ਡਰਾਈਵਿੰਗ ’ਚ ਮਰਦਾਂ ਤੋਂ ਬਿਹਤਰ ਹੁੰਦੀਆਂ ਹਨ ਔਰਤਾਂ

04/09/2020 6:15:23 PM

ਲੰਡਨ (ਇੰਟ.)– ਇਕ ਹਾਲ ਹੀ ਦੇ ਅਧਿਐਨ ’ਚ ਪਤਾ ਲੱਗਾ ਹੈ ਕਿ ਮਰਦਾਂ ਦੀ ਤੁਲਣਾ ’ਚ ਔਰਤਾਂ ਬਿਹਤਰ ਡਰਾਈਵਰ ਸਾਬਤ ਹੁੰਦੀਆਂ ਹਨ, ਕਿਉਂਕਿ ਮਰਦ ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰ ਕੇ ਆਪਣੀ ਅਤੇ ਦੂਜਿਆਂ ਦੀ ਜਾਨ ਨੂੰ ਖਤਰੇ ’ਚ ਪਾਉਂਦੇ ਹਨ। ਇਹ ਅਧਿਐਨ ਜਨਰਲ ਇੰਜਰੀ ਪ੍ਰੀਵੈਂਸ਼ਨ ’ਚ ਪ੍ਰਕਾਸ਼ਿਤ ਹੋਇਆ ਹੈ।

ਖਤਰਨਾਰ ਤਰੀਕੇ ਨਾਲ ਵਾਹਨ ਚਲਾਉਂਦੇ ਹਨ ਮਰਦ
ਖੋਜਕਾਰਾਂ ਮੁਤਾਬਕ ਜੇ ਵੱਧ ਔਰਤਾਂ ਨੂੰ ਟਰੱਕ ਚਲਾਉਣ ਦੀ ਨੌਕਰੀ ’ਤੇ ਰੱਖਿਆ ਜਾਵੇ ਤਾਂ ਸੜਕਾਂ ਕਾਫੀ ਸੁਰੱਖਿਅਤ ਹੋਣਗੀਆਂ। ਲੰਡਨ ’ਚ ਵੈਸਟਮਿੰਸਟਰ ਯੂਨੀਵਰਸਿਟੀ ’ਚ ਰੇਸ਼ੇਲ ਐਲਡ੍ਰੇਟਡ ਨੇ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਜਿਆਦਾਤਰ ਡਰਾਈਵਰ ਦੀ ਨੌਕਰੀ ਕਰਨ ਵਾਲੇ ਮਰਦਾਂ ’ਚ ਖਤਰਨਾਕ ਤਰੀਕੇ ਨਾਲ ਵਾਹਨ ਚਲਾਉਣ ਦੀ ਸੰਭਾਵਨਾ ਵੱਧ ਹੁੰਦਗੀ ਹੈ। ਇਸ ਨਾਲ ਸੜਕ ’ਤੇ ਚੱਲਣ ਵਾਲੇ ਹੋਰ ਲੋਕਾਂ ਦੀ ਜਾਨ ਨੂੰ ਖਤਰਾ ਹੁੰਦਾ ਹੈ। ਐਲਡ੍ਰੇਡ ਅਤੇ ਉਨ੍ਹਾਂ ਦੀ ਟੀਮ ਨੇ ਬ੍ਰਿਟਿਸ਼ ਡਾਟਾ ਤੋਂ ਲਏ ਗਏ ਚਾਰ ਕਾਰਕਾਂ ’ਤੇ ਧਿਆਨ ਕੇਂਦਰਿਤ ਕੀਤਾ। ਇਨ੍ਹਾਂ ’ਚ 2005 ਤੋਂ 2015 ਵਿਚਾਲੇ ਸੱਟ ਅਤੇ ਟ੍ਰੈਫਿਕ ਦੇ ਅੰਕੜੇ, ਯਾਤਰਾ ਸਰਵੇਖਣ ਦੇ ਅੰਕੜੇ ਅਤੇ ਆਬਾਦੀ ਅਤੇ ਲਿੰਗ ਦੇ ਅੰਕੜੇ ਸ਼ਾਮਲ ਸਨ।

ਟਰੱਕ ਚਲਾਉਣ ਵਾਲੇ ਮਰਦਾਂ ਨੂੰ ਚਾਰ ਗੁਣਾ ਵੱਧ ਹੁੰਦਾ ਹੈ ਖਤਰਾ
ਖੋਜਕਾਰਾਂ ਨੇ ਦੇਖਿਆ ਕਿ 6 ਤਰ੍ਹਾਂ ਦੇ ਵਾਹਨਾਂ ’ਚੋਂ 5 ਵਾਹਨਾਂ ਨੂੰ ਚਲਾਉਣ ’ਤੇ ਮਰਦਾਂ ਨੇ ਸੜਕ ਯੂਜ਼ਰਸ ਨੂੰ ਖਤਰੇ ’ਚ ਪਾਇਆ। ਉਨ੍ਹਾਂ ਨੇ ਕਿਹਾ ਕਿ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਕਾਰ ਅਤੇ ਵੈਨ ਚਲਾਉਣ ਵਾਲੇ ਮਰਦਾਂ ਨੂੰ ਔਰਤਾਂ ਦੀ ਤੁਲਣਾ ’ਚ ਦੁੱਗਣਾ ਖਤਰਾ ਸੀ ਜਦੋਂ ਕਿ ਮਰਦ ਟਰੱਕ ਡਰਾਈਵਰ ਲਈ ਖਤਰਾ ਚਾਰ ਗੁਣਾ ਵੱਧ ਸੀ। ਮੋਟਰਸਾਈਕਲ ਸਵਾਰਾਂ ਨੂੰ 10 ਗੁਣਾ ਵੱਧ ਖਤਰਾ ਸੀ। ਐਲਡ੍ਰੇਡ ਨੇ ਕਿਹਾ ਕਿ ਕੁਲ ਮਿਲਾ ਕੇ ਦੋ-ਤਿਹਾਈ ਮੌਤਾਂ ਕਾਰਾਂ ਅਤੇ ਟੈਕਸੀਆਂ ਨਾਲ ਸਬੰਧਤ ਸੀ। ਪਰ ਖੋਜ ਤੋਂ ਪਤਾ ਲਗਦਾ ਹੈ ਕਿ ਹੋਰ ਵਾਹਨ ਹੋਰ ਵੀ ਖਤਰਨਾਕ ਹੋ ਸਕਦੇ ਹਨ।

ਲਿੰਗੀ ਸਮਾਨਤਾ ’ਤੇ ਵਿਚਾਰ ਹੋਣਾ ਜ਼ਰੂਰੀ
ਖੋਜਕਾਰਾਂ ਨੇ ਕਿਹਾ ਕਿ ਅਸੀਂ ਸੁਝਾਅ ਦਿੰਦੇ ਹਾਂ ਕਿ ਨੀਤੀ ਨਿਰਧਾਰਕਾਂ ਨੂੰ ਡਰਾਈਵਿੰਗ ਦੇ ਪੇਸ਼ੇ ’ਚ ਲਿੰਗੀ ਸੰਤੁਲਨ ਨੂੰ ਵਧਾਉਣ ਲਈ ਨੀਤੀਆਂ ’ਤੇ ਵਿਚਾਰ ਕਰਨਾ ਚਾਹੀਦਾ ਹੈ। ਇਸ ਨਾਲ ਵਾਹਨ ਤੋਂ ਲੱਗਣ ਵਾਲੀਆਂ ਸੱਟਾਂ ਅਤੇ ਮੌਤਾਂ ’ਚ ਕਮੀ ਆਵੇਗੀ।


Baljit Singh

Content Editor

Related News