ਦੁਨੀਆ ਦੇ ਸਭ ਤੋਂ ਵੱਡੇ 'ਜਹਾਜ਼' ਨੇ ਭਰੀ ਰਿਕਾਰਡ ਉਡਾਣ, ਫੁੱਟਬਾਲ ਦੇ ਮੈਦਾਨ ਤੋਂ ਵੀ ਵੱਡੇ ਹਨ ਵਿੰਗਸ

Thursday, Jan 19, 2023 - 10:42 AM (IST)

ਕੈਲੀਫੋਰਨੀਆ (ਬਿਊਰੋ): ਦੁਨੀਆ ਵਿਚ ਆਏ ਦਿਨ ਰਿਕਾਰਡ ਬਣਦੇ ਰਹਿੰਦੇ ਹਨ। ਜਾਣਕਾਰੀ ਮੁਤਾਬਕ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੇ 6 ਘੰਟੇ ਦੀ ਰਿਕਾਰਡ ਉਡਾਣ ਭਰੀ। ਇਸ ਜਹਾਜ਼ ਦਾ ਆਕਾਰ 383 ਫੁੱਟ ਹੈ ਜੋ ਕਿ ਫੁੱਟਬਾਲ ਦੇ ਮੈਦਾਨ ਤੋਂ ਵੀ ਵੱਡਾ ਹੈ। ਇਸ ਜਹਾਜ਼ ਨੇ ਕੈਲੀਫੋਰਨੀਆ ਦੇ ਮੋਜਾਵੇ ਰੇਗਿਸਤਾਨ ਵਿੱਚ ਉਡਾਣ ਭਰੀ। ਇਸ ਜਹਾਜ਼ ਨੂੰ Strotolaunch ROC ਕੈਰੀਅਰ ਪਲੇਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਨੇ ਸ਼ੁੱਕਰਵਾਰ ਨੂੰ ਆਪਣੀ ਦੂਜੀ ਟੈਸਟ ਉਡਾਣ ਭਰੀ। ਇਸ ਦੌਰਾਨ ਟੈਲਨ-ਏ ਟੈਸਟ ਗੱਡੀ ਵੀ ਉਸ ਦੇ ਨਾਲ ਗਈ। ਟੈਲੋਨ ਏ ਇੱਕ 28 ਫੁੱਟ ਲੰਬਾ ਮੁੜ ਵਰਤੋਂ ਯੋਗ ਟੈਸਟ ਏਅਰਕ੍ਰਾਫਟ ਹੈ ਜੋ ਪੇਲੋਡ ਨੂੰ ਹਾਈਪਰਸੋਨਿਕ ਸਪੀਡ ਨਾਲ ਲਿਜਾਣ ਵਿਚ ਸਮਰੱਥ ਹੈ। ਸ਼ੁੱਕਰਵਾਰ ਦੀ ਫਲਾਈਟ ਦਾ ਇਰਾਦਾ ਟੈਸਟ ਵਾਹਨ ਦੇ ਵੱਖ ਹੋਣ ਦੇ ਵਾਤਾਵਰਣ ਨੂੰ ਪਰਖਣ ਲਈ ਸੀ। ਇਸ ਜਹਾਜ਼ ਦੀ ਉਡਾਣ ਪਹਿਲੀ ਵਾਰ ਮੋਲਾਵੇ ਖੇਤਰ ਵਿੱਚ ਆਯੋਜਿਤ ਕੀਤੀ ਗਈ। ਕੰਪਨੀ ਦੇ ਸੀਈਓ ਅਤੇ ਪ੍ਰੈਜ਼ੀਡੈਂਟ ਜ਼ੈਕਰੀ ਕ੍ਰਾਵਰ ਨੇ ਇੱਕ ਬਿਆਨ ਵਿੱਚ ਕਿਹਾ ਕਿ "ਸਾਡੀ ਸ਼ਾਨਦਾਰ ਟੀਮ ਸਾਡੀ ਟੈਸਟਿੰਗ ਡੈੱਡਲਾਈਨ ਵੱਲ ਲਗਾਤਾਰ ਤਰੱਕੀ ਕਰ ਰਹੀ ਹੈ।"

ਜਹਾਜ਼ ਦਾ ਵਜ਼ਨ ਬਿਨਾਂ ਕਿਸੇ ਕਾਰਗੋ ਦੇ 5 ਲੱਖ ਪੌਂਡ 

PunjabKesari

ਜ਼ੈਕਰੀ ਨੇ ਕਿਹਾ ਕਿ "ਸਾਡੀ ਸਖ਼ਤ ਮਿਹਨਤ ਦਾ ਨਤੀਜਾ ਹੈ ਕਿ ਅਸੀਂ ਸੁਰੱਖਿਅਤ ਢੰਗ ਨਾਲ ਵ੍ਹੀਕਲ ਨੂੰ ਵੱਖ ਕਰਨ ਅਤੇ ਪਹਿਲੇ ਹਾਈਪਰਸੋਨਿਕ ਫਲਾਈਟ ਟੈਸਟ ਦੀ ਦਿਸ਼ਾ ਵਿਚ ਬਹੁਤ ਨੇੜੇ ਹਾਂ।" ਟੈਲੋਨ-ਏ ਇੱਕ ਰਾਕੇਟ-ਸੰਚਾਲਿਤ ਟੈਲੋਨ ਵਾਹਨ ਹੈ ਜੋ ਸਟ੍ਰੈਟੋਲੌਂਚ ਦੁਆਰਾ ਵਿਕਸਤ ਕੀਤਾ ਗਿਆ ਹੈ। ਇਹ ਮੈਕ 6 ਜਾਂ ਆਵਾਜ਼ ਦੀ 6 ਗੁਣਾ ਰਫ਼ਤਾਰ ਤੋਂ ਉੱਡ ਸਕਦਾ ਹੈ। ਹੁਣ ਇਹ ਕੰਪਨੀ ਦਸੰਬਰ ਵਿੱਚ ਪ੍ਰਸ਼ਾਂਤ ਮਹਾਸਾਗਰ ਵਿੱਚ ਟੈਲੋਨ-ਏ ਪ੍ਰੋਟੋਟਾਈਪ ਦਾ ਟੈਸਟ ਕਰਨ ਜਾ ਰਹੀ ਹੈ। ਜੇਕਰ ਇਹ ਸਫਲ ਹੁੰਦਾ ਹੈ, ਤਾਂ ਇਹ ਆਪਣਾ ਪਹਿਲਾ ਹਾਈਪਰਸੋਨਿਕ ਟੈਸਟ ਵਾਹਨ ਟੈਲੋਨ-ਏ ਟੀਏ-1 ਲਿਆਏਗਾ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਨੌਜਵਾਨਾਂ ਲਈ 2 ਸਾਲ ਤੱਕ ਬ੍ਰਿਟੇਨ 'ਚ ਰਹਿਣ ਅਤੇ ਕੰਮ ਕਰਨ ਦਾ ਮੌਕਾ, ਨਵੀਂ ਯੋਜਨਾ ਜਲਦ ਲਾਗੂ

ਸਟ੍ਰੈਟੋਲੌਂਚ ਫੁੱਟਬਾਲ ਦੇ ਮੈਦਾਨ ਨਾਲੋਂ ਲੰਬਾ ਹੈ। ਇਸ ਦਾ ਭਾਰ ਬਿਨਾਂ ਕਿਸੇ ਕਾਰਗੋ ਦੇ 5 ਲੱਖ ਪੌਂਡ ਹੈ ਪਰ ਵੱਧ ਤੋਂ ਵੱਧ 13 ਲੱਖ ਪੌਂਡ ਦੇ ਨਾਲ ਉਡਾਣ ਭਰ ਸਕਦਾ ਹੈ। ਇਹ ਜਹਾਜ਼ 28 ਪਹੀਆਂ ਦੀ ਮਦਦ ਨਾਲ ਉਡਾਣ ਭਰਦਾ ਹੈ। ਜਦੋਂ ਇਹ ਹਵਾ ਵਿੱਚ ਹੁੰਦਾ ਹੈ, ਤਾਂ ਇਹ 6 ਬੋਇੰਗ 747 ਇੰਜਣਾਂ ਤੋਂ ਪਾਵਰ ਪ੍ਰਾਪਤ ਕਰਦਾ ਹੈ। ਇਸਦੀ ਸਥਾਪਨਾ ਸਾਲ 2011 ਵਿੱਚ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਪਾਲ ਐਲਨ ਦੁਆਰਾ ਕੀਤੀ ਗਈ ਸੀ। ਇਹ ਪਾਲ ਐਲਨ ਹੀ ਸੀ ਜਿਸ ਨੇ ਇਸ ਜਹਾਜ਼ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News