ਕੈਨੇਡਾ 'ਚ ਧੂਮ-ਧਾਮ ਨਾਲ 'ਵਰਲਡ ਪੰਜਾਬੀ ਕਾਨਫਰੰਸ' ਦਾ ਆਗਾਜ਼ (ਤਸਵੀਰਾਂ)

06/24/2017 1:57:53 PM

ਬਰੈਂਪਟਨ— ਕੈਨੇਡਾ ਵਿਚ ਵਰਲਡ ਪੰਜਾਬੀ ਕਾਨਫਰੰਸ ਦੀ ਸ਼ੁਰੂਆਤ ਹੋ ਗਈ ਹੈ। ਕੈਨੇਡਾ ਦੇ ਬਰੈਂਪਟਨ ਵਿਖੇ ਸ਼ੁੱਕਰਵਾਰ ਨੂੰ ਇਸ ਕਾਨਫਰੰਸ ਦੀ ਧੂਮ-ਧਾਮ ਨਾਲ ਸ਼ੁਰੂਆਤ ਕੀਤੀ ਗਈ। ਬਰੈਂਪਟਨ ਦੇ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਖਾਸ ਤੌਰ 'ਤੇ ਇਸ ਸੱਭਿਆਚਾਰਕ ਪ੍ਰੋਗਰਾਮ ਵਿਚ ਹਿੱਸਾ ਲਿਆ ਅਤੇ ਇਸ ਵਿਚ ਸ਼ਮੂਲੀਅਤ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਅਜੈਬ ਸਿੰਘ ਛੱਥਾ, ਗਿਆਨ ਸਿੰਘ ਕੰਗ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਇਸ ਮਹੱਤਵਪੂਰਨ ਸੱਭਿਆਚਾਰਕ ਈਵੈਂਟ ਦਾ ਆਯੋਜਨ ਕਰਨ ਲਈ ਧੰਨਵਾਦ ਕਿਹਾ।


Related News