...ਜਦੋਂ ਵਿਧਾਨ ਸਭਾ ਵਿਚ ਭੜਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ
Friday, Mar 21, 2025 - 05:22 PM (IST)

ਚੰਡੀਗੜ੍ਹ : ਪੰਜਾਬ ਬਜਟ ਸੈਸ਼ਨ ਦੀ ਪਹਿਲੇ ਦਿਨ ਦੀ ਕਾਰਵਾਈ ਹੰਗਾਮਾ ਭਰਪੂਰ ਰਹੀ। ਸਪੀਕਰ ਦੇ ਭਾਸ਼ਣ ਦੌਰਾਨ ਹੀ ਵਿਰੋਧੀ ਧਿਰ ਕਾਂਗਰਸ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਜਲੰਧਰ ਤੋਂ ਵਿਧਾਇਕ ਪਰਗਟ ਸਿੰਘ ਨੇ ਸਪੀਕਰ ਕੁਲਤਾਰ ਸੰਧਵਾਂ 'ਤੇ ਕਿਸਾਨਾਂ ਨੂੰ ਲੈ ਕੇ ਦਿੱਤੇ ਵਿਵਾਦਤ ਬਿਆਨ 'ਤੇ ਦੋਸ਼ ਲਗਾਇਆ। ਇਸ 'ਤੇ ਸਪੀਕਰ ਭੜਕ ਗਏ ਅਤੇ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਤੁਸੀਂ ਗਲਤ ਗੱਲ ਆਖ ਰਹੇ ਹੋ।
ਇਹ ਵੀ ਪੜ੍ਹੋ : ਡਰਾਈਵਿੰਗ ਲਾਈਸੈਂਸ ਤੇ ਆਰ. ਸੀ. ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਸਪੀਕਰ ਨੇ ਕਿਹਾ ਕਿ ਬਿਨਾਂ ਸਿਰ ਪੈਰ ਦੀ ਗੱਲ ਨਾ ਕਰੋ। ਮੇਰਾ ਅਜਿਹਾ ਇਕ ਵੀ ਵਿਵਾਦਤ ਬਿਆਨ ਦਿਖਾ ਦਿਓ। ਜਿਸ ਵਿਚ ਮੈਂ ਆਖਿਆ ਹੋਵੇ ਕਿ ਧਰਨੇ ਕਰਕੇ ਨਸ਼ਾ ਵਧਿਆ ਹੈ, ਅਜਿਹਾ ਬਿਆਨ ਮੈਂ ਕਦੇ ਨਹੀਂ ਦਿੱਤਾ। ਸਪੀਕਰ ਨੇ ਕਿਹਾ ਕਿ ਮੈਨੂੰ ਭੁਲੇਖਾ ਸੀ ਕਿ ਤੁਸੀਂ ਬਹੁਤ ਸਿਆਣੀ ਗੱਲ ਕਰਦੇ ਹੋ ਪਰ ਅਜਿਹਾ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਟਰਾਂਸਫਰ ਆਫ ਪ੍ਰੀਜ਼ਨ ਐਕਟ ਨੂੰ ਦਿੱਤੀ ਮਨਜ਼ੂਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e