ਸੰਯੁਕਤ ਰਾਸ਼ਟਰ ''ਚ 31 ਜੁਲਾਈ ਤੱਕ ਘਰ ਤੋਂ ਕੰਮ ਕਰਨਗੇ ਕਰਮਚਾਰੀ ਤੇ ਡਿਪਲੋਮੈਟ

Sunday, Jun 14, 2020 - 01:47 PM (IST)

ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਮਹਾਸਕੱਤਰ ਐਂਟੋਨੀਓ ਗੁਤਾਰੇਸ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਲਾਗੂ ਪਾਬੰਦੀਆਂ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੇ ਪਾਲਣ ਦੇ ਮੱਦੇਨਜ਼ਰ ਵਿਸ਼ਵ ਸੰਗਠਨ ਦੇ ਨਿਊਯਾਰਕ ਸਥਿਤ ਦਫਤਰ ਵਿਚ ਮੌਜੂਦਾ ਘਰ ਤੋਂ ਕਰਨ ਦੀ ਵਿਵਸਥਾ 31 ਜੁਲਾਈ ਤੱਕ ਲਾਗੂ ਹੋਵੇਗੀ। ਉਨ੍ਹਾਂ ਕਿਹਾ ਕਿ ਡਿਪਲੋਮੈਟਾਂ, ਕਰਮਚਾਰੀਆਂ ਅਤੇ ਪੱਤਰਕਾਰਾਂ ਲਈ ਸੰਯੁਕਤ ਰਾਸ਼ਟਰ ਕੰਪਲੈਕਸ ਨੂੰ ਚਾਰ ਪੜਾਵਾਂ ਵਿਚ ਖੋਲ੍ਹਿਆ ਜਾਵੇਗਾ। 
ਗੁਤਾਰੇਸ ਨੇ ਕਿਹਾ ਕਿ ਉੱਚ ਪ੍ਰਬੰਧਕਾਂ ਨਾਲ ਵਿਚਾਰ ਕਰਨ ਅਤੇ ਕੋਰੋਨਾ ਵਾਇਰਸ ਸੰਕਟ ਵਿਚ ਮੈਡੀਕਲ ਸੇਵਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ, ਮੈਂ ਮੁੱਖ ਦਫਤਰ ਕੰਪਲੈਕਸ ਵਿਚ ਮੌਜੂਦਾ ਘਰ ਤੋਂ ਕੰਮ ਕਰ ਦੇ ਪ੍ਰਬੰਧ ਨੂੰ 31 ਜੁਲਾਈ, 2020 ਤੱਕ ਬਣਾਈ ਰੱਖਣ ਦਾ ਫੈਸਲਾ ਕੀਤਾ ਹੈ।


ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਪ੍ਰਬੰਧਾਂ ਦੀ ਸਮੀਖਿਆ ਕਰਦੇ ਰਹਾਂਗੇ ਅਤੇ ਇਸ ਦੇ ਹੋਰ ਵਿਸਥਾਰ ਜਾਂ ਇਸ ਵਿਚ ਢਿੱਲ ਦੇਣ ਬਾਰੇ ਪਹਿਲਾਂ ਤੋਂ ਸੂਚਿਤ ਕਰਾਂਗੇ। ਅਮਰੀਕਾ ਦੇ ਜੌਹਨ ਹਾਪਿੰਕਸ ਕੋਰੋਨਾ ਵਾਇਰਸ ਰਿਸੋਰਸ ਸੈਂਟਰ ਮੁਤਾਬਕ ਦੁਨੀਆ ਭਰ ਵਿਚ ਤਕਰੀਬਨ 7,70,000 ਲੋਕ ਵਾਇਰਸ ਪੀੜਤ ਪਾਏ ਗਏ ਹਨ ਤੇ 4 ਲੱਖ 30 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਇਸ ਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। 


Lalita Mam

Content Editor

Related News