ਨੈੱਟਵਰਕਿੰਗ ’ਚ ਪਿੱਛੇ ਰਹਿੰਦੀਅਾਂ ਹਨ ਔਰਤਾਂ : ਰਿਸਰਚ

Sunday, Nov 25, 2018 - 11:37 PM (IST)

ਨੈੱਟਵਰਕਿੰਗ ’ਚ ਪਿੱਛੇ ਰਹਿੰਦੀਅਾਂ ਹਨ ਔਰਤਾਂ : ਰਿਸਰਚ

ਬਰਲਿਨ – ਹੁਣੇ ਜਿਹੇ ਇਕ ਖੋਜ ’ਚ ਪਤਾ ਚੱਲਿਆ ਹੈ ਕਿ ਆਪਣੀ ਪੇਸ਼ੇਵਰ ਸਮਰਥਾ ਨੂੰ ਘੱਟ ਸਮਝਣਾ ਤੇ ਆਪਣੇ ਸਮਾਜਿਕ ਸੰਪਰਕਾਂ ਰਾਹੀਂ ਹਿੱਤ ਸਾਧਣ ’ਚ ਝਿਜਕ ਕੁਝ ਅਜਿਹੇ ਕਾਰਨ ਹਨ, ਜਿਸ ਕਾਰਨ ਔਰਤਾਂ ਨੈੱਟਵਰਕਿੰਗ ’ਚ ਪਿੱਛੇ ਰਹਿ ਜਾਂਦੀਅਾਂ ਹਨ, ਜਦੋੋਂਕਿ ਨੈੱਟਵਰਕਿੰਗ ਕੰਮ ਵਾਲੀ ਥਾਂ ’ਤੇ ਸਫਲਤਾ ਲਈ ਅਹਿਮ ਹੁੰਦੀ ਹੈ।

‘ਹਿਊਮਨ ਰਿਲੇਸ਼ਨਜ਼’ ਮੈਗਜ਼ੀਨ ’ਚ ਛਪੀ ਇਸ ਸੋਧ ’ਚ ਕਿਹਾ ਗਿਆ ਹੈ ਕਿ ਇਸ ਲਈ ਔਰਤਾਂ ਵੱਲੋਂ ਖੁਦ ’ਤੇ ਥੋਪੀਅਾਂ ਗਈਅਾਂ ਕਈ ਪਾਬੰਦੀਆਂ ਜ਼ਿਆਦਾ ਜ਼ਿੰਮੇਵਾਰ ਹਨ, ਜਿਨ੍ਹਾਂ ’ਚ ਝਿਜਕ ਤੇ ਸੁਭਾਵਿਕ ਨਿਮਰਤਾ ਆਦਿ ਸ਼ਾਮਲ ਹਨ, ਜੋ ਔਰਤਾਂ ਨੂੰ ਮਰਦਾਂ ਦੀ ਤਰ੍ਹਾਂ ਪ੍ਰਭਾਵੀ ਰੂਪ ਨਾਲ ਨੈੱਟਵਰਕਿੰਗ ਬਣਾਉਣ ’ਚ ਦਿੱਕਤਾਂ ਪੈਦਾ ਕਰਦੀਆਂ ਹਨ। ਜਰਮਨੀ ’ਚ ਈ. ਬੀ. ਐੈੱਸ. ਬਿਜ਼ਨੈੱਸ ਸਕੂਲ ਦੇ ਸੋਧਕਰਤਾਵਾਂ ਵੱਲੋਂ ਕੀਤੀ ਗਈ ਇਹ ਸੋਧ ਵੱਖ-ਵੱਖ ਜਰਮਨ ਸੰਸਥਾਵਾਂ ਦੀ 37 ਹਾਈ-ਪ੍ਰੋਫਾਈਲ ਔਰਤਾਂ ਹਸਤੀਆਂ ਵਲੋਂ ਲਏ ਗਏ ਇੰਟਰਵਿਊ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ। ਸੋਧ ’ਚ ਪਾਇਆ ਗਿਆ ਹੈ ਕਿ ਸਮਾਜਿਕ ਸੰਪਰਕਾਂ ਨਾਲ ਹਿੱਤ ਸਾਧਨ ਬਾਰੇ ਨੈਤਿਕ ਚਿੰਤਾਵਾਂ ਨੂੰ ਢੋਂਹਦੇ ਰਹਿਣ ਦੀ ਔਰਤਾਂ ਦੇ ਸੁਭਾਅ ਨਾਲ ਹੀ ਉਨ੍ਹਾਂ ਨੂੰ ਨੈੱਟਵਰਕਿੰਗ ਗਤੀਵਿਧੀਆਂ ਦਾ ਲਾਭ ਨਹੀਂ ਮਿਲ ਪਾਉਂਦਾ।


Related News