ਨਿਊਯਾਰਕ ਦੀ ਜੇਲ੍ਹ ''ਚੋਂ ਔਰਤਾਂ ਤੇ ਟ੍ਰਾਂਸਜੈਂਡਰ ਕੈਦੀਆਂ ਨੂੰ ਕੀਤਾ ਜਾਵੇਗਾ ਤਬਦੀਲ
Friday, Oct 15, 2021 - 12:28 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਨਿਊਯਾਰਕ 'ਚ ਸਥਿਤ ਰਾਈਕਰਜ਼ ਆਈਲੈਂਡ ਜੇਲ੍ਹ 'ਚੋਂ ਸਟਾਫ ਦੀ ਘਾਟ ਦੇ ਮੱਦੇਨਜ਼ਰ ਔਰਤਾਂ ਅਤੇ ਟ੍ਰਾਂਸਜੈਂਡਰ ਕੈਦੀਆਂ ਨੂੰ ਤਬਦੀਲ ਕੀਤਾ ਜਾਵੇਗਾ। ਇਸ ਸਬੰਧੀ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ 200 ਤੋਂ ਵੱਧ ਔਰਤਾਂ ਅਤੇ ਟਰਾਂਸਜੈਂਡਰ ਕੈਦੀਆਂ ਨੂੰ ਰਾਈਕਰਜ਼ ਆਈਲੈਂਡ ਜੇਲ੍ਹ ਕੰਪਲੈਕਸ ਤੋਂ ਕੱਢ ਕੇ ਵਧੇਰੇ ਸੁਰੱਖਿਅਤ ਜੇਲ੍ਹਾਂ 'ਚ ਤਬਦੀਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਭਾਰਤ 'ਚ ਹੁਣ ਤੱਕ ਕੋਰੋਨਾ ਟੀਕਿਆਂ ਦੀਆਂ 97 ਕਰੋੜ ਤੋਂ ਜ਼ਿਆਦਾ ਖੁਰਾਕਾਂ ਦਿੱਤੀਆਂ ਗਈਆਂ : ਸਰਕਾਰ
ਕਈ ਸੰਸਦ ਮੈਂਬਰਾਂ ਅਤੇ ਹੋਰ ਅਧਿਕਾਰੀਆਂ ਨੇ ਇਸ ਜੇਲ੍ਹ ਦੀ ਜਨਤਕ ਸਿਹਤ ਅਤੇ ਸੁਰੱਖਿਆ ਸਬੰਧੀ ਚਿੰਤਾ ਪ੍ਰਗਟ ਕੀਤੀ ਹੈ, ਜੋ ਕਿ ਸਟਾਫ ਦੀ ਘਾਟ ਨਾਲ ਜੂਝ ਰਹੀ ਹੈ। ਗਵਰਨਰ ਦਫਤਰ ਦੇ ਅਨੁਸਾਰ ਲਗਭਗ 230 ਕੈਦੀਆਂ ਨੂੰ ਵੈਸਟਚੇਸਟਰ ਕਾਉਂਟੀ ਦੀਆਂ ਦੋ ਜੇਲ੍ਹਾਂ ਵਿੱਚ ਤਬਦੀਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਤਾਲਿਬਾਨ ਦੀ ਧਮਕੀ ਤੋਂ ਬਾਅਦ PIA ਨੇ ਇਸਲਾਮਾਬਾਦ ਤੋਂ ਕਾਬੁਲ ਤੱਕ ਦੀਆਂ ਉਡਾਣਾਂ ਕੀਤੀਆਂ ਮੁਅੱਤਲ
ਇਹ ਟ੍ਰਾਂਸਫਰ, ਜੋ ਕਿ 18 ਅਕਤੂਬਰ ਤੋਂ ਸ਼ੁਰੂ ਹੋਵੇਗਾ, ਹਫਤੇ ਵਿੱਚ ਦੋ ਵਾਰ ਹੋਵੇਗਾ ਅਤੇ ਇੱਕ ਸਮੇਂ ਵਿੱਚ 10-20 ਲੋਕਾਂ ਨਾਲ ਸ਼ੁਰੂ ਹੋਵੇਗਾ। ਰਾਈਕਰਜ਼ ਜੇਲ੍ਹ ਜੋ ਕਿ ਤਕਰੀਬਨ 400 ਏਕੜ ਦੇ ਕੰਪਲੈਕਸ ਵਿੱਚ ਫੈਲੀ ਹੋਈ ਹੈ, ਨਿਗਰਾਨੀ ਦੀ ਘਾਟ ਅਤੇ ਹਿੰਸਾ ਲਈ ਮਸ਼ਹੂਰ ਹੈ। ਇਸ ਜੇਲ੍ਹ ਕੰਪਲੈਕਸ ਵਿੱਚ ਤਕਰੀਬਨ 10,000 ਬਿਸਤਰੇ ਹਨ ਅਤੇ ਇਸ ਦੀ 2027 ਤੱਕ ਬੰਦ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਕੋਰੋਨਾ ਰੋਕੂ ਟੀਕਾਕਰਨ 'ਚ ਮਰਦਾਂ ਦੇ ਮੁਕਬਾਲੇ ਪਿੱਛੇ ਰਹਿ ਰਹੀਆਂ ਹਨ ਔਰਤਾਂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।