ਦੁਨੀਆ ਭਰ ਦੀਆਂ ਭਾਸ਼ਾਵਾਂ ’ਚ ‘ਰਫ’ ਮਤਲੱਬ ਵਾਲੇ ਸਾਰੇ ਸ਼ਬਦਾਂ ’ਚ ‘ਕੰਪਨ ਆਵਾਜ਼’ : ਅਧਿਐਨ

Monday, Jan 24, 2022 - 05:58 PM (IST)

ਦੁਨੀਆ ਭਰ ਦੀਆਂ ਭਾਸ਼ਾਵਾਂ ’ਚ ‘ਰਫ’ ਮਤਲੱਬ ਵਾਲੇ ਸਾਰੇ ਸ਼ਬਦਾਂ ’ਚ ‘ਕੰਪਨ ਆਵਾਜ਼’ : ਅਧਿਐਨ

ਲੰਡਨ (ਭਾਸ਼ਾ)- ਦੁਨੀਆ ਭਰ ਦੀਆਂ ਭਾਸ਼ਾਵਾਂ ’ਚ ‘ਰਫ’ ਸ਼ਬਦ ਦੀ ਵਿਆਖਿਆ ਕਰਨ ਵਾਲੇ ਸਾਰੇ ਸ਼ਬਦਾਂ ’ਚ ‘ਕੰਪਨ ਆਰ’ ਆਵਾਜ਼ ਹੋਣ ਦੀ ਸੰਭਾਵਨਾ ਹੈ, ਅਜਿਹਾ ਤਰੀਕਾ ਲਗਭਗ 6000 ਸਾਲ ਪੁਰਾਣਾ ਹੈ। ਇਕ ਨਵੇਂ ਅਧਿਐਨ ’ਚ ਇਹ ਖੁਲਾਸਾ ਹੋਇਆ ਹੈ। ਬੋਲੀਆਂ ਜਾਣ ਵਾਲੀਆਂ 332 ਭਾਸ਼ਾਵਾਂ ਦੇ ਵਿਸ਼ਵ ਪੱਧਰੀ ਨਮੂਨਿਆਂ ਤੋਂ, ਭਾਸ਼ਾ ਮਾਹਿਰਾਂ ਨੇ ‘ਰਫ’ ਅਤੇ ‘ਸਮੂਥ’ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਨੇ ਉਚਾਰਣ ਦੀ ਆਵਾਜ਼ ਅਤੇ ਛੋਹ ਦੀ ਭਾਵਨਾ ਵਿਚਾਲੇ ਇਕ ਮਜ਼ਬੂਤ ਕੜੀ ਦੀ ਖੋਜ ਕੀਤੀ, ਜਿਸ ਨੇ ਆਧੁਨਿਕ ਭਾਸ਼ਾਵਾਂ ਦੀ ਸੰਰਚਨਾ ਨੂੰ ਪ੍ਰਭਾਵਿਤ ਕੀਤਾ ਹੈ।

ਇਹ ਵੀ ਪੜ੍ਹੋ: ਨਿਊਯਾਰਕ ਪੁਲਸ ਵਿਭਾਗ ’ਚ ਭਾਰਤੀ ਮੂਲ ਦੇ ਇਸ ਅਧਿਕਾਰੀ ਦੀਆਂ ਹੋ ਰਹੀਆਂ ਤਾਰੀਫ਼ਾਂ

ਯੂਨੀਵਰਸਿਟੀ ਆਫ ਬਰਮਿੰਘਮ, ਰੇਡਬਾਊਡ ਯੂਨਿਵਰਸਿਟੀ ਅਤੇ ਯੂਨਿਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਖੋਜਕਰਤਾਵਾਂ ਨੇ ‘ਸਾਇੰਟਿਫਿਕ ਰਿਪੋਰਟਸ’ ’ਚ ਆਪਣੇ ਨਤੀਜੇ ਪ੍ਰਕਾਸ਼ਿਤ ਕੀਤੇ ਹਨ। ‘ਸਮੂਥ’ ਦੇ ਮਤਲੱਬ ਦੇ ਮੁਕਾਬਲੇ ‘ਰਫ’ ਸ਼ਬਦ ਦਾ ਮਤਲੱਬ ਦੱਸਣ ਵਾਲੇ ਸ਼ਬਦਾਂ ’ਚ ਕੰਪਨ ‘ਰ’ ਆਵਾਜ਼ ਹੋਣ ਦੀ ਸੰਭਾਵਨਾ ਲਗਭਗ ਚਾਰ ਗੁਣਾ ਜ਼ਿਆਦਾ ਹੈ। ਉਦਾਹਰਣ ਲਈ ਬਾਸਕ ਭਾਸ਼ਾ ਦੇ ‘ਜਕਾਰਾ’, ਮੰਗੋਲੀ ਦੇ ‘ਬਾਰਜਗਰ’ ਤੋਂ ਲੈ ਕੇ ਡਚ ਦੇ ‘ਰੂ’ ਅਤੇ ਹੰਗਰੀ ਭਾਸ਼ਾ ਦੇ ‘ਦੁਰਵਾ’ ਤੱਕ ਸਭ ’ਚ ‘ਰ’ ਦੀ ਕੰਪਨ ਆਵਾਜ਼ ਆਉਂਦੀ ਹੈ ਜਿਵੇਂ ਕ‌ਿ ਇਤਾਲਵੀ ਬੋਲਣ ਵਾਲਾ ਵਿਅਕਤੀ ਕਹੇਗਾ ‘ਅਰਾਇਵਡਰਸੀ’। ਖੋਜ ਕਰਤਾਵਾਂ ਨੇ ਇਹ ਵੀ ਪਾਇਆ ਕਿ 38 ਮਜੂਦਾ ਭਾਰਤੀ-ਯੂਰਪੀ ਭਾਸ਼ਾਵਾਂ ’ਚ ‘ਆਰ-ਫਾਰ-ਰਫ’ ਪੈਟਰਨ ਸੰਵੇਦੀ ਸ਼ਬਦਾਂ ’ਚ ਪ੍ਰਚੱਲਤ ਹੈ। ਇਹ ਪ੍ਰੋਟੋ-ਇੰਡੋ-ਯੂਰਪੀ ਦੀਆਂ ਫਿਰ ਤੋਂ ਬਣੀਆਂ ਜੜ੍ਹਾਂ ਤੋਂ ਵੀ ਪਤਾ ਲਾਇਆ ਜਾ ਸਕਦਾ ਹੈ, ਇਹ ਦਰਸਾਉਂਦਾ ਹੈ ਕਿ ਇਹ ਤਰੀਕਾ ਇਸ ਵੱਡੇ ਭਾਸ਼ਾ ਪਰਿਵਾਰ ’ਚ 6 ਸ਼ਤਾਬਦੀਆਂ ਤੋਂ ਜ਼ਿਆਦਾ ਸਮੇਂ ਤੋਂ ਮੌਜੂਦ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ’ਚ ਬਿਲਾਵਲ ਭੁੱਟੋ ਨੇ ਕਿਸਾਨਾਂ ਦੇ ਹੱਕ ’ਚ ਇਮਰਾਨ ਸਰਕਾਰ ਖ਼ਿਲਾਫ਼ ਕੱਢਿਆ ਟਰੈਕਟਰ ਮਾਰਚ

ਅੰਗਰੇਜ਼ੀ ਅਤੇ ਹੰਗੇਰੀਅਨ ਲਈ (ਦੋ ਅਸੰਬੰਧਿਤ ਭਾਸ਼ਾਵਾਂ) ਮੋਟੀ ਬਣਾਵਟ ਲਈ ਲਗਭਗ 60 ਫ਼ੀਸਦੀ ਸ਼ਬਦ, ਜਿਵੇਂ ‘ਰਫ’, ‘ਕੋਰਸ’, ‘ਗਰਨਲਡ’ ਅਤੇ ‘ਦੁਰਵਾ’, ‘ਏਰਡੇਸ’, ‘ਗੋਸਕੋਰਟੋਸ’ ’ਚ ‘ਰ’ ਆਵਾਜ਼ ਆਉਣ ਦੀ ਸੰਭਾਵਨਾ ਕੋਮਲ ਬਣਾਵਟ ਵਾਲੇ ਸ਼ਬਦਾਂ ‘ਸਮੂਥ’, ‘ਸਿਲਕੀ’, ਆਇਲੀ’, ‘ਸੀਮਾ’, ‘ਸੇਲੀਂਸ’ ਅਤੇ ‘ਓਲਾਜੋਸ’ ਵਰਗੇ ਸ਼ਬਦਾਂ ਦੇ ਮੁਕਾਬਲੇ ਦੁਗਣੀ ਹੁੰਦੀ ਹੈ। ਦੁਨੀਆ ਦੀਆਂ ਲਗਭਗ ਤਿੰਨ-ਚੌਥਾਈ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ’ਚ ‘ਰ’ ਆਵਾਜ਼ ਹੁੰਦੀ ਹੈ ਅਤੇ ਕੰਪਨ ‘ਰ’ ਸਭ ਤੋਂ ਆਮ ਐਡੀਸ਼ਨ ਹੈ। ਹਾਲਾਂਕਿ, ਸਾਰੀਆਂ ਭਾਸ਼ਾਵਾਂ ’ਚ ਇਕ ਕੰਪਨ ‘ਰ’ ਨਹੀਂ ਹੁੰਦਾ ਹੈ ਅਤੇ ਕੁੱਝ ’ਚ ਇਨ੍ਹਾਂ ਧੁਨੀਆਂ (ਰੋਟਿਕਸ) ਦੀ ਪੂਰੀ ਤਰ੍ਹਾਂ ਕਮੀ ਹੁੰਦਾ ਹੈ। ਪੈਟਰਨ ਉਨ੍ਹਾਂ ਭਾਸ਼ਾਵਾਂ ’ਚ ਸਭ ਤੋਂ ਜ਼ਿਆਦਾ ਮਜ਼ਬੂਤੀ ਨਾਲ ਪਾਇਆ ਜਾਂਦਾ ਹੈ, ਜਿਨ੍ਹਾਂ ’ਚ ਵਿਸ਼ੇਸ਼ ਰੂਪ ’ਚ ‘ਰ’ ਦੀ ਕੰਬਦੀ ਆਵਾਜ਼ ਹੁੰਦੀ ਹੈ। ਰੇਡਬਾਉਡ ਯੂਨਿਵਰਸਿਟੀ ’ਚ ਭਾਸ਼ਾ ਅਤੇ ਸੰਚਾਰ ’ਚ ਇਕ ਸਹਾਇਕ ਪ੍ਰੋਫੈਸਰ, ਸਹਿ-ਲੇਖਕ ਡਾ. ਮਾਰਕ ਡਿੰਗਮੇਂਸੇ ਨੇ ਕਿਹਾ, ‘‘ਆਪਣੇ ਆਪ ’ਚ, ਇਨ੍ਹਾਂ ਵਿਚੋਂ ਕੋਈ ਵੀ ਪੈਟਰਨ ਕਾਫ਼ੀ ਹੈਰਾਨੀਜਨਕ ਹੋਵੇਗਾ ਪਰ ਇਕੱਠੇ ਵੇਖਿਆ ਜਾਵੇ ਤਾਂ ਉਹ ਧੁਨੀਆਂ ਅਤੇ ਸਾਡੇ ਛੋਹ ਦੀ ਭਾਵਨਾ ਵਿਚਾਲੇ ਇਕ ਡੂੰਘੀਆਂ ਜੜ੍ਹਾਂ ਅਤੇ ਵਿਆਪਕ ਸੰਬੰਧ ਪ੍ਰਦਰਸ਼ਿਤ ਕਰਦੇ ਹਨ। ’’

ਇਹ ਵੀ ਪੜ੍ਹੋ: ਕਿਸੇ ਹੋਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ’ਚ ਮਾਸੂਮ ਬੱਚੀ ਦੇ ਸਿਰ 'ਚ ਵੱਜੀ ਗੋਲ਼ੀ, ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News