150 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਔਰਤ ਗ੍ਰਿਫ਼ਤਾਰ

Thursday, Mar 27, 2025 - 03:40 PM (IST)

150 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਔਰਤ ਗ੍ਰਿਫ਼ਤਾਰ

ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਅਰਨੀਵਾਲਾ ਪੁਲਸ ਨੇ 150 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਔਰਤ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਚੰਦਰਸ਼ੇਖਰ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਜੀ. ਟੀ. ਰੋਡ ਅਰਨੀਵਾਲਾ ਤੋਂ ਲਿੰਕ ਕੱਚੇ ਰਸਤੇ 'ਤੇ ਮੌਜੂਦ ਸੀ। ਇਸ ਦੌਰਾਨ ਇਕ ਔਰਤ ਸਾਹਮਣੇ ਤੋਂ ਆਈ। ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਆਪਣੇ ਹੱਥ ਵਿਚ ਫੜ੍ਹਿਆ ਹੋਇਆ ਮੋਮੀ ਪਾਰਦਰਸ਼ੀ ਲਿਫ਼ਾਫ਼ਾ ਹੇਠਾ ਸੁੱਟ ਦਿੱਤਾ।

ਇਸ ਵਿੱਚੋਂ ਨਸ਼ੀਲੀਆ ਗੋਲੀਆ ਦੇ ਪੱਤੇ ਥੱਲੇ ਖਿੱਲਰ ਗਏ। ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਫੜ੍ਹਿਆ ਗਿਆ ਅਤੇ ਖਿੱਲਰੇ ਹੋਏ ਪੱਤਿਆਂ ਦੀ ਗਿਣਤੀ ਕੀਤੀ ਗਈ ਤਾਂ 150 ਨਸ਼ੀਲੀਆਂ ਗੋਲੀਆਂ ਐਲਪਰਾਜੋਲਮ ਬਰਾਮਦ ਹੋਈਆਂ। ਫੜ੍ਹੀ ਗਈ ਔਰਤ ਦੀ ਪਛਾਣ ਨਿੰਦਰ ਕੌਰ ਪਤਨੀ ਗਿਆਨ ਸਿੰਘ ਵਾਸੀ ਅਰਨੀਵਾਲਾ ਵੱਜੋਂ ਹੋਈ ਹੈ। ਉਸ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। 


author

Babita

Content Editor

Related News