ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਜੇਲ, ਜਿੱਥੇ ਇਕ ਕੈਦੀ ’ਤੇ ਖਰਚ ਹੁੰਦੇ ਹਨ ਕਰੋੜਾਂ ਰੁਪਏ

Friday, Dec 13, 2019 - 12:02 AM (IST)

ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਜੇਲ, ਜਿੱਥੇ ਇਕ ਕੈਦੀ ’ਤੇ ਖਰਚ ਹੁੰਦੇ ਹਨ ਕਰੋੜਾਂ ਰੁਪਏ

ਹਵਾਨਾ- ਜੇਲ ਦਾ ਨਾਮ ਸੁਣਦੇ ਦੀ ਮਨ ’ਚ ਕਈ ਤਰ੍ਹਾਂ ਦੇ ਵਿਚਾਰ ਆਉਂਦੇ ਹਨ। ਉਥੋਂ ਦੀ ਸੁਰੱਖਿਆ, ਕੈਦੀਆਂ ਦੇ ਖਾਣ-ਪੀਣ ਦੀ ਵਿਵਸਥਾ ਕਿਸ ਤਰ੍ਹਾਂ ਦੀ ਹੋਵੇਗੀ ਪਰ ਕਿਊਬਾ ’ਚ ਅਜਿਹੀ ਜੇਲ ਹੈ, ਜਿੱਥੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਸੋਚਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਹੈ, ਕਿਉਂਕਿ ਇੱਥੇ ਸਿਰਫ ਇਕ ਕੈਦੀ ’ਤੇ ਕਰੋੜਾਂ ਰੁਪਏ ਖਰਚ ਹੁੰਦੇ ਹਨ। ਇਹੀ ਕਾਰਣ ਹੈ ਕਿ ਇਹ ਜੇਲ ਦੁਨੀਆ ਦੀ ਸਭ ਤੋਂ ਮਹਿੰਗੀ ਜੇਲ ਮੰਨੀ ਜਾਂਦੀ ਹੈ।

ਦੱਸ ਦਈਏ ਕਿ ਜੇਲ ਦਾ ਨਾਮ ਗਵਾਂਤਾਨਮੋ ਬੇ ਜੇਲ ਹੈ। ਇਸ ਮਸ਼ਹੂਰ ਜੇਲ ਦਾ ਇਹ ਨਾਮ ਇਸ ਕਾਰਣ ਪਿਆ ਹੈ, ਕਿਉਂਕਿ ਇਹ ਗਵਾਂਤਾਨਮੋ ਖਾੜੀ ਦੇ ਤੱਟ ’ਤੇ ਸਥਿਤ ਹੈ। ਅਮਰੀਕੀ ਅਖਬਾਰ ਨਿਊਯਾਰਕ ਟਾਈਮਸ ਦੀ ਖਬਰ ਅਨੁਸਾਰ ਇਸ ਜੇਲ ’ਚ ਫਿਲਹਾਲ 40 ਕੈਦੀ ਹਨ ਅਤੇ ਹਰੇਕ ਕੈਦੀ ’ਤੇ ਸਾਲਾਨਾ ਕਰੀਬ 93 ਕਰੋੜ ਰੁਪਏ ਖਰਚ ਹੁੰਦੇ ਹਨ। ਇਸ ਜੇਲ ’ਚ ਲਗਭਗ 1800 ਫੌਜੀ ਤਾਇਨਾਤ ਹਨ। ਜਿੱਥੇ ਸਿਰਫ ਇਕ ਕੈਦੀ ’ਤੇ 45 ਫੈਜੀਆਂ ਦੀ ਨਿਯੁਕਤੀ ਹੈ। ਜੇਲ ਦੀ ਸੁਰੱਖਿਆ ’ਚ ਤਾਇਨਾਤ ਫੌਜੀਆਂ ’ਤੇ ਹਰ ਸਾਲ ਕਰੀਬ 3900 ਕਰੋੜ ਰੁਪਏ ਖਰਚ ਹੁੰਦੇ ਹਨ। ਹੁਣ ਤੁਸੀਂ ਇਸ ਗੱਲ ਨੂੰ ਸੋਚ ਰਹੋ ਹੋ ਕਿ ਆਖਰਕਾਰ ਇਸ ਜੇਲ ’ਚ ਕੈਦੀਆਂ ਨੂੰ ਇੰਨੀ ਸੁਰੱਖਿਆ ਕਿਉਂ ਦਿੱਤੀ ਜਾਂਦੀ ਹੈ? ਦੱਸ ਦਈਏ ਕਿ ਇੱਥੇ ਉਨ੍ਹਾਂ ਅਪਰਾਧੀਆਂ ਨੂੰ ਰੱਖਿਆ ਜਾਂਦਾ ਹੈ, ਜੋ ਬਹੁਤ ਖਤਰਨਾਕ ਹਨ।

ਮੀਡੀਆ ਰਿਪੋਰਟਸ ਅਨੁਸਾਰ, 9/11 ਹਮਲੇ ਦਾ ਮਾਸਟਰਮਾਈਂਡ ਖਾਲਿਦ ਸ਼ੇਖ ਮੁਹੰਮਦ ਵੀ ਇਸ ਜੇਲ ’ਚ ਬੰਦ ਹੈ। ਇਸ ਜੇਲ ’ਚ 3 ਇਮਾਰਤਾਂ, 2 ਖੁਫੀਆ ਦਫਤਰ ਅਤੇ 3 ਹਸਪਤਾਲ ਹਨ। ਇੱਥੇ ਸਟਾਫ ਕੈਦੀਆਂ ਦੇ ਲਈ ਚਰਚ ਅਤੇ ਸਿਨੇਮਾ ਦੀ ਵੀ ਵਿਵਸਥਾ ਹੈ, ਜਦੋਂਕਿ ਹੋਰ ਕੈਦੀਆਂ ਦੇ ਲਈ ਖਾਣੇ ਤੋਂ ਇਲਾਵਾ ਜਿਮ ਅਤੇ ਪਲੇ ਸਟੇਸ਼ਨ ਵੀ ਬਣਾਏ ਗਏ ਹਨ।


author

Baljit Singh

Content Editor

Related News