ਪੰਜਾਬੀਓ ਸੰਭਲ ਕੇ! ਵਿਸ਼ਵ ਭਰ ‘ਚ ਕੋਰੋਨਾ ਪੀੜਤ 5 ਲੱਖ ਤੋਂ ਪਾਰ, ਹਜ਼ਾਰਾਂ ਦੀ ਮੌਤ

03/27/2020 8:55:19 AM

ਕੈਨਬਰਾ : ਪੰਜਾਬੀਓ ਹੁਣ ਵੀ ਸਮਾਂ ਹੈ ਇਕ-ਦੂਜੇ ਦੇ ਸੰਪਰਕ ਵਿਚ ਆਉਣਾ ਛੱਡ ਦਿਓ, ਹੁਣ ਦੀ ਸਾਵਧਾਨੀ ਨਾਲ ਸਦਾ ਲਈ ਸੁੱਖ ਹੋਵੇਗਾ। ਵਿਸ਼ਵ ਭਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 5 ਲੱਖ ਤੋਂ ਪਾਰ ਹੋ ਗਈ ਹੈ ਅਤੇ 23,000  ਲੋਕ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਜਿਸ ਹਿਸਾਬ ਨਾਲ ਗਿਣਤੀ ਵਧ ਰਹੀ ਹੈ ਲੋਕਾਂ ਨੂੰ ਹਸਪਤਾਲਾਂ ਵਿਚ ਇਲਾਜ ਲਈ ਜਗ੍ਹਾ ਮਿਲਣੀ ਮੁਸ਼ਕਲ ਹੋ ਜਾਵੇਗੀ।

PunjabKesari

ਹੁਣ ਤਕ ਮਿਲੀ ਜਾਣਕਾਰੀ ਮੁਤਾਬਕ ਪ੍ਰਦੇਸਾਂ ਵਿਚ 3 ਪੰਜਾਬੀ ਵੀ ਕੋਰੋਨਾ ਵਾਇਰਸ ਕਾਰਨ ਮਰ ਚੁੱਕੇ ਹਨ, ਇਨ੍ਹਾਂ ਵਿਚੋਂ ਦੋ ਦੀ ਮੌਤ ਅਮਰੀਕਾ ਅਤੇ ਇਕ ਦੀ ਇਟਲੀ ਵਿਚ ਹੋਈ ਹੈ। ਲਗਭਗ ਹਰ ਮੁਲਕ ਵਿਚ ਲੋਕਾਂ ਨੇ ਇਹ ਹੀ ਗਲਤੀ ਕੀਤੀ ਕਿ ਉਨ੍ਹਾਂ ਨੇ ਸ਼ੁਰੂ-ਸ਼ੁਰੂ ਵਿਚ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਸਰਕਾਰਾਂ ਦੇ ਕਹਿਣ ਦੇ ਬਾਵਜੂਦ ਭੀੜ ਵਿਚ ਘੁੰਮਦੇ ਰਹੇ। ਇਟਲੀ, ਸਪੇਨ, ਫਰਾਂਸ ਇਸ ਸਮੇਂ ਕੋਰੋਨਾ ਨਾਲ ਸਭ ਤੋਂ ਵਧ ਪੀੜਤ ਹਨ। ਉੱਥੇ ਹੀ ਅਮਰੀਕਾ ਦਾ ਨਿਊਯਾਰਕ ਸ਼ਹਿਰ ਵੀ ਇਸ ਦਾ ਸੈਂਟਰ ਬਣਦਾ ਜਾ ਰਿਹਾ ਹੈ।

PunjabKesari

ਤਾਜਾ ਜਾਣਕਾਰੀ ਮੁਤਾਬਕ, ਆਸਟ੍ਰੇਲੀਆ ਦਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਨਿਊ ਸਾਊਥ ਵੇਲਜ਼ ਵੀ ਲਾਕਡਾਊਨ ‘ਚ ਜਾਣ ਦੀ ਤਿਆਰੀ ਕਰ ਰਿਹਾ ਹੈ। ਨਿਊ ਸਾਊਥ ਵੇਲਜ਼ ਵਿਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ ਮਾਮਲੇ 190 ਵਧ ਕੇ 1,219 ਹੋ ਗਏ ਹਨ। ਵਿਕਟੋਰੀਆ ਵਿਚ 520, ਕੁਈਨਜ਼ਲੈਂਡ ਵਿਚ 493, ਵੈਸਟਰਨ ਆਸਟ੍ਰੇਲੀਆ ਵਿਚ 231, ਸਾਊਥ ਆਸਟ੍ਰੇਲੀਆ ਵਿਚ 235 ਇਨਫੈਕਟਡ ਮਾਮਲੇ ਹਨ।

PunjabKesari

ਹੁਣ ਤਕ ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ। ਇਨ੍ਹਾਂ ਵਿਚੋਂ 7 ਮੌਤਾਂ ਨਿਊ ਸਾਊਥ ਵੇਲਜ਼, 2 ਵੈਸਟਰਨ ਆਸਟ੍ਰੇਲੀਆ, ਇਕ ਕੁਈਨਜ਼ਲੈਂਡ ਤੇ 3 ਵਿਕਟੋਰੀਆ ਵਿਚ ਹੋ ਚੁੱਕੀਆਂ ਹਨ। ਇੱਥੇ ਵੀ ਮਾਮਲੇ ਇਸੇ ਕਾਰਨ ਵਧੇ ਹਨ ਕਿ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਲੋਕ ਪਾਰਟੀਆਂ, ਵਿਆਹ-ਸ਼ਾਦੀਆਂ ਦੇ ਪ੍ਰੋਗਰਾਮ ਅਤੇ ਬੀਚ ਆਦਿ ਵਰਗੇ ਭੀੜ ਵਾਲੇ ਸਥਾਨਾਂ ਤੋਂ ਦੂਰੀ ਨਹੀਂ ਬਣਾ ਰਹੇ ਸਨ।

PunjabKesari
 


Sanjeev

Content Editor

Related News