਅਤੇ ਸਭ ਕੁਝ ਭੁੱਲ ਕੇ ਸਿਰਫ ਕੁਝ ਕਰ ਜਾਓ। ਦੂਜੇ ਪਾਸੇ ਚੀਨ ਦੇ ਸ਼ੁਆਂਗ ਨੇ ਆਪਣੇ ਹੱਥਾਂ 'ਤੇ ਸੰਤੁਲਨ ਬਣਾਉਂਦੇ ਹੋਏ ਸਿਰਫ 1 ਮਿੰਟ 13.27 ਸਕਿੰਟ 'ਚ ਇਕ ਕਾਰ ਨੂੰ 50 ਮੀਟਰ ਤੱਕ ਖਿੱਚਣ ਵਿਚ ਸਫਲਤਾ ਹਾਸਲ ਕੀਤੀ। ਰਿਕਾਰਡ ਤੋੜਨ ਮਗਰੋਂ ਉਹਨਾਂ ਨੇ ਖੁਲਾਸਾ ਕੀਤਾ ਕਿ ਇਕ ਮਜ਼ਬੂਤ ਕਮਰ ਅਤੇ ਪੇਟ ਦਾ ਹੋਣਾ ਅਸਲੀ ਹੁਨਰ ਹੈ। ਨਾਲ ਹੀ ਤੁਹਾਡੀ ਟ੍ਰਾਇਸੈਪਸ, ਬਾਹਾਂ ਅਤੇ ਮੋਢਿਆਂ 'ਤੇ ਕੰਟਰੋਲ ਹੋਣਾ ਚਾਹੀਦਾ ਹੈ।

 

30 ਸਕਿੰਟ ਤੱਕ ਬਾਈਕ ਨੂੰ 360 ਡਿਗਰੀ ਘੁੰਮਾਇਆ
ਹੋਰ ਜੇਤੂਆਂ ਵਿੱਚ ਅਮਰੀਕੀ ਟਾਈਲਰ ਫਿਲਿਪਸ ਸ਼ਾਮਲ ਹਨ, ਜਿਨ੍ਹਾਂ ਨੇ ਪੋਗੋ ਸਟਿੱਕ 'ਤੇ ਸਭ ਤੋਂ ਵੱਧ ਲਗਾਤਾਰ ਕਾਰ ਜੰਪ ਕਰਨ ਦਾ ਰਿਕਾਰਡ ਤੋੜਿਆ। ਇਸ ਤੋਂ ਇਲਾਵਾ ਜਾਪਾਨ ਦੇ ਤਾਕਾਹਿਰੋ ਇਕੇਦਾ ਸਨ, ਜੋ 30 ਸੰਕਿਟ ਤੱਕ ਬਾਈਕ ਨੂੰ ਇਕ ਪਹੀਏ 'ਤੇ 360 ਡਿਗਰੀ 'ਤੇ ਘੁੰਮਾਉਣ 'ਚ ਕਾਮਯਾਬ ਰਹੇ।ਇਸ ਦੌਰਾਨ ਵੈਨੇਜ਼ੁਏਲਾ ਦੀ 32 ਸਾਲਾ ਲੌਰਾ ਬਿਯੋਂਡਾ ਨੇ ਆਪਣੀ ਬਾਲ ਕੰਟਰੋਲ ਸਕਿਲਸ ਨਾਲ ਕੁਝ ਸਰਟੀਫਿਕੇਟ ਪ੍ਰਾਪਤ ਕੀਤੇ। 

ਗਿਨੀਜ਼ ਵਰਲਡ ਰਿਕਾਰਡ ਬੁੱਕ ਦੇ ਸੰਪਾਦਕ-ਇਨ-ਚੀਫ਼ ਕ੍ਰੇਗ ਗਲੇਨਡੇ ਨੇ ਕਿਹਾ ਕਿ ਨਵੀਆਂ ਪ੍ਰਤਿਭਾਵਾਂ ਨੇ ਉਹਨਾਂ ਦੇ ਹੋਸ਼ ਉਡਾ ਦਿੱਤੇ ਹਨ। ਉਨ੍ਹਾਂ ਨੇ ਦੱਸਿਆ ਕਿ ਗਿਨੀਜ਼ ਵਰਲਡ ਰਿਕਾਰਡਜ਼ ਦਿਵਸ ਰਿਕਾਰਡ ਤੋੜਨ ਦਾ ਵਿਸ਼ਵ ਪੱਧਰੀ ਜਸ਼ਨ ਹੈ। ਇਹ ਉਨ੍ਹਾਂ ਲੋਕਾਂ ਲਈ ਇੱਕ ਮੌਕਾ ਹੈ ਜੋ ਮਸ਼ਹੂਰ ਗਿਨੀਜ਼ ਵਰਲਡ ਰਿਕਾਰਡ ਬੁੱਕ ਵਿੱਚ ਆਪਣਾ ਨਾਮ ਦਰਜ ਕਰਵਾਉਣਾ ਚਾਹੁੰਦੇ ਹਨ।

ਨੋਟ-  ਤੁਸੀਂ ਕਿਸ ਖੇਤਰ ਵਿਚ ਰਿਕਾਰਡ ਬਣਾਉਣ ਦੀ ਇੱਛਾ ਰੱਖਦੇ ਹੋ, ਕੁਮੈਂਟ ਕਰ ਦਿਓ ਜਵਾਬ।


Vandana

Content Editor

Related News