ਵੱਖ-ਵੱਖ ਸ਼ਿਫਟਾਂ ’ਚ ਕੰਮ ਕਰਨ ਵਾਲਿਆਂ ’ਚ ਹੁੰਦਾ ਹੈ ਦਿਲ ਦੇ ਰੋਗਾਂ ਦਾ ਖਤਰਾ

Sunday, Mar 08, 2020 - 11:06 PM (IST)

ਵੱਖ-ਵੱਖ ਸ਼ਿਫਟਾਂ ’ਚ ਕੰਮ ਕਰਨ ਵਾਲਿਆਂ ’ਚ ਹੁੰਦਾ ਹੈ ਦਿਲ ਦੇ ਰੋਗਾਂ ਦਾ ਖਤਰਾ

ਲੰਡਨ (ਇੰਟ.)-ਅਧੇੜ ਉਮਰ ਦੇ ਲੋਕ ਜੋ ਰੋਜ਼ ਰਾਤ ਨੂੰ ਇਕ ਹੀ ਸਮੇਂ ’ਤੇ ਨਹੀਂ ਸੌਂਦੇ ਅਤੇ ਦਫਤਰ ’ਚ ਵੱਖ-ਵੱਖ ਸ਼ਿਫਟਾਂ ’ਚ ਕੰਮ ਕਰਦੇ ਹਨ, ਉਨ੍ਹਾਂ ਵਿਚ ਦਿਲ ਦੇ ਰੋਗ ਹੋਣ ਦਾ ਖਤਰਾ ਦੁੱਗਣਾ ਹੁੰਦਾ ਹੈ। ਇਕ ਹਾਲੀਆ ਖੋਜ ’ਚ ਇਹ ਦਾਅਵਾ ਕੀਤਾ ਗਿਆ ਹੈ। ਖੋਜਕਾਰਾਂ ਨੇ ਪਾਇਆ ਕਿ 45 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਅਜਿਹੇ ਲੋੋਕ ਜਿਨ੍ਹਾਂ ਦੇ ਸੌਣ ਅਤੇ ਜਾਗਣ ਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ , ਉਨ੍ਹਾਂ ਵਿਚ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ।

ਇਕ ਪੈਟਰਨ ਨਾਲ ਸੌਣਾ ਜ਼ਰੂਰੀ
ਜਨਰਲ ਆਫ ਦਿ ਅਮਰੀਕਨ ਕਾਲਜ ਆਫ ਕਾਰਡੀਓਲਾਜੀ ’ਚ ਪ੍ਰਕਾਸ਼ਿਤ ਖੋਜ ’ਚ ਦੱਸਿਆ ਗਿਆ ਹੈ ਕਿ ਰੋਜ਼ਾਨਾ ਇਕ ਹੀ ਪੈਟਰਨ ਨਾਲ ਸੌਣ ਨਾਲ ਦਿਲ ਦੇ ਰੋਗਾਂ ਤੋਂ ਬਚਾਅ ਕਰਨ ’ਚ ਮਦਦ ਮਿਲਦੀ ਹੈ। ਸਰੀਰਕ ਸਰਗਰਮੀਆਂ ਅਤੇ ਸਿਹਤਮੰਦ ਭੋਜਨ ਦੇ ਨਾਲ ਰੋਜ਼ਾਨਾ ਇਕ ਨਿਰਧਾਰਿਤ ਸਮੇਂ ਸੌਣਾ ਕਈ ਰੋਗਾਂ ਨੂੰ ਦੂਰ ਰੱਖਣ ਲਈ ਜ਼ਰੂਰੀ ਹੈ। ਖੋਜਕਾਰਾਂ ਨੇ ਪੰਜ ਸਾਲ ਦੀ ਖੋਜ ’ਚ 1992 ਮਰਦਾਂ ਅਤੇ ਔਰਤਾਂ ’ਤੇ ਖੋਜ ਕੀਤੀ। ਇਨ੍ਹਾਂ ਦੀ ਉਮਰ 45 ਤੋਂ 84 ਸਾਲ ਦੇ ਦਰਮਿਆਨ ਸੀ। ਇਨ੍ਹਾਂ ’ਚ 38 ਫੀਸਦੀ ਸ਼ਵੇਤ ਸਨ, 28 ਫੀਸਦੀ ਅਸ਼ਵੇਤ ਸਨ, 22 ਫੀਸਦੀ ਹਿਸਪੈਨਿਕ ਸਨ ਅਤੇ 12 ਫੀਸਦੀ ਚੀਨੀ-ਅਮਰੀਕੀ ਸਨ।

PunjabKesari

ਖੋਜ ’ਚ ਸ਼ਾਮਲ ਵਿਅਕਤੀਆਂ ਦੀ ਕਲਾਈ ’ਤੇ ਲੱਗੇ ਯੰਤਰਾਂ ਨਾਲ ਸੱਤ ਦਿਨਾਂ ਤੱਕ ਉਨ੍ਹਾਂ ਦੇ ਸੌਣ ਦੇ ਪੈਟਰਨ ਦੀ ਨਿਗਰਾਨੀ ਕੀਤੀ ਗਈ। 5 ਸਾਲ ਦੌਰਾਨ 111 ਵਿਅਕਤੀਆਂ ਦੀ ਮੌਤ ਸਟਰੋਕ ਜਾਂ ਦਿਲ ਦੀਆਂ ਬੀਮਾਰੀਆਂ ਨਾਲ ਹੋਈ। ਜਿਨ੍ਹਾਂ ਵਿਅਕਤੀਆਂ ਦੀ ਨੀਂਦ ਜਾਂ ਨੀਂਦ ਦਾ ਸਮਾਂ ਸਭ ਤੋਂ ਵਧ ਰੈਗੂਲਰ ਨਹੀਂ ਸੀ, ਉਨ੍ਹਾਂ ਵਿਚ ਦਿਲ ਦੇ ਰੋਗਾਂ ਦਾ ਖਤਰਾ ਰੈਗੂਲਰ ਸੌਣ ਵਾਲਿਆਂ ਤੋਂ ਦੁੱਗਣਾ ਵੱਧ ਸੀ।

PunjabKesari

ਘੱਟ ਗਿਣਤੀਆਂ ਦੇ ਦਰਮਿਆਨ ਨੀਂਦ ਦੀ ਸਮੱਸਿਆ ਜ਼ਿਆਦਾ
ਅਮਰੀਕਾ ਦੇ ਬ੍ਰਿਗਹਮ ਐਂਡ ਵੂਮੈਨ ਹਸਪਤਾਲ ਦੇ ਖੋਜਕਾਰ ਡਾਕਟਰ ਟਾਈਨੀ ਹੁਆਂਗ ਨੇ ਕਿਹਾ, ਸਾਨੂੰ ਉਮੀਦ ਹੈ ਕਿ ਸਾਡੀ ਖੋਜ ਨਾਲ ਨਿਯਮਿਤ ਨੀਂਦ ਪ੍ਰਤੀ ਲੋਕਾਂ ’ਚ ਜਾਗਰੂਕਤਾ ਵਧੇਗੀ ਅਤੇ ਉਹ ਰੋਗਾਂ ਤੋਂ ਦੂਰ ਰਹਿਣ ਲਈ ਨੀਂਦ ਦੇ ਮਹੱਤਵ ਨੂੰ ਸਮਝਣਗੇ। ਖੋਜਕਾਰ ਡਾਕਟਰ ਮਾਈਕਲ ਟਿਵੇਰੀ ਨੇ ਕਿਹਾ, ਇਹ ਖੋਜ ਮਹੱਤਵਪੂਰਨ ਹੈ।

PunjabKesari

ਨੀਂਦ ਦੀ ਕਮੀ ਨਾਲ ਇਹ ਪ੍ਰੇਸ਼ਾਨੀਆਂ ਵੀ ਹੋਣਗੀਆਂ
ਖੋਜ ’ਚ ਅਨਿਯਮਿਤ ਨੀਂਦ ਨੂੰ ਰੋਗ ਸਬੰਧੀ ਅਸਮਾਨਤਾਵਾਂ ਨਾਲ ਜੋੜਿਆ ਗਿਆ ਹੈ ਜਿਵੇਂ ਕਿ ਬਲੱਡ ਸ਼ੂਗਰ ’ਚ ਬਦਲਾਅ ਹੋਣਾ ਅਤੇ ਸੋਜ ਹੋਣਾ। ਵਿਗਿਆਨਕਾਂ ਨੂੰ ਹੁਣ ਵੀ ਇਹ ਸਪੱਸ਼ਟ ਤਰੀਕੇ ਨਾਲ ਪਤਾ ਨਹੀਂ ਹੈ ਕਿ ਅਨਿਯਮਿਤ ਨੀਂਦ ਅਤੇ ਦਿਲ ਦੀਆਂ ਬੀਮਾਰੀਆਂ ਦਰਮਿਆਨ ਸਬੰਧ ਕੀ ਹੈ। 50 ਫੀਸਦੀ ਲੋਕ ਦੁਨੀਆਭਰ ’ਚ ਨੀਂਦ ਦੀ ਕਮੀ ਨਾਲ ਜੂਝ ਰਹੇ ਹਨ। 30 ਲੱਖ ਲੋਕ ਦੁਨੀਆਭਰ ’ਚ ਰਾਤ ਦੀਆਂ ਸ਼ਿਫਟਾਂ ਵਿਚ ਦਫਤਰਾਂ ’ਚ ਕੰਮ ਕਰਦੇ ਹਨ।


author

Karan Kumar

Content Editor

Related News