ਪਾਕਿਸਤਾਨ ਤੋਂ ਭਾਰਤ ਘੁੰਮਣ ਆਈ ਔਰਤ ਨੇ ਅਟਾਰੀ ਸਰਹੱਦ ''ਤੇ ਦਿੱਤਾ ਬੱਚੀ ਨੂੰ ਜਨਮ, ਨਾਮ ਰੱਖਿਆ...
Friday, Apr 04, 2025 - 12:56 PM (IST)

ਅੰਮ੍ਰਿਤਸਰ : ਅੰਮ੍ਰਿਤਸਰ 'ਚ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਸਾਂਗੜ ਪਿੰਡ ਵਿੱਚੋਂ ਇਕ ਹਿੰਦੂ ਯਾਤਰੀਆਂ ਦਾ ਜਥਾ ਵਾਘਾ ਸਰਹੱਦ ਰਾਹੀਂ ਭਾਰਤ ਪੁੱਜਾ। 49 ਦੇ ਕਰੀਬ ਲੋਕਾਂ ਦੇ ਇਸ ਜਥੇ ਵਿਚ ਕਈ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਉੱਥੇ ਹੀ ਇਕ ਗਰਭਵਤੀ ਮਹਿਲਾ ਜਿਸਦਾ ਨਾਮ ਮਾਇਆ ਹੈ ਜਿਵੇਂ ਹੀ ਉਸ ਨੇ ਭਾਰਤ ਦੀ ਧਰਤੀ 'ਤੇ ਕਦਮ ਰੱਖਿਆ ਤਾਂ ਉਸ ਨੂੰ ਦਰਦ ਹੋਣ ਲੱਗ ਪਿਆ ਅਤੇ ਮੌਕੇ 'ਤੇ ਹੀ ਬੀ. ਐੱਸ. ਐੱਫ. ਅਧਿਕਾਰੀਆਂ ਵੱਲੋਂ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਜਿੱਥੇ ਉਸ ਨੇ ਇਕ ਬੱਚੀ ਨੂੰ ਜਨਮ ਦਿੱਤਾ। ਇਸ ਪਰਿਵਾਰ ਵੱਲੋਂ ਉਸ ਬੱਚੀ ਦਾ ਨਾਂ ਗੰਗਾ ਭਾਰਤੀ ਰੱਖਿਆ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਡਿਪੂਆਂ ਤੋਂ ਮੁਫਤ ਰਾਸ਼ਨ ਲੈਣ ਵਾਲਿਆਂ ਲਈ ਬੇਹੱਦ ਜ਼ਰੂਰੀ ਖ਼ਬਰ, ਨਵੇਂ ਹੁਕਮ ਹੋਏ ਜਾਰੀ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਾਕਿਸਤਾਨ ਤੋਂ ਆਏ ਪਰਿਵਾਰ ਨੇ ਦੱਸਿਆ ਕਿ ਅਸੀਂ 49 ਦੇ ਕਰੀਬ ਲੋਕ ਭਾਰਤ ਘੁੰਮਣ ਲਈ ਆਏ ਸੀ, ਉਨ੍ਹਾਂ ਨੇ ਜੋਧਪੁਰ ਅਤੇ ਹਰਿਦੁਆਰ ਜਾਣਾ ਸੀ ਪਰ ਹੁਣ ਅਸੀਂ 50 ਲੋਕ ਹੋ ਚੁੱਕੇ ਹਾਂ 25 ਦਿਨ ਦੇ ਵੀਜ਼ੇ 'ਤੇ ਭਾਰਤ ਆਏ ਹਾਂ ਕਿਉਂਕਿ ਸਾਡੇ ਘਰ ਅੱਜ ਇਕ ਬੱਚੀ ਨੇ ਜਨਮ ਲਿਆ ਹੈ ਜਿਸਦਾ ਨਾਂ ਅਸੀਂ ਗੰਗਾ ਭਾਰਤੀ ਰੱਖਿਆ ਹੈ ਕਿਉਂਕਿ ਅਸੀਂ ਗੰਗਾ ਮਈਆ ਦੇ ਦਰਸ਼ਨ ਹਰਿਦੁਆਰ ਜਾ ਰਹੇ ਸੀ ਇਸ ਕਾਰਣ ਉਸ ਦਾ ਨਾਂ ਗੰਗਾ ਭਾਰਤੀ ਰੱਖਿਆ ਹੈ।
ਇਹ ਵੀ ਪੜ੍ਹੋ : ਸਕੂਲੀ ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਨੇ ਬਦਲੇ ਨਿਯਮ
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਾਡੇ ਸੱਤ ਬੱਚੇ ਹਨ ਤੇ ਹੁਣ ਇਸ ਬੱਚੀ ਨੂੰ ਪਾ ਕੇ ਸਾਡੇ ਅੱਠ ਬੱਚੇ ਹੋ ਗਏ ਹਨ। ਜਿਨ੍ਹਾਂ ਵਿੱਚੋਂ ਛੇ ਲੜਕੀਆਂ ਹਨ ਤੇ ਦੋ ਲੜਕੇ ਹਨ ਇਕ ਲੜਕੀ ਦਾ ਵਿਆਹ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹੁਣ ਭਾਰਤ ਵਿਚ ਹੀ ਰਹਿਣਾ ਚਾਹੁੰਦੇ ਹਾਂ ਸਾਨੂੰ ਭਾਰਤ ਬਹੁਤ ਵਧੀਆ ਦੇਸ਼ ਲੱਗਦਾ ਹੈ, ਇਥੋਂ ਦੇ ਲੋਕ ਵੀ ਸਾਡੇ ਨਾਲ ਪਿਆਰ ਕਰ ਰਹੇ ਹਨ। ਇਸ ਮੌਕੇ ਖਾਨੂ ਜੋ ਕਿ ਗੰਗਾ ਭਾਰਤੀ ਦਾ ਪਿਤਾ ਹੈ ਉਸਦੇ ਪਰਿਵਾਰਿਕ ਮੈਂਬਰ ਅਤੇ ਉਸਦੇ ਸਾਲੇ ਨੇ ਵੀ ਖੁਸ਼ੀ ਜ਼ਾਹਿਰ ਕੀਤੀ ਕਿ ਉਨ੍ਹਾਂ ਦੇ ਘਰ ਭਾਰਤ ਦੀ ਸਰਦ 'ਤੇ ਬੱਚੀ ਨੇ ਜਨਮ ਲਿਆ ਹੈ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਅਟਾਰੀ ਪਿੰਡ ਦੇ ਕੋਲ ਇਕ ਰੈਸਟੋਰੈਂਟ ਮਾਲਕ ਨੇ ਇਨਸਾਨੀਅਤ ਦਾ ਫਰਜ਼ ਨਿਭਾਉਂਦੇ ਹੋਏ ਗਰਭਵਤੀ ਨੂੰ ਆਪਣੀ ਗੱਡੀ ਵਿਚ ਹਸਪਤਾਲ ਪਹੁੰਚਾਇਆ ਤੇ ਉਸਦੀ ਦੇਖਭਾਲ ਵੀ ਕੀਤੀ। ਉਕਤ ਨੇ ਦੱਸਿਆ ਕਿ ਜੱਚਾ-ਬੱਚਾ ਦੋਵੇਂ ਠੀਕ ਹਨ ਜੋ ਹੁਣ ਪਰਿਵਾਰ ਸਮੇਤ ਹਰਿਦੁਆਰ ਦਰਸ਼ਨਾਂ ਲਈ ਰਵਾਨਾ ਹੋ ਰਹੇ ਹਨ।
ਇਹ ਵੀ ਪੜ੍ਹੋ : ਕਾਲੀ ਥਾਰ ਸਣੇ ਗ੍ਰਿਫ਼ਤਾਰ ਹੋਈ ਪੰਜਾਬ ਪੁਲਸ ਦੀ ਇੰਸਟਾ ਕੁਈਨ ਕਾਂਸਟੇਬਲ, ਪੂਰਾ ਮਾਮਲਾ ਜਾਣ ਉੱਡਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e