ਕੋਰੋਨਾ ਕਹਿਰ : ਵਿਸ਼ਵ ''ਚ 1.15 ਕਰੋੜ ਤੋਂ ਵਧੇਰੇ ਲੋਕ ਪੀੜਤ, 5.37 ਲੱਖ ਲੋਕਾਂ ਦੀ ਮੌਤ

07/07/2020 6:30:09 PM

ਬੀਜਿੰਗ (ਵਾਰਤਾ): ਗਲੋਬਲ ਮਹਾਮਾਰੀ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਦੁਨੀਆ ਭਰ ਵਿਚ ਇਸ ਦੇ ਪੀੜਤਾਂ ਦੀ ਗਿਣਤੀ 1.15 ਕਰੋੜ ਤੋਂ ਵਧੇਰੇ ਹੋ ਗਈ ਹੈ ਜਦਕਿ 5.37 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੀ ਜੌਨ ਹਾਪਕਿਨਜ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ (CSSE) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਕ ਵਿਸ਼ਵ ਭਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1,15,92,259 ਹੋ ਗਈ ਹੈ ਜਦਕਿ 5,37,487 ਲੋਕ ਆਪਣੀ ਜਾਨ ਗਵਾ ਚੁੱਕੇ ਹਨ। 

ਕੋਵਿਡ-19 ਦੇ ਮਾਮਲਿਆਂ ਵਿਚ ਅਮਰੀਕਾ ਦੁਨੀਆ ਭਰ ਵਿਚ ਪਹਿਲੇ, ਬ੍ਰਾਜ਼ੀਲ ਦੂਜੇ ਅਤੇ ਭਾਰਤ ਤੀਜੇ ਸਥਾਨ 'ਤੇ ਹੈ। ਉੱਥੇ ਇਸ ਮਹਾਮਾਰੀ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿਚ ਅਮਰੀਕਾ ਪਹਿਲੇ, ਬ੍ਰਾਜ਼ੀਲ ਦੂਜੇ ਅਤੇ ਬ੍ਰਿਟੇਨ ਤੀਜੇ ਸਥਾਨ 'ਤੇ ਹੈ। ਵਿਸ਼ਵ ਮਹਾਸ਼ਕਤੀ ਮੰਨੇ ਜਾਣ ਵਾਲੇ ਅਮਰੀਕਾ ਵਿਚ ਕੋਰੋਨਾ ਨਾਲ ਹੁਣ ਤੱਕ 29,35,716 ਲੋਕ ਪੀੜਤ ਹੋਏ ਹਨ ਅਤੇ 1,30,284 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਾਜ਼ੀਲ ਵਿਚ ਹੁਣ ਤੱਕ 16,23,284 ਲੋਕ ਇਸ ਵਾਇਰਸ ਦੀ ਚਪੇਟ ਵਿਚ ਹਨ ਜਦਕਿ 65,487 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਇਨਫੈਕਸ਼ਨ ਦੇ 22,582 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 7,19,665 ਹੋ ਗਈ ਹੈ। ਇਸੇ ਮਿਆਦ ਵਿਚ ਕੋਰੋਨਾਵਾਇਰਸ ਨਾਲ 467 ਲੋਕਾਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 20,160 ਹੋ ਗਈ ਹੈ। ਦੇਸ਼ ਵਿਚ ਇਸ ਸਮੇਂ ਕੋਰੋਨਾ ਦੇ 2,59,557 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 4,39,948 ਲੋਕ ਇਸ ਬੀਮਾਰੀ ਨੂੰ ਹਰਾ ਕੇ ਸਿਹਤਮੰਦ ਹੋ ਚੁੱਕੇ ਹਨ।

ਰੂਸ ਵੀ ਕੋਵਿਡ-19 ਦੇ ਮਾਮਲਿਆਂ ਵਿਚ ਚੌਥੇ ਨੰਬਰ 'ਤੇ ਪਹੁੰਚ ਗਿਆ ਹੈ। ਇੱਥੇ ਇਨਫੈਕਸ਼ਨ ਨਾਲ ਹੁਣ ਤੱਕ 6,86,852 ਲੋਕ ਪ੍ਰਭਾਵਿਤ ਹੋਏ ਹਨ ਅਤੇ 10,280 ਲੋਕਾਂ ਨੇ ਜਾਨ ਗਵਾਈ ਹੈ। ਪੇਰੂ ਵਿਚ ਲਗਾਤਾਰ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਉਹ ਇਸ ਸੂਚੀ ਵਿਚ 5ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇੱਥੇ ਪੀੜਤਾਂ ਦੀ ਗਿਣਤੀ 3,05,703 ਹੋ ਚੁੱਕੀ ਹੈ ਅਤੇ 10,772 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨਫੈਕਸ਼ਨ ਦੇ ਮਾਮਲੇ ਵਿਚ ਚਿਲੀ ਵਿਸ਼ਵ ਵਿਚ 6ਵੇਂ ਸਥਾਨ 'ਤੇ ਪਹੁੰਚ ਚੁੱਕਾ ਹੈ। ਇੱਥੇ ਹੁਣ ਤੱਕ ਇਸ ਮਹਾਮਾਰੀ ਨਾਲ 2,98,557 ਲੋਕ ਪੀੜਤ ਹੋਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 6384 ਹੈ। ਬ੍ਰਿਟੇਨ ਇਨਫੈਕਸ਼ਨ ਦੇ ਮਾਮਲੇ ਵਿਚ 7ਵੇਂ ਸਥਾਨ 'ਤੇ ਆ ਗਿਆ ਹੈ ਇੱਥੇ ਹੁਣ ਤੱਕ ਮਹਾਮਾਰੀ ਨਾਲ 2,87,290 ਲੋਕ ਪ੍ਰਭਾਵਿਤ ਹਨ ਅਤੇ 44,321 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਕੋਵਿਡ-19 ਦਾ ਕਹਿਰ ਜਾਰੀ, ਮਾਮਲਿਆਂ 'ਚ ਰਿਕਾਰਡ ਵਾਧਾ

ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਿਚ ਮੈਕਸੀਕੋ ਸਪੇਨ ਤੋਂ ਅੱਗੇ ਨਿਕਲ ਕੇ 8ਵੇ ਸਥਾਨ 'ਤੇ ਪਹੁੰਚ ਚੁੱਕਾ ਹੈ। ਇੱਥੇ ਪੀੜਤਾਂ ਦੀ ਗਿਣਤੀ 2,61,750 ਪਹੁੰਚ ਚੁੱਕੀ ਹੈ ਅਤੇ ਹੁਣ ਤੱਕ ਇਸ ਵਾਇਰਸ ਨਾਲ 31,119 ਲੋਕਾਂ ਦੀ ਮੌਤ ਹੋਈ ਹੈ। ਸਪੇਨ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 251,789 ਹੈ ਜਦਕਿ 28,388 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾਵਾਇਰਸ ਨਾਲ ਖਾੜੀ ਦੇਸ਼ ਈਰਾਨ ਵਿਚ 10ਵੇਂ ਸਥਾਨ 'ਤੇ ਹੈ। ਇੱਥੇ ਪੀੜਤਾਂ ਦੀ ਗਿਣਤੀ 2,43,051 ਹੋ ਗਈ ਹੈ ਅਤੇ 11,731 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪੀ ਦੇਸ਼ ਇਟਲੀ 11ਵੇਂ ਸਥਾਨ 'ਤੇ ਪਹੁੰਚ ਚੁੱਕਾ ਹੈ ਇੱਥੇ ਹੁਣ ਤੱਕ 2,41,819 ਲੋਕ ਪੀੜਤ ਹੋਏ ਹਨ ਅਤੇ 34,869 ਲੋਕਾਂ ਦੀ ਮੌਤ ਹੋਈ ਹੈ।  ਗੁਆਂਢੀ ਦੇਸ਼ ਪਾਕਿਸਤਾਨ ਵਿਚ ਪੀੜਤਾਂ ਦੀ ਗਿਣਤੀ ਸਵਾ 2 ਲੱਖ ਤੋਂ ਵਧੇਰੇ ਹੋ ਚੁੱਕੀ ਹੈ ਜਦਕਿ 4762 ਲੋਕਾਂ ਦੀ ਮੌਤ ਹੋਈ ਹੈ। ਗਲੋਬਲ ਮਹਾਮਾਰੀ ਦੀ ਸ਼ੁਰੂਆਤ ਵਾਲੇ ਚੀਨ ਵਿਚ ਹੁਣ ਤੱਕ 84,889 ਲੋਕ ਪੀੜਤ ਹੋਏ ਹਨ ਅਤੇ 4641 ਲੋਕਾਂ ਦੀ ਮੌਤ ਹੋਈ ਹੈ। ਬੈਲਜੀਅਮ ਵਿਚ 9771, ਕੈਨੇਡਾ ਵਿਚ 8748 ਅਤੇ ਆਸਟ੍ਰੇਲੀਆ ਵਿਚ 106 ਲੋਕਾਂ ਦੀ ਮੌਤ ਹੋਈ ਹੈ।


Vandana

Content Editor

Related News