ਵਿਸ਼ਵ ਬੈਂਕ ਨੇ ਪਾਕਿ ਨੂੰ 195 ਮਿਲੀਅਨ ਡਾਲਰ ਦਾ ਕਰਜ਼ਾ ਕੀਤਾ ਮਨਜ਼ੂਰ

Monday, Dec 20, 2021 - 12:32 AM (IST)

ਇਸਲਾਮਾਬਾਦ  (ਇੰਟ.)–ਪਾਕਿਸਤਾਨ ਦੀ ਆਰਥਿਕ ਹਾਲਤ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ। ਕਰੋੜਾਂ ਡਾਲਰ ਦੇ ਕਰਜ਼ੇ ’ਚ ਫਸਿਆ ਪਾਕਿਸਤਾਨ ਕੌਮਾਂਤਰੀ ਮੰਚਾਂ ਤੋਂ ਮਦਦ ਮੰਗ ਰਿਹਾ ਹੈ। ਪਾਕਿਸਤਾਨ ਵਿੱਚ ਬਿਜਲੀ ਪ੍ਰਣਾਲੀ ਅਤੇ ਊਰਜਾ ਦੇ ਹੋਰ ਸਰੋਤ ਵੀ ਪੂਰੀ ਤਰ੍ਹਾਂ ਠੱਪ ਹੋ ਗਏ ਹਨ। ਪਾਕਿਸਤਾਨ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਵਿਸ਼ਵ ਬੈਂਕ ਨੇ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਇਕ ਦਿਨ 'ਚ ਸਾਹਮਣੇ ਆਏ 10,000 ਤੋਂ ਵੀ ਜ਼ਿਆਦਾ ਨਵੇਂ ਮਾਮਲੇ

ਵਿਸ਼ਵ ਬੈਂਕ ਨੇ 195 ਮਿਲੀਅਨ ਡਾਲਰ ਦਾ ਕਰਜ਼ਾ ਮਨਜ਼ੂਰ ਕੀਤਾ ਹੈ। ਅਸਲ ’ਚ ਪਾਕਿਸਤਾਨ ਨੇ ਚੀਨ ਅਤੇ ਖਾੜੀ ਦੇਸ਼ਾਂ ਤੋਂ ਅਰਬਾਂ ਰੁਪਏ ਦਾ ਕਰਜ਼ਾ ਲਿਆ ਹੈ। ਉਸ ’ਤੇ ਕਰਜ਼ਾ ਮੋੜਨ ਅਤੇ ਦੇਸ਼ ’ਚ ਬੇਲਗਾਮ ਮਹਿੰਗਾਈ ’ਤੇ ਕਾਬੂ ਪਾਉਣ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਵਿਸ਼ਵ ਬੈਂਕ ਦੀ ਵਿੱਤੀ ਮਦਦ ਨਾਲ ਪਾਕਿਸਤਾਨ ਵਿੱਚ ਬਿਜਲੀ ਸਪਲਾਈ ਵਿੱਚ ਸੁਧਾਰ ਹੋਵੇਗਾ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਲੈ ਕੇ ਸੁਖਬੀਰ ਦਾ ਵੱਡਾ ਬਿਆਨ, ਕਿਹਾ-ਉਸ ਨੂੰ ਡਰਾ ਕੇ ਕਾਂਗਰਸ 'ਚ ਕੀਤਾ ਗਿਆ ਸ਼ਾਮਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News