''ਬੁੱਲਫਾਈਟ'' ਦੌਰਾਨ ਡਿੱਗੀ ਦਰਸ਼ਕ ਗੈਲਰੀ, ਨਵਜਨਮੇ ਬੱਚੇ ਸਮੇਤ 4 ਦੀ ਮੌਤ, ਮਚੀ ਹਫੜਾ-ਦਫੜੀ (ਵੀਡੀਓ)

Monday, Jun 27, 2022 - 09:58 AM (IST)

ਬੋਗੋਟਾ (ਏਜੰਸੀ)- ਮੱਧ ਕੋਲੰਬੀਆ ਵਿਚ ਐਤਵਾਰ ਨੂੰ 'ਬੁੱਲਫਾਈਟ' (ਬਲਦਾਂ ਦੀ ਲੜਾਈ) ਦੌਰਾਨ ਲਕੜੀ ਦੇ ਬਣੇ ਮੰਚ (ਦਰਸ਼ਕ ਗੈਲਰੀ) ਦਾ ਇਕ ਹਿੱਸਾ ਢਹਿ ਜਾਣ ਕਾਰਨ ਦਰਸ਼ਕ ਜ਼ਮੀਨ 'ਤੇ ਡਿੱਗ ਗਏ। ਹਾਦਸੇ ਵਿਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸਾ ਟੋਲਿਮਾ ਰਾਜ ਦੇ ਐੱਲ ਐਸਪਿਨਲ ਸ਼ਹਿਰ ਦੇ ਇਕ ਸਟੇਡੀਅਮ ਵਿਚ ਇਕ ਰਵਾਇਤੀ ਪ੍ਰੋਗਰਾਮ 'ਕੋਰਾਲੇਜਾ' (ਬੁੱਲਫਾਈਟ) ਦੌਰਾਨ ਵਾਪਰਿਆ।

ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਓਨਟਾਰੀਓ 'ਚ 2 ਪੰਜਾਬੀਆਂ ਨੇ ਮੰਤਰੀ ਵਜੋਂ ਚੁੱਕੀ ਸਹੁੰ

 

PunjabKesari

ਪ੍ਰੋਗਰਾਮ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ਵਿਚ ਦਰਸ਼ਕ ਗੈਲਰੀ ਵਿਚ ਮੰਚ ਦਾ 3 ਮਜ਼ਿੰਲਾ ਹਿੱਸਾ ਢਹਿ-ਢੇਰੀ ਹੁੰਦਾ ਨਜ਼ਰ ਆ ਰਿਹਾ ਹੈ। ਟੋਲਿਮਾ ਦੇ ਗਵਰਨਰ ਜੋਸ ਰਿਕਾਰਡੋ ਓਰੋਜ਼ਕੋ ਨੇ ਸਥਾਨਕ 'ਬਲੂ ਰੇਡੀਓ' ਨੂੰ ਕਿਹਾ, 'ਹੁਣ ਤੱਕ 2 ਔਰਤਾਂ, ਇਕ ਪੁਰਸ਼ ਅਤੇ ਇਕ ਨਵਜਨਮੇ ਬੱਚੇ ਦੀ ਮੌਤ ਹੋ ਚੁੱਕੀ ਹੈ।' ਮੇਅਰ ਜੁਆਨ ਕਾਰਲੋਸ ਤਾਮਾਓ ਨੇ ਦੱਸਿਆ ਕਿ ਮੰਚ ਦਾ ਜੋ ਹਿੱਸਾ ਡਿੱਗਿਆ, ਉਸ ਵਿਚ ਕਰੀਬ 800 ਲੋਕ ਬੈਠੇ ਸਨ। ਟੋਲਿਮਾ ਦੀ ਸਿਹਤ ਮੰਤਰੀ ਮਾਰਥਾ ਪਲਾਸਿਓਸ ਨੇ ਐਤਵਾਰ ਦੇਰ ਰਾਤ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਹਾਦਸੇ ਦੇ ਬਾਅਦ ਕਰੀਬ 322 ਲੋਕ ਸਥਾਨਕ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਇਲਾਜ ਲਈ ਗਏ।

ਇਹ ਵੀ ਪੜ੍ਹੋ: ਬ੍ਰਿਟੇਨ ਦੀ ਖੁਸ਼ੀ ਪਟੇਲ ਨੇ ਜਿੱਤਿਆ ਮਿਸ ਇੰਡੀਆ ਵਰਲਡਵਾਈਡ 2022 ਦਾ ਖ਼ਿਤਾਬ

PunjabKesari

ਪਲਾਸਿਓਸ ਨੇ ਦੱਸਿਆ ਕਿ ਹਾਦਸੇ ਵਿਚ ਜਾਨ ਗਵਾਉਣ ਵਾਲੇ ਨਵਜਨਮੇ ਬੱਚੇ ਦੀ ਉਮਰ 18 ਮਹੀਨੇ ਸੀ। ਹਾਦਸੇ ਵਿਚ 4 ਲੋਕਾਂ ਦੇ ਜਾਨ ਗਵਾਉਣ ਦੇ ਇਲਾਵਾ, 4 ਹੋਰ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) ਵਿਚ ਹਨ ਅਤੇ 2 ਹੋਰਾਂ ਦੀ ਸਰਜਰੀ ਕੀਤੀ ਜਾ ਰਹੀ ਹੈ। ਟੋਲਿਮਾ ਦੇ ਗਵਰਨਰ ਰਿਕਾਰਡੋ ਓਰੋਜ਼ਕੋ ਨੇ ਟੋਲਿਮਾ ਵਿਚ 'ਕੋਰਾਲੇਜਾ' ਪ੍ਰੋਗਰਾਮ ਰੱਦ ਕਰਨ ਦੀ ਅਪੀਲ ਕੀਤੀ ਸੀ ਪਰ ਇਸ ਦੇ ਬਾਵਜੂਦ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਨਵੇਂ ਚੁਣੇ ਗਏ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦਾ ਹਾਦਸਾ ਪਹਿਲੀ ਵਾਰ ਨਹੀਂ ਹੋਇਆ ਹੈ ਅਤੇ ਸਥਾਨਕ ਅਧਿਕਾਰੀਆਂ ਨੂੰ ਅਜਿਹੇ ਪ੍ਰੋਗਰਾਮਾਂ 'ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News