ਕੋਰੋਨਾ ਨੇ ਯਾਦ ਦਿਵਾਇਆ 1918 ਦਾ ਭਿਆਨਕ ਇਤਿਹਾਸ, ਕੀ ਭਾਰੀ ਪਵੇਗੀ ਲਾਕਡਾਊਨ 4 'ਚ ਮਿਲੀ ਛੋਟ?

05/20/2020 1:46:00 PM

ਇੰਟਰਨੈਸ਼ਨਲ ਡੈਸਕ (ਬਿਊਰੋ): ਕੋਰੋਨਾਵਾਇਰਸ ਨੇ ਇਕ ਵਾਰ ਫਿਰ 1918 ਦੀ ਉਸ ਤ੍ਰਾਸਦੀ ਦੀ ਯਾਦ ਦਿਵਾ ਦਿੱਤੀ ਹੈ ਜਿਸ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਕਾਇਮ ਕਰ ਦਿੱਤਾ ਸੀ।ਇੰਝ ਲੱਗਦਾ ਹੈ ਜਿਵੇਂ ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ। ਇਸ ਵਾਰ ਵੀ ਦੂਰ-ਦੂਰ ਤੱਕ ਸਿਰਫ ਤ੍ਰਾਸਦੀ ਹੀ ਨਜ਼ਰ ਆ ਰਹੀ ਹੈ। 1918 ਦੀ ਤ੍ਰਾਸਦੀ 'ਸਪੈਨਿਸ਼ ਫਲੂ' ਨੂੰ ਯਾਦ ਕਰਨ ਦਾ ਕਾਰਨ ਹੈ ਕੋਰੋਨਾਵਾਇਰਸ, ਜਿਸ ਨੇ ਪੂਰੀ ਦੁਨੀਆ ਵਿਚ ਹੁਣ ਤੱਕ 50 ਲੱਖ ਦੇ ਕਰੀਬ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਬੀਤੇ 100 ਸਾਲ ਵਿਚ ਕੋਰੋਨਾਵਾਇਰਸ ਤੋਂ ਪਹਿਲਾਂ ਫੈਲੇ ਸਪੈਨਿਸ਼ ਫਲੂ ਨੇ ਹੀ ਇੰਨੇ ਹੀ ਲੋਕਾਂ ਦੀ ਜਾਨ ਲਈ ਸੀ। ਸਪੈਨਿਸ਼ ਫਲੂ ਜਿਸ ਨੂੰ 'ਮਦਰ ਆਫ ਪੈਂਡੇਮਿਕਸ' ਮਤਲਬ ਸਭ ਤੋਂ ਵੱਡੀ ਮਹਮਾਰੀ ਵੀ ਕਿਹਾ ਜਾਂਦਾ ਹੈ, ਦੇ ਕਾਰਨ ਸਿਰਫ ਦੋ ਸਾਲ (1918-1920) ਵਿਚ 2 ਕਰੋੜ ਤੋਂ 5 ਕਰੋੜ ਦੇ ਵਿਚ ਲੋਕਾਂ ਦੀ ਮੌਤ ਹੋ ਗਈ ਸੀ।

PunjabKesari

1918 ਦੀਆਂ ਗਲਤੀਆਂ ਦੁਹਰਾਉਣ ਤੋਂ ਬਚਣਾ ਹੋਵੇਗਾ
ਜੇਕਰ ਦੋਹਾਂ ਮਹਾਮਾਰੀਆਂ ਦੀ ਤੁਲਨਾ ਕਰੀਏ ਤਾਂ ਕੋਰੋਨਾਵਾਇਰਸ ਜਿੱਥੇ ਆਪਣੇ ਪਹਿਲੇ ਪੜਾਅ ਵਿਚ ਨਜ਼ਰ ਆ ਰਿਹਾ ਹੈ ਤਾਂ ਸਪੈਨਿਸ਼ ਫਲੂ ਇਕ ਹੀ ਸਾਲ ਵਿਚ 3 ਪੜਾਆਂ ਵਿਚ ਲੋਕਾਂ ਦੀ ਜਾਨ ਲੈਂਦਾ ਰਿਹਾ। ਸਪੈਨਿਸ਼ ਫਲੂ ਦਾ ਦੂਜਾ ਅਤੇ ਤੀਜਾ ਦੌਰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਜਾਨਲੇਵਾ ਰਿਹਾ। ਜੇਕਰ ਅਜਿਹਾ ਹੀ ਕੋਰੋਨਾਵਾਇਰਸ ਦੇ ਨਾਲ ਵੀ ਹੋਇਆ ਤਾਂ ਸਾਨੂੰ ਉਹਨਾਂ ਗਲਤੀਆਂ ਨੂੰ ਦੁਹਰਾਉਣ ਤੋਂ ਬਚਣਾ ਹੋਵੇਗਾ ਜੋ ਸਪੈਨਿਸ਼ ਫਲੂ ਦੇ ਸਮੇਂ ਦੁਨੀਆ ਨੇ ਕੀਤੀਆਂ ਸਨ। 100 ਸਾਲ ਪਹਿਲਾਂ ਸਪੈਨਿਸ਼ ਫਲੂ ਨੇ ਸਾਬਤ ਕਰ ਦਿੱਤਾ ਸੀ ਕਿ ਗਲੋਬਲ ਮਹਾਮਾਰੀ ਨਾਮ ਦਾ ਦੁਸ਼ਮਣ ਇਕ ਵਾਰੀ ਵਿਚ ਖਤਮ ਨਹੀਂ ਹੁੰਦਾ ਸਗੋਂ ਦੁਬਾਰਾ ਪਰਤਦਾ ਹੈ। 1918 ਦੇ ਬਸੰਤ ਕਾਲ ਵਿਚ ਸ਼ੁਰੂ ਹੋਈ ਸਪੈਨਿਸ਼ ਫਲੂ ਮਹਾਮਾਰੀ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਸਤੰਬਰ ਤੱਕ ਪ੍ਰਕੋਪ ਖਤਮ ਹੋ ਜਾਵੇਗਾ ਪਰ ਉਦੋਂ ਹੀ ਦੂਜਾ ਅਤੇ ਸਭ ਤੋਂ ਖਤਰਨਾਕ ਦੌਰ ਸ਼ੁਰੂ ਹੋਇਆ। ਪਹਿਲੇ ਦੌਰ ਦੇ ਬਾਅਦ 3 ਮਹੀਨੇ ਤੱਕ ਬਹੁਤ ਘੱਟ ਮਾਮਲੇ ਸਾਹਮਣੇ ਆਏ ਪਰ ਫਿਰ ਅਚਾਨਕ ਇੰਨੀ ਤੇਜ਼ੀ ਨਾਲ ਵਧੇ ਕਿ ਬਹੁਤ ਸਾਰੇ ਲੋਕ ਮਾਰੇ ਗਏ।

PunjabKesari

ਉਦੋਂ ਵੀ ਲਾਕਡਾਊਨ ਆਇਆ ਸੀ ਕੰਮ
ਸਪੈਨਿਸ਼ ਫਲੂ ਦੇ ਦੌਰ ਵਿਚ ਯੂਕੇ ਵਿਚ ਇਨਫੈਕਸ਼ਨ ਦੇ 10 ਮਹੀਨੇ (1918-19) ਦੇ ਪਹਿਲੇ ਦੌਰ ਵਿਚ 1000 ਇਨਫੈਕਟਿਡਾਂ ਵਿਚੋਂ 5 ਦੀ ਮੌਤ ਹੋਈ ਅਤੇ ਦੂਜੇ ਦੌਰ ਵਿਚ 1000 ਇਨਫੈਕਟਿਡਾਂ ਵਿਚੋਂ 25 ਦੀ ਮੌਤ ਜਦਕਿ ਤੀਜੇ ਦੌਰ ਵਿਚ 1000 ਵਿਚੋਂ 12 ਦੀ ਮੌਤ ਹੋਈ ਸੀ। ਭਾਰਤ ਵਿਚ ਸਪੈਨਿਸ਼ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ ਆਬਾਦੀ ਦਾ 5.2 ਫੀਸਦੀ ਮਤਲਬ ਕਰੀਬ 1.7 ਕਰੋੜ ਲੋਕ ਸਨ। ਇਨਫੈਕਸ਼ਨ ਨੇ 1918 ਦੇ ਮਈ-ਜੂਨ ਵਿਚ ਸਮੁੰਦਰੀ ਰਸਤੇ ਤੋਂ ਬੰਬਈ ਵਿਚ ਦਸਤਕ ਦਿੱਤੀ ਸੀ। ਅਗਲੇ ਕੁਝ ਮਹੀਨਿਆਂ ਵਿਚ ਇਹ ਮਹਾਮਾਰੀ ਰੇਲਵੇ ਦੇ ਜ਼ਰੀਏ ਦੇਸ਼ ਦੇ ਦੂਜੇ ਸ਼ਹਿਰਾਂ ਵਿਚ ਵੀ ਫੈਲ ਗਈ। ਸਤੰਬਰ ਵਿਚ ਆਏ ਇਸ ਦੇ ਦੂਜੇ ਦੌਰ ਨੇ ਭਾਰੀ ਤਬਾਹੀ ਮਚਾਈ। ਉਦੋਂ ਵੀ ਲਾਕਡਾਊਨ ਹੀ ਕੰਮ ਆਇਆਸੀ। ਦੁਨੀਆ ਭਰ ਦੇ ਜਿਹੜੇ ਸ਼ਹਿਰਾਂ ਨੇ ਲੋਕਾਂ ਦੇ ਇਕੱਠੇ ਹੋਣ, ਥੀਏਟਰ ਖੋਲ੍ਹਣ, ਸਕੂਲਾਂ ਅਤੇ ਧਾਰਮਿਕ ਥਾਵਾਂ ਦੇ ਖੁੱਲ੍ਹਣ 'ਤੇ ਰੋਕ ਲਗਾ ਦਿੱਤੀ ਸੀ ਉੱਥੇ ਮੌਤਾਂ ਦਾ ਅੰਕੜਾ ਕਾਫੀ ਘੱਟ ਸੀ।

PunjabKesari

ਫੈਕਟਰੀਆਂ ਤੇ ਟਰਾਂਸਪੋਰਟਾਂ ਜ਼ਰੀਏ ਫੈਲੀ ਮਹਾਮਾਰੀ
ਉਸ ਸਮੇਂ ਪਹਿਲਾ ਵਿਸਵ ਯੁੱਧ ਜਾਰੀ ਸੀ। ਉਦੋਂ ਭੀੜ ਵਾਲੀਆਂ ਥਾਵਾਂ 'ਤੇ ਫੌਜੀਆਂ ਦੇ ਟਰਾਂਸਪੋਰਟ ਤੇ ਜੰਗੀ ਸਾਮਾਨ ਬਣਾਉਣ ਵਾਲੀ ਫੈਕਟਰੀਆਂ ਅਤੇ ਬੱਸਾਂ ਤੇ ਟਰੇਨਾਂ ਦੇ ਜ਼ਰੀਏ ਇਹ ਬੀਮਾਰੀ ਜੰਗਲ ਦੀ ਅੱਗ ਵਾਂਗ ਫੈਲ ਗਈ। ਬ੍ਰਿਟਿਸ਼ ਸਾਮਰਾਜ ਦੇ ਰੋਇਲ ਸੋਸਾਇਟੀ ਆਫ ਮੈਡੀਸਨ ਨੂੰ ਸਲਾਹ ਦਿੱਤੀ ਗਈ ਕਿ ਜੇਕਰ ਕੋਈ ਬੀਮਾਰ ਹੈ ਤਾਂ ਘਰ ਵਿਚ ਹੀ ਰਹੇ ਅਤੇ ਜ਼ਿਆਦ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚੇ ਪਰ ਬ੍ਰਿਟਿਸ਼ ਸਰਕਾਰ ਨੇ ਯੁੱਧ ਨੂੰ ਜਾਰੀ ਰੱਖਣੀ ਸਹੀ ਸਮਝਿਆ। ਅਸਲ ਵਿਚ 1918 ਵਿਚ ਨਾ ਤਾਂ ਕੋਈ ਐਂਟੀਬਾਇਓਟਿਕ ਸੀ ਅਤੇ ਨਾ ਵਾਇਰਸ ਨੂੰ ਦੇਖਣ ਲਈ ਉਨੱਤ ਮਾਈਕ੍ਰੋਸਕੋਪ। ਅਜਿਹੇ ਵਿਚ ਹਸਪਤਾਲ ਵਿਚ ਮਰੀਜ਼ਾਂ ਦੀ ਭੀੜ ਇਕੱਠੀ ਹੋ ਗਈ। ਉਸ ਸਮੇਂ ਸਪੈਨਿਸ਼ ਫਲੂ ਨੂੰ ਰੋਕਣ ਲਈ ਕੋਰੋਨਾਵਾਇਰਸ ਦੀ ਤਰ੍ਹਾਂ ਦੁਨੀਆ ਭਰ ਵਿਚ ਲਾਕਡਾਊਨ ਨਹੀਂ ਕੀਤਾ ਗਿਆ ਸੀ ਭਾਵੇਂਕਿ ਕੁਝ ਸ਼ਹਿਰਾਂ ਵਿਚ ਥੀਏਟਰ, ਡਾਂਸ ਹਾਲ, ਸਿਨੇਮਾ, ਪਬਾਂ 'ਤੇ ਪਾਬੰਦੀਆਂ ਲਗਾਈੇਆਂ ਗਈਆਂ ਸਨ ਪਰ ਇਹ ਜ਼ਿਆਦਾਤਰ ਖੁੱਲ੍ਹੇ ਸਨ।

PunjabKesari

ਪੜ੍ਹੋ ਇਹ ਅਹਿਮ ਖਬਰ- ਲਾਕਡਾਊਨ ਦੌਰਾਨ ਦੁਨੀਆ ਭਰ 'ਚ ਕਾਰਬਨ ਨਿਕਾਸੀ 'ਚ 17 ਫੀਸਦੀ ਤੱਕ ਦੀ ਗਿਰਾਵਟ

ਸਾਵਧਾਨੀ ਨਾ ਵਰਤਣ ਦੇ ਹੋਣਗੇ ਗੰਭੀਰ ਨਤੀਜੇ
ਭਾਰਤ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਘੱਟ ਕਰਨ ਲਈ ਲਾਕਡਾਊਨ ਦਾ ਚੌਥਾ ਪੜਾਅ ਜਾਰੀ ਹੈ। 21,19 ਅਤੇ 14 ਦਿਨ ਦੇ ਲਾਕਡਾਊਨ ਦੇ ਬਾਅਦ ਹੁਣ ਫਿਰ 31 ਮਈ ਤੱਕ ਲਾਕਡਾਊਨ ਲਾਗੂ ਹੈ ਪਰ ਇਸ ਵਾਰ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ। ਦੁਕਾਨਾਂ, ਸਰਕਾਰੀ ਪ੍ਰਾਈਵੇਟ ਦਫਤਰ ਖੁੱਲ੍ਹ ਚੁੱਕੇ ਹਨ। ਆਟੋ, ਟੈਕਸੀ, ਬੱਸ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਇਹਨਾਂ ਹਾਲਤਾਂ ਵਿਚ ਜੇਕਰ ਲੋਕ ਸਾਵਧਾਨੀ ਨਹੀਂ ਵਰਤਦੇ ਤਾਂ ਇਸ ਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ।


Vandana

Content Editor

Related News