ਜਿੰਮ ''ਚ ਪਸੀਨਾ ਵਹਾਉਣ ਵਾਲਿਆਂ ਲਈ ਅਮਰੀਕਾ ''ਚ ਹੋਇਆ ਅਧਿਐਨ, ਪੜ੍ਹੋ ਰਿਪੋਰਟ

07/21/2017 8:12:19 AM

ਵਾਸ਼ਿੰਗਟਨ— ਅਮਰੀਕਾ 'ਚ ਕੀਤੇ ਗਏ ਇਕ ਅਧਿਐਨ ਮੁਤਾਬਕ ਔਰਤਾਂ ਅਤੇ ਪੁਰਸ਼ਾਂ ਦੇ ਕਸਰਤ ਕਰਨ ਅਤੇ ਜਿੰਮ 'ਚ ਵਰਕਆਊਟ ਕਰਨ ਦੌਰਾਨ ਪਸੀਨਾ ਵਗਣ ਦਾ ਵੱਖਰਾ-ਵੱਖਰਾ ਲਾਭ ਹੁੰਦਾ ਹੈ। ਇਸ 'ਚ ਪਤਾ ਲੱਗਾ ਹੈ ਕਿ ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਪਸੀਨਾ ਵਹਾਉਣ ਦਾ ਘੱਟ ਫਾਇਦਾ ਹੁੰਦਾ ਹੈ। ਹੈਲਥਕੇਅਰ ਮਾਹਿਰ ਨਿਯਮਤ ਰੂਪ 'ਚ ਮਰੀਜ਼ਾਂ ਦਾ ਵਜ਼ਨ ਘਟਾਉਣ ਲਈ ਖਾਣ-ਪੀਣ ਅਤੇ ਕਸਰਤ ਕਰਵਾਉਣ ਦੇ ਤਰੀਕੇ ਨੂੰ ਧਿਆਨ ਨਾਲ ਦੇਖਦੇ ਹਨ।  ਯੂਨੀਵਰਸਿਟੀ ਆਫ ਕੋਲੋਰਾਡੋ 'ਚ ਹੋਈ ਨਵੀਂ ਖੋਜ 'ਚ ਪਤਾ ਲੱਗਾ ਹੈ ਕਿ ਪੁਰਸ਼ਾਂ ਅਤੇ ਔਰਤਾਂ ਨੂੰ ਕਸਰਤ ਕਰਨ ਦਾ ਇਕੋ ਜਿਹਾ ਪ੍ਰਭਾਵ ਨਹੀਂ ਪੈਂਦਾ। 
ਇਹ ਅਧਿਐਨ ਪਹਿਲਾਂ ਚੂਹਿਆਂ 'ਤੇ ਕੀਤਾ ਗਿਆ। ਖੋਜਕਾਰ ਰੇਬੇਕਾ ਫੋਰਾਈਟ ਨੇ ਚੂਹਿਆਂ ਅਤੇ ਚੂਹੀਆਂ ਦੋਹਾਂ ਨੂੰ ਉੱਚ ਦਰਜੇ ਦੇ ਫੈਟ ਵਾਲਾ ਭੋਜਨ ਦਿੱਤਾ ਅਤੇ ਇਸ ਮਗਰੋਂ ਉਨ੍ਹਾਂ 'ਚੋਂ ਅੱਧਿਆਂ ਨੂੰ ਟਰਮੀਨਲ 'ਤੇ ਦੌੜਾਇਆ। 10 ਹਫਤੇ ਮਗਰੋਂ ਇਹ ਨਤੀਜਾ ਦੇਖਣ ਨੂੰ ਮਿਲਿਆ ਕਿ ਕਸਰਤ ਨਾ ਕਰਨ ਵਾਲੇ ਚੂਹਿਆਂ ਦੀ ਤੁਲਨਾ 'ਚ ਕਸਰਤ ਕਰਨ ਵਾਲੇ ਚੂਹਿਆਂ ਨੇ ਘੱਟ ਖਾਣਾ ਖਾਧਾ ਅਤੇ ਉਨ੍ਹਾਂ ਦਾ ਭਾਰ ਘੱਟ ਵਧਿਆ। ਵੱਡੀ ਗੱਲ ਇਹ ਸੀ ਕਿ ਜਿਨ੍ਹਾਂ ਚੂਹੀਆਂ ਨੇ ਕਸਰਤ ਕੀਤੀ, ਉਨ੍ਹਾਂ ਨੇ ਭੋਜਨ ਖਾਣਾ ਘੱਟ ਨਹੀਂ ਕੀਤਾ। ਅਧਿਐਨ ਦੇ ਅੰਤ 'ਚ ਇਨ੍ਹਾਂ ਚੂਹੀਆਂ ਦਾ ਭਾਰ ਕਸਰਤ ਨਾ ਕਰਨ ਵਾਲੀਆਂ ਚੂਹੀਆਂ ਦੇ ਬਰਾਬਰ ਹੀ ਸੀ। 


Related News