ਪੁਰਸ਼ਾਂ ਨਾਲੋਂ ਔਰਤਾਂ ਤੇ ਬੱਚੇ ਜ਼ਿਆਦਾ ਹੋ ਰਹੇ ਏਡਜ਼ ਦੇ ਸ਼ਿਕਾਰ, ਹਰ ਸਾਲ ਸਾਢੇ 6 ਲੱਖ ਲੋਕਾਂ ਦੀ ਜਾਂਦੀ ਹੈ ਜਾਨ

12/01/2022 11:12:46 PM

ਰੋਮ (ਦਲਵੀਰ ਕੈਂਥ) : ਸੰਨ 1990 ਤੋਂ 2019 ਤੱਕ ਤੀਹ ਸਾਲ ਦੌਰਾਨ ਬੇਸ਼ੱਕ ਦੁਨੀਆਂ ਵਿਚ ਸਭ ਤੋਂ ਵੱਧ ਲੋਕਾਂ ਲਈ ਜਮਦੂਤ ਬਣਨ ਵਾਲੀ ਬਿਮਾਰੀ ਦਿਲ ਦੀ ਹੈ ਜਿਹੜੀ ਕਿ ਹਰ ਸਾਲ 18 ਮਿਲੀਅਨ ਤੋਂ ਵਧੇਰੇ ਲੋਕਾਂ ਦੀ ਜਾਨ ਦਾ ਖੋਅ ਬਣ ਰਹੀ ਹੈ ਪਰ ਇਸ ਦੇ ਬਾਵਜੂਦ ਜਿਸ ਬਿਮਾਰੀ ਨੇ ਸਾਰੀ ਦੁਨੀਆਂ ਦੇ ਵਿਗਿਆਨਕ ਤੰਤਰਾਂ ਨੂੰ ਚੱਕਰਾਂ ਵਿਚ ਪਾ ਰੱਖਿਆ ਹੈ ਉਹ ਅੱਜ ਵੀ ਏਡਜ਼ ਹੀ ਹੈ ਜਿਹੜੀ ਕਿ ਹਰ ਸਾਲ 650000 ਤੋਂ ਉੱਪਰ ਲੋਕਾਂ ਨੂੰ ਮੌਤ ਦਾ ਦੈਂਤ ਬਣ ਨਿਗਲ ਰਹੀ ਹੈ। ਜਿਸ ਤੋਂ ਬਚਣ ਲਈ ਦੁਨੀਆਂ ਦੀ ਸਭ ਤੋਂ ਵੱਡੀ ਸਿਹਤ ਸੰਸਥਾ ਵਿਸ਼ਵ ਸਿਹਤ ਸੰਗਠਨ ਹਰ ਸਾਲ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਨ ਵਜੋਂ ਮਨਾਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ - ISI ਦੇ ਖ਼ਤਰਨਾਕ ਮਨਸੂਬੇ, ਭਾਰਤ 'ਚ ਘੁਸਪੈਠ ਲਈ ਬਣਾਉਣ ਲੱਗੀ ‘ਮੇਡ ਇਨ ਪਾਕਿਸਤਾਨ’ ਡਰੋਨ

ਦੁਨੀਆਂ ਵਿਚ ਹੁਣ ਤਕ ਇਸ ਬਿਮਾਰੀ ਨਾਲ 40 ਮਿਲੀਅਨ ਤੋਂ ਉੱਪਰ ਲੋਕ ਮਰ ਚੁੱਕੇ ਹਨ ਜਦੋਂ ਕਿ 15 ਤੋਂ 50 ਸਾਲ ਤਕ ਦੇ 84 ਮਿਲੀਅਨ ਤੋਂ ਵੀ ਵਧੇਰੇ ਲੋਕ ਏਡਜ਼ ਨਾਲ ਲੜ ਰਹੇ ਹਨ। ਪਿਛਲੇ 34 ਸਾਲਾਂ ਤੋਂ ਭਾਵ 1988 ਤੋਂ ਦੁਨੀਆਂ ਭਰ ਵਿਚ ਵਿਸ਼ਵ ਏਡਜ਼ ਦਿਨ ਮਨਾਇਆ ਜਾਂਦਾ ਹੈ ਤੇ ਇਸ ਵਾਰ ਅਿੰਤਰਾਸ਼ਟਰੀ ਸੰਸਥਾ ਜਿਹੜੀ ਬੱਚਿਆਂ ਨੂੰ ਸੁੱਰਖਿਅਤ ਕਰਨ ਲਈ ਦਿਨ-ਰਾਤ ਇਕ ਕਰ ਰਹੀ ਹੈ। ਯੂਨੀਸੇਫ਼ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਜਿਸ ਵਿਚ ਉਸ ਨੇ ਕਿਹਾ ਕਿ ਹਰ ਰੋਜ਼ 301 ਬੱਚੇ ਏਡਜ਼ ਨਾਲ ਮਰ ਰਹੇ ਹਨ ਜਦੋਂ ਕਿ 0 ਤੋਂ 19 ਸਾਲ ਵਿਚਕਾਰ 850 ਨਵੇਂ ਏਡਜ਼ ਦਾ ਸਿਕਾਰ ਹੋ ਰਹੇ ਹਨ। ਐੱਚ.ਆਈ.ਵੀ. ਨਾਲ ਜੀਅ ਰਹੇ ਲੋਕਾਂ 'ਚੋਂ ਸਿਰਫ਼ 7% ਬੱਚਿਆਂ ਦੀ ਗਿਣਤੀ ਹੋਣ ਦੇ ਬਾਵਜੂਦ 2021 ਵਿਚ 17% ਜਾਂ 110,000 ਏਡਜ਼ ਨਾਲ ਮੌਤਾਂ ਤੇ 310,000 ਐੱਚ.ਆਈ.ਵੀ. ਨਾਲ ਹੋਣ ਵਾਲੀਆਂ ਨਵੀਂਆਂ ਲਾਗਾਂ 'ਚੋਂ 21% ਬੱਚਿਆਂ ਅਤੇ ਕਿਸ਼ੋਰਾਂ ਦਾ ਹਿੱਸਾ ਦਰਜ਼ ਕੀਤਾ ਜਾ ਰਿਹਾ ਹੈ। ਔਰਤਾਂ ਵਿਚ ਪੁਰਸ਼ਾਂ ਨਾਲੋਂ ਨਵੇਂ ਐਚ.ਆਈ.ਵੀ. ਕੇਸਾਂ ਦੀ ਦਰ 3 ਗੁਣਾ ਹੈ। ਵਿਸ਼ਵ ਪੱਧਰ ਤੇ ਕਿਸ਼ੋਰਾਂ ਵਿਚ ਤਕਰੀਬਨ ਤਿੰਨ -ਚੌਥਾਈ (77%) ਨਵੀਂਆਂ ਲਾਗਾਂ ਔਰਤਾਂ 'ਚ ਹੋ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਕੁੱਤੇ ਕੋਲੋਂ ਚੱਲੀ ਗੋਲ਼ੀ, ਸ਼ਿਕਾਰ ਖੇਡਣ ਗਏ ਮਾਲਕ ਦੀ ਹੋਈ ਮੌਤ

ਇਹ ਅੰਕੜੇ ਯੂਨੀਸੇਫ਼ ਦੀ ਵਿਸ਼ੇਸ਼ ਰਿਪੋਰਟ ਦੇ ਹਨ। ਏਡਜ਼ ਨਾਲ ਮਰਨ ਵਾਲੇ ਬੱਚਿਆਂ ਦੀ ਬਹੁ-ਗਿਣਤੀ ਹੈ ਜਿਹੜੀ ਕਿ ਪੂਰਬੀ ਅਤੇ ਦੱਖਣੀ ਅਫ਼ਰੀਕਾ ਵਿਚ 47% ਅਤੇ ਪੱਛਮੀ ਤੇ ਮੱਧ ਅਫ਼ਰੀਕਾ ਵਿਚ 39% ਦਰਜ਼ ਕੀਤੀ ਗਈ ਹੈ। ਅਫ਼ਰੀਕਾ ਵਿਚ ਕਿਸ਼ੋਰਾਂ ਦੀ ਮੌਤ ਦਾ ਮੁੱਖ ਕਾਰਨ ਏਡਜ਼ ਬਣੀ ਹੋਈ ਹੈ। ਸੰਨ 2021 ਦੇ ਗਲੋਬਲ ਅਨੁਮਾਨਾਂ ਦੇ ਅਨੁਸਾਰ ਦੁਨੀਆਂ ਭਰ ਵਿਚ ਐੱਚ.ਆਈ.ਵੀ. ਦੇ ਗ੍ਰਸਤ 15 ਸਾਲ ਤੋਂ ਘੱਟ ਉਮਰ ਦੇ 1,68 ਮਿਲੀਅਨ ਬੱਚਿਆਂ 'ਚੋਂ  ਸਿਰਫ਼ 878,000 ਨੂੰ ਚੰਗਾ ਇਲਾਜ ਮਿਲਿਆ ਜੋ ਕਿ 52% ਕਵਰੇਜ ਨੂੰ ਦਰਸਾਉਂਦਾ ਹੈ ਬਾਕੀ 0 ਤੋਂ 14 ਸਾਲ ਤਕ ਦੇ ਬੱਚੇ ਏਡਜ਼ ਨਾਲ ਇਲਾਜ ਦੀ ਘਾਟ ਕਾਰਨ ਜਿਉਣ ਲਈ ਲਾਚਾਰ ਹਨ। ਯੂਨੀਸੇਫ਼ ਦਾ ਕਹਿਣਾ ਹੈ ਕਿ ਇਹ ਅੰਕੜੇ ਦੱਸਦੇ ਹਨ ਕਿ ਏਡਜ਼ ਦੇ ਪ੍ਰਭਾਵਿਤ ਬੱਚੇ ਇਲਾਜ਼ ਤੋਂ ਸੱਖਣੇ ਹਨ। ਏਡਜ਼ ਨਾਲ ਪ੍ਰਭਾਵਿਤ ਬੱਚੇ ਵੱਖ-ਵੱਖ ਇਲਾਜ਼ਾਂ ਨਾਲ ਥੋੜੀ ਗਿਣਤੀ ਵਿਚ ਠੀਕ ਹੋ ਰਹੇ ਹਨ ਜਿਹੜਾ ਕਿ ਚਿੰਤਾਜਨਕ ਹੈ। ਏਡਜ਼ ਤੋਂ ਬਚਣ ਲਈ ਜਾਗੂਰਕਤਾ ਵਧੀਆ ਇਲਾਜ ਹੈ ਪਰ ਬੱਚੇ ਤੇ ਔਰਤਾਂ ਦਾ ਵਧੇਰੇ ਸ਼ਿਕਾਰ ਹੋਣਾ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਪ੍ਰਗਟਾਵਾ ਕਰਦਾ ਹੈ। ਜ਼ਿਕਰਯੋਗ ਹੈ ਕਿ ਸੰਨ 1980 ਤੋਂ ਇਟਲੀ ਵਿਚ ਏਡਜ਼ ਦੇ ਮਰੀਜ਼ਾਂ ਵਿਚ ਇਜ਼ਾਫ਼ਾ ਹੋਇਆ ਸੀ ਪਰ ਕਾਫ਼ੀ ਸਾਵਧਾਨੀਆਂ ਨਾਲ ਸਰਕਾਰ ਨੇ ਇਸ ਇਜ਼ਾਫ਼ੇ ਨੂੰ ਨੱਥ ਪਾ ਲਈ ਸੀ। ਹੁਣ ਵੀ ਸਰਕਾਰ ਏਡਜ਼ ਨੂੰ ਲੈ ਕੇ ਕਾਫ਼ੀ ਸਖ਼ਤ ਨਾਲ ਕੰਮ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News