ਵਿਗਿਆਨੀਆਂ ਨੇ ਤਿਆਰ ਕੀਤਾ ਦੁਨੀਆ ਦਾ ਸਭ ਤੋਂ ਛੋਟਾ ਕੰਪਿਊਟਰ

Saturday, Jun 23, 2018 - 07:54 PM (IST)

ਵਿਗਿਆਨੀਆਂ ਨੇ ਤਿਆਰ ਕੀਤਾ ਦੁਨੀਆ ਦਾ ਸਭ ਤੋਂ ਛੋਟਾ ਕੰਪਿਊਟਰ

ਵਾਸ਼ਿੰਗਟਨ— ਵਿਗਿਆਨੀਆਂ ਨੇ ਦੁਨੀਆ ਦਾ ਸਭ ਤੋਂ ਛੋਟਾ ਕੰਪਿਊਟਰ ਵਿਕਸਿਤ ਕੀਤਾ ਹੈ। ਇਹ ਇਕ ਅਜਿਹਾ ਕੰਪਿਊਟਰ ਹੈ ਜੋ ਸਿਰਫ 0.3 ਮਿਲੀਮੀਟਰ ਦਾ ਹੈ ਤੇ ਇਹ ਕੈਂਸਰ ਦਾ ਪਤਾ ਲਗਾਉਣ ਤੇ ਉਸ ਦੇ ਇਲਾਜ ਦੇ ਨਵੇਂ ਦਰਵਾਜੇ ਖੋਲ੍ਹਣ 'ਚ ਮਦਦ ਕਰ ਸਕਦਾ ਹੈ। ਇਸ ਤੋਂ ਪਹਿਲਾਂ ਵਾਲਾ ਸਿਸਟਮ 23234 ਮਿਲੀਮੀਟਰ ਮਿਸ਼ਿਗਨ ਮਾਇਕਰੋ ਮੋਟ ਸਣੇ ਹੋਰ ਕੰਪਿਊਟਰ ਉਦੋਂ ਵੀ ਆਪਣੇ ਪ੍ਰੋਗ੍ਰਾਮਿੰਗ ਤੇ ਡਾਟਾ ਨੂੰ ਸੁਰੱਖਿਅਤ ਰੱਖ ਸਕਦਾ ਹਨ ਜਦੋਂ ਉਹ ਅੰਦਰੂਨੀ ਤੌਰ 'ਤੇ ਚਾਰਜ ਨਾ ਹੋਣ।
ਕਿਸੇ ਇਕ ਡੈਸਕਟਾਪ ਦੇ ਚਾਰਜਰ ਦੇ ਪਲੱਗ ਨੂੰ ਕੱਢੀਏ ਤਾਂ ਉਸ ਦੇ ਡਾਟਾ ਤੇ ਪ੍ਰੋਗਰਾਮ ਉਦੋਂ ਵੀ ਮੌਜੂਦ ਹੁੰਦੇ ਹਨ ਜਦੋਂ ਬਿਜਲੀ ਆਉਂਦਿਆਂ ਹੀ ਉਹ ਖੁਦ ਬੂਟ ਹੋ ਜਾਵੇ। ਹਾਲਾਂਕਿ ਇਨ੍ਹਾਂ ਨਵੇਂ ਛੋਟੇ ਡਿਵਾਈਸ 'ਚ ਇਹ ਸੁਵਿਧਾ ਮੌਜੂਦ ਨਹੀਂ ਹੈ। ਇਹ ਛੋਟੇ ਕੰਪਿਊਟਰ ਜਿਵੇ ਹੀ ਡਿਸਚਾਰਜ ਹੋਣਗੇ ਇਨ੍ਹਾਂ ਦੀ ਪ੍ਰੋਗਰਾਮਿੰਗ ਤੇ ਡਾਟਾ ਖਤਮ ਹੋ ਜਾਣਗੇ। ਅਮਰੀਕਾ ਦੀ ਮਿਸ਼ਿਗਨ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਵਿਡ ਬਲਾਊ ਨੇ ਕਿਹਾ, ''ਸਾਨੂੰ ਇਸ ਗੱਲ ਨੂੰ ਲੈ ਕੇ ਯਕੀਨ ਨਹੀਂ ਹੈ ਕਿ ਇਨ੍ਹਾਂ ਨੂੰ ਕੰਪਿਊਟਰ ਕਿਹਾ ਜਾਣਾ ਚਾਹੀਦਾ ਹੈ ਜਾਂ ਨਹੀਂ। ਇਹ ਇਕ ਰਾਏ ਵਾਲੀ ਗੱਲ ਹੈ ਕਿ ਇਨ੍ਹਾਂ 'ਚ ਕੰਪਿਊਟਰ ਵਾਂਗ ਘੱਟ ਫੰਕਸ਼ਨ ਵਾਲੀਆਂ ਚੀਜਾਂ ਹਨ ਜਾਂ ਨਹੀਂ।''
ਇਸ ਕੰਪਿਊਟਰ ਤੋਂ ਕਈ ਤਰ੍ਹਾਂ ਦੇ ਕੰਮ ਲਏ ਜਾ ਸਕਦੇ ਹਨ ਤੇ ਇਸ ਦੀ ਵਰਤੋਂ ਕਈ ਟੀਚਿਆਂ ਲਈ ਕੀਤਾ ਜਾ ਸਕਦਾ ਹੈ। ਇਸ ਨੂੰ ਬਣਾਉਣ ਵਾਲੀ ਟੀਮ ਨੇ ਇਸ ਦਾ ਇਸਤੇਮਾਲ ਤਾਪਮਾਨ ਮਾਪਣ ਲਈ ਤੈਅ ਕੀਤਾ ਹੈ। ਕੁਝ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਆਮ ਟਿਸ਼ੂਆਂ ਨਾਲ ਟਿਊਮਰ ਜ਼ਿਆਦਾ ਗਰਮ ਹੁੰਦੇ ਹਨ। ਇਸ ਗੱਲ ਨੂੰ ਸਾਬਤ ਕਰਨ ਲਈ ਮੌਜੂਦਾ ਅੰਕੜੇ ਮੌਜੂਦ ਨਹੀਂ ਸਨ। ਤਾਪਮਾਨ ਨਾਲ ਕੈਂਸਰ ਦੇ ਇਲਾਜ ਦਾ ਪਤਾ ਲਗਾਇਆ ਜਾ ਸਕਦਾ ਹੈ।


Related News