ਬੰਗਲਾਦੇਸ਼ 'ਚ ਤਨਖ਼ਾਹ ਲਈ ਤਰਸੇ ਲੋਕਾਂ ਨੇ ਹਾਈਵੇ ਕੀਤਾ ਜਾਮ, ਹੁਣ ਮਿਲਿਆ ਇਹ ਭਰੋਸਾ

Tuesday, Nov 12, 2024 - 03:43 PM (IST)

ਬੰਗਲਾਦੇਸ਼ 'ਚ ਤਨਖ਼ਾਹ ਲਈ ਤਰਸੇ ਲੋਕਾਂ ਨੇ ਹਾਈਵੇ ਕੀਤਾ ਜਾਮ, ਹੁਣ ਮਿਲਿਆ ਇਹ ਭਰੋਸਾ

ਇੰਟਰਨੈਸ਼ਨਲ ਡੈਸਕ- TNZ ਕੱਪੜਾ ਫੈਕਟਰੀ ਦੇ ਮਜ਼ਦੂਰਾਂ ਨੇ ਢਾਕਾ-ਮਾਇਮਨਸਿੰਘ ਹਾਈਵੇਅ 'ਤੇ 3 ਦਿਨਾਂ ਤੋਂ ਲਗਾਇਆ ਜਾਮ ਖੋਲ੍ਹ ਦਿੱਤਾ ਹੈ, ਕਿਉਂਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ 30 ਨਵੰਬਰ ਤੱਕ ਬਕਾਇਆ ਤਨਖਾਹ ਦੇਣ ਦਾ ਭਰੋਸਾ ਦਿੱਤਾ ਹੈ। ਮੰਗਲਵਾਰ ਸਵੇਰੇ ਸਦਰ ਉਪਜ਼ਿਲ੍ਹਾ ਨਿਰਬਾਹੀ ਅਧਿਕਾਰੀ (ਯੂਐੱਨਓ) ਇਰਸ਼ਾਦ ਮੀਆ ਨੇ ਦੱਸਿਆ ਕਿ ਫੈਕਟਰੀ ਮਾਲਕਾਂ, ਮਜ਼ਦੂਰਾਂ ਦੇ ਪ੍ਰਤੀਨਿਧੀਆਂ ਅਤੇ ਕਿਰਤ ਮੰਤਰਾਲਾ ਦੇ ਸਕੱਤਰ ਏ.ਐੱਚ.ਐੱਮ. ਸਫੀਕੁਜ਼ਮਾਨ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਸੋਮਵਾਰ ਨੂੰ ਰਾਤ 10:30 ਵਜੇ ਜਾਮ ਕੀਤੇ ਗਏ ਹਾਈਵੇ ਨੂੰ ਖੋਲਣ ਦਾ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਮਜ਼ਦੂਰਾਂ ਦੀਆਂ ਬਕਾਇਆ ਤਨਖ਼ਾਹਾਂ ਦੀ ਪਹਿਲੀ ਕਿਸ਼ਤ ਅਗਲੇ ਐਤਵਾਰ ਤੱਕ ਅਦਾ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਬਾਕੀ ਰਹਿੰਦੀ ਰਕਮ ਦਾ ਨਿਪਟਾਰਾ 30 ਨਵੰਬਰ ਤੱਕ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਭਾਰਤ 'ਚ ਵਧੇਗਾ ਆਈਫੋਨ ਦਾ ਪ੍ਰੋਡਕਸ਼ਨ, 2027 ਤੱਕ 34 ਅਰਬ ਡਾਲਰ ਦੇ ਉਤਪਾਦਨ ਦਾ ਟੀਚਾ

ਸਰਕਾਰ TNZ Apparels ਨੂੰ ਕਰਜ਼ੇ ਵਜੋਂ ਕੁੱਲ 16 ਕਰੋੜ ਟਕਾ ਮੁਹੱਈਆ ਕਰਵਾਏਗੀ। ਇਸ ਰਕਮ ਵਿੱਚੋਂ 6 ਕਰੋੜ ਰੁਪਏ ਕੇਂਦਰੀ ਫੰਡ ਵਿੱਚੋਂ ਆਉਣਗੇ, ਜਿਸ ਦੀ ਵਰਤੋਂ ਤਨਖ਼ਾਰ ਦੀ ਪਹਿਲੀ ਕਿਸ਼ਤ ਦੇ ਭੁਗਤਾਨ ਲਈ ਕੀਤੀ ਜਾਵੇਗੀ। ਬਾਕੀ ਬਚੇ 10 ਕਰੋੜ ਰੁਪਏ ਵਿੱਤ ਮੰਤਰਾਲੇ ਵੱਲੋਂ ਮੁਹੱਈਆ ਕਰਵਾਏ ਜਾਣਗੇ, ਜਿਸ ਨਾਲ ਬਾਕੀ ਬਕਾਏ ਦਾ ਭੁਗਤਾਨ ਕੀਤਾ ਜਾਵੇਗਾ। ਫੈਕਟਰੀ ਮਾਲਕ ਬਾਅਦ ਵਿੱਚ ਇਹ ਰਕਮ ਸਰਕਾਰ ਨੂੰ ਵਾਪਸ ਕਰ ਦੇਣਗੇ। ਇਸ ਤੋਂ ਇਲਾਵਾ, ਮਜ਼ਦੂਰਾਂ ਨੂੰ ਦਸੰਬਰ ਤੋਂ ਫੈਕਟਰੀ ਦੀ ਆਮਦਨ ਤੋਂ ਨਿਯਮਤ ਤਨਖਾਹ ਦਾ ਭੁਗਤਾਨ ਕੀਤਾ ਜਾਵੇਗਾ। ਮੀਟਿੰਗ ਤੋਂ ਬਾਅਦ ਵਰਕਰਾਂ ਨੇ ਇਸ ਫੈਸਲੇ ਨੂੰ ਪ੍ਰਵਾਨ ਕਰ ਲਿਆ ਅਤੇ ਜਾਮ ਹਟਾ ਲਿਆ ਅਤੇ ਆਵਾਜਾਈ ਆਮ ਵਾਂਗ ਹੋ ਗਈ।

ਇਹ ਵੀ ਪੜ੍ਹੋ: ਟਰੰਪ ਨੇ ਮਾਰਕੋ ਰੂਬੀਓ ਨੂੰ ਵਿਦੇਸ਼ ਮੰਤਰੀ ਤੇ ਮਾਈਕਲ ਵਾਲਟਜ਼ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਚੁਣਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News