ਦੱਖਣ ਕੋਰੀਆ ’ਚ ਔਰਤਾਂ ਚਲਾ ਰਹੀਆਂ ਹਨ ‘ਨੋ ਮੈਰਿਜ ਵੂਮੈਨ’ ਮੁਹਿੰਮ

12/09/2019 7:59:00 PM

ਸਿਓਲ (ਇੰਟ.)-ਦੱਖਣ ਕੋਰੀਆ ਅਤੇ ਜਾਪਾਨ ’ਚ ਔਰਤਾਂ ਦੇ ਵਿਆਹ ਨਾ ਕਰਨ ਨਾਲ ਆਰਥਿਕ ਸੰਕਟ ਪੈਦਾ ਹੋਣ ਦਾ ਖਤਰਾ ਵਧ ਗਿਆ ਹੈ। ਦਰਅਸਲ, ਇਥੇ ਔਰਤਾਂ ਦੇ ਅਜਿਹੇ ਕਈ ਸਮੂਹ ਹਨ, ਜੋ ਵਿਆਹ ਅਤੇ ਮਾਂ ਬਣਨ ਤੋਂ ਪ੍ਰਹੇਜ਼ ਕਰ ਰਹੇ ਹਨ। ਦੋਵੇਂ ਦੇਸ਼ ਦੁਨੀਆ ਦੇ ਸਭ ਤੋਂ ਘੱਟ ਜਨਮ ਦਰ ਵਾਲੇ ਦੇਸ਼ਾਂ ’ਚ ਸ਼ਾਮਲ ਹੋ ਗਏ ਹਨ। ਇਨ੍ਹਾਂ ਵਿਚ ਜਾਪਾਨ ਪਹਿਲਾ ਅਤੇ ਦੱ. ਕੋਰੀਆ ਅੱਠਵੇਂ ਪੜਾਅ ’ਤੇ ਆ ਗਿਆ ਹੈ। ਕੋਰੀਆ ’ਚ ਤਾਂ ਔਂਰਤਾਂ ਬਕਾਇਦਾ ‘ਹੈਸ਼ਟੈਗ ਨੋ ਮੈਰਿਜ ਵੂਮੈਨ’ ਮੁਹਿੰਮ ਚਲਾ ਰਹੀਆਂ ਹਨ। ਇਸ ਦੇ ਰਾਹੀਂ ਔਰਤਾਂ ਨੂੰ 4 ਚੀਜ਼ਾਂ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਇਸ ਵਿਚ ਡੇਟਿੰਗ, ਨੋ ਸੈੱਸ, ਨੋ ਮੈਰਿਜ ਅਤੇ ਨੋ ਚਿਲਡਰਨ ਸ਼ਾਮਲ ਹਨ। ਔਰਤਾਂ ਦੇ ਵਿਆਹ ਨਾ ਕਰਨ ਕਾਰਣ ਇਥੇ ਕਈ ਮੈਰਿਜ ਹਾਲ ਬੰਦ ਹੋ ਗਏ ਹਨ। ਇਥੇ ਸਰਕਾਰ ਇਸ ਸੰਕਟ ਕਾਰਣ ਇੰਨੀ ਚਿੰਤਾ ’ਚ ਹੈ ਕਿ ਨੌਜਵਾਨਾਂ ਨੂੰ ਵਿਆਹ ਲਈ ਉਤਸ਼ਾਹਤ ਕਰ ਰਹੀ ਹੈ ਅਤੇ ਪੈਸੇ ਦੇ ਰਹੀ ਹੈ। ਦੱਖਣ ਕੋਰੀਆ ’ਚ ਹਾਲਾਤ ਕਿੰਨੇ ਵਿਗੜ ਗਏ ਹਨ, ਇਸ ਦਾ ਅੰਦਾਜ਼ਾ ਇਸੇ ਗੱਲ ਨਾਲ ਲਾਇਆ ਜਾ ਸਕਦਾ ਹੈ ਕਿ ਇਕ ਦਹਾਕੇ ਪਹਿਲਾਂ ਲਗਭਗ 47 ਫੀਸਦੀ ਔਰਤਾਂ ਮੰਨਦੀਆਂ ਸੀ ਕਿ ਵਿਆਹ ਜ਼ਰੂਰੀ ਹੈ ਪਰ ਪਿਛਲੇ ਸਾਲ ਇਹ ਅੰਕੜਾ 22.4 ਫੀਸਦੀ ਡਿੱਗ ਗਿਆ। ਇਥੇ ਸਰਕਾਰ ਵਿਆਹ ਕਰਨ ਅਤੇ ਪਿਤਾ ਬਣਨ ਲਈ ਉਤਸ਼ਾਹਿਤ ਯੋਜਨਾ ਚਲਾ ਰਹੀ ਹੈ। ਇਥੋਂ ਦੇ ਕਈ ਸੂਬਿਆਂ ’ਚ ਤਾਂ ਸਰਕਾਰ ਔਰਤਾਂ ਨਾਲ ਉਨ੍ਹਾਂ ਦੀ ਲੰਬਾਈ, ਭਾਰ, ਫੋਟੋ ਅਤੇ ਬਾਇਓਡਾਟਾ ਮੰਗ ਰਹੀਆਂ ਹਨ।

ਦਰਅਸਲ ਆਬਾਦੀ ਦਾ ਘਟਣਾ ਦੱਖਣੀ ਕੋਰੀਆ ’ਚ ਕਿਰਤ ਸ਼ਕਤੀ ਲਈ ਖਤਰਾ ਬਣ ਰਿਹਾ ਹੈ। ਸਿਓਲ ’ਚ ਤਾਂ 20 ਫੀਸਦੀ ਤੋਂ ਜ਼ਿਆਦਾ ਮੈਰਿਜ ਹਾਲ ਬੰਦ ਹੋ ਗਏ ਹਨ। ਸਿਓਲ ਦੇ ਕਈ ਸਕੂਲਾਂ ’ਚ ਪੜ੍ਹਨ ਲਈ ਬੱਚਿਆਂ ਦੀ ਕਮੀ ਕਾਰਣ ਸਕੂਲ ਵੀ ਬੰਦ ਕੀਤੇ ਜਾ ਰਹੇ ਹਨ। ਸਿਓਲ ਦੀ ਰਹਿਣ ਵਾਲੀ ਬੋਨੀ ਲੀ ਨੇ ਕਿਹਾ ਕਿ ਮੈਂ ਆਪਣੀ ਖੁਸ਼ੀ ਖੁਦ ਤੈਅ ਕਰਾਂਗੀ। ਮੈਂ ਇਕ ਸਿੱਧੀ-ਸਾਦੀ ਔਰਤ ਹਾਂ, ਜਿਸ ਨੂੰ ਹੁਣ ਮਰਦਾਂ ਨਾਲ ਸਬੰਧ ਬਣਾਉਣ ’ਚ ਕੋਈ ਦਿਲਚਸਪੀ ਨਹੀਂ ਹੈ। ਅਜਿਹਾ ਕਰਨ ਵਾਲੀ ਮੈਂ ਇਕੱਲੀ ਔਰਤ ਨਹੀਂ ਹਾਂ। ਦੱਖਣ ਕੋਰੀਆ ’ਚ ਅਜਿਹੀਆਂ ਔਰਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜੋ ਇਨ੍ਹਾਂ ਮਾਪਦੰਢਾਂ ਨੂੰ ਖਾਰਿਜ ਕਰ ਰਹੀਆਂ ਹਨ।

ਜਾਪਾਨ ’ਚ ਔਰਤਾਂ ਤੋਂ ਬੱਚੇ ਪੈਦਾ ਕਰਨ ਨੂੰ ਕਿਹਾ ਜਾ ਰਿਹੈ
ਜਾਪਾਨ ਦੀ ਆਬਾਦੀ ਤੇਜ਼ੀ ਨਾਲ ਬੁਢਾਪੇ ਵੱਲ ਵਧ ਰਹੀ ਹੈ। ਇਸ ਦਾ ਕਾਰਣ ਸਮਾਜ ਅਤੇ ਅਰਥਵਿਵਸਥਾ ਦੋਵਾਂ ’ਤੇ ਅਸਰ ਪੈ ਰਿਹਾ ਹੈ। ਕੋਰੀਆ ਵਾਂਗ ਜਾਪਾਨ ਦੇ ਨੌਜਵਾਨ ਵੀ ਵਿਆਹ ਤੋਂ ਨਾਂਹ ਕਰ ਰਹੇ ਹਨ। ਘੱਟ ਬੱਚੇ ਅਤੇ ਘੱਟ ਨੌਜਵਾਨ ਆਬਾਦੀ ਦੇਸ਼ ਲਈ ਸੰਕਟ ਬਣੀ ਹੋਈ ਹੈ। ਇਹੋ ਕਾਰਣ ਹੈ ਕਿ ਇਥੇ ਔਰਤਾਂ ਨੂੰ ਦੂਸਰਾ ਬੱਚਾ ਪੈਦਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ ਤਾਂ ਜੋ ਨੌਜਵਾਨ ਆਬਾਦੀ ਵਧਾ ਸਕਣ। ਨਾਲ ਹੀ ਦੇਸ਼ ਦੀ ਜਨਮ ਦਰ ਵੀ ਵਧ ਸਕੇ।


Sunny Mehra

Content Editor

Related News