ਡੇਟ ''ਤੇ ਮੁੰਡੇ ਦੇ ਘਰ ਗਈ ਬੀਬੀ ''ਤੇ ਪਾਲਤੂ ਕੁੱਤੇ ਨੇ ਕੀਤਾ ਹਮਲਾ, ਲੱਗੇ 21 ਟਾਂਕੇ

10/31/2020 2:32:04 AM

ਸਿਡਨੀ - ਇਨੀਂ ਦਿਨੀਂ ਆਨਲਾਈਨ ਡੇਟਿੰਗ ਐਪ ਦਾ ਰਿਵਾਜ਼ ਲਗਾਤਾਰ ਵਧ ਰਿਹਾ ਹੈ। ਇਸ ਦੀ ਮਦਦ ਨਾਲ ਲੋਕ ਆਪਣੇ ਸਾਥੀ ਨੂੰ ਆਸਾਨੀ ਨਾਲ ਚੁਣ ਸਕਦੇ ਹਨ, ਪਰ ਇਕ ਆਸਟ੍ਰੇਲੀਅਨ ਨੌਜਵਾਨ ਨੂੰ ਇਹ ਭਾਰੀ ਪੈ ਗਿਆ। ਉਸ ਦੇ ਨਾਲ ਡੇਟ 'ਤੇ ਗਈ ਬੀਬੀ ਨੇ ਉਸ ਖਿਲਾਫ ਕੋਰਟ ਵਿਚ ਕੇਸ ਕਰ ਦਿੱਤਾ ਹੈ, ਜਿਸ ਵਿਚ ਉਹ ਦੋਸ਼ੀ ਵੀ ਕਰਾਰ ਦੇ ਦਿੱਤਾ ਗਿਆ। ਹੁਣ ਅਗਲੇ ਮਹੀਨੇ ਉਸ ਨੂੰ ਸਜ਼ਾ ਸੁਣਾਈ ਜਾਵੇਗੀ। ਹਾਲਾਂਕਿ ਇਸ ਸਭ ਦੇ ਪਿੱਛੇ ਵਿਅਕਤੀ ਦੀ ਥਾਂ ਉਸ ਦੇ ਕੁੱਤੇ ਦੀ ਗਲਤੀ ਸੀ।

ਟਿੰਡਰ 'ਤੇ ਹੋਈ ਸੀ ਮੁਲਾਕਾਤ
ਦਰਅਸਲ ਆਸਟ੍ਰੇਲੀਆ ਦੇ ਪਰਥ ਵਿਚ ਰਹਿਣ ਵਾਲੇ ਜੋਸ਼ੁਆ ਵਾਕਰ ਟਿੰਡਰ 'ਤੇ ਇਕ ਬੀਬੀ ਨੂੰ ਡੇਟ ਕਰ ਰਿਹਾ ਸੀ। ਹੌਲੀ-ਹੌਲੀ ਦੋਹਾਂ ਵਿਚ ਗੱਲ ਅੱਗੇ ਵਧੀ ਅਤੇ ਕ੍ਰਿਸਮਸ ਦੇ ਮੌਕੇ ਉਹ ਇਕ ਹੋਟਲ ਵਿਚ ਡ੍ਰਿੰਕ 'ਤੇ ਮਿਲੇ। ਇਸ ਤੋਂ ਬਾਅਦ ਬੀਬੀ ਜੋਸ਼ੁਆ ਨੂੰ ਮਿਲਣ ਉਸ ਦੇ ਘਰ ਪਹੁੰਚੀ, ਜਿਥੇ ਇਕ ਅਮਰੀਕੀ ਬੁਲਡਾਗ ਕੁੱਤਾ ਸੀ। ਜੋਸ਼ੁਆ ਨੇ ਚਿਤਾਵਨੀ ਦਿੰਦੇ ਹੋਏ ਬੀਬੀ ਨੂੰ ਦੱਸਿਆ ਕਿ ਜਦ ਤੱਕ ਉਹ ਆਪਣੇ ਬੁਲਡਾਗ ਟੇਕਸਾਸ ਨੂੰ ਬੰਨ ਨਾ ਦੇਵੇ, ਉਦੋਂ ਤੱਕ ਉਸ ਦੇ ਲਈ ਬਾਹਰ ਹੀ ਰਹਿਣਾ ਬਿਹਤਰ ਹੋਵੇਗਾ।

ਕੁੱਤੇ ਦਾ ਨਹੀਂ ਹੈ ਰਜਿਸਟ੍ਰੇਸ਼ਨ
ਜੋਸ਼ੁਆ ਘਰ ਦੇ ਅੰਦਰ ਹੀ ਸੀ, ਉਦੋਂ ਉਸ ਦੇ ਕੁੱਤੇ ਨੇ ਬੀਬੀ 'ਤੇ ਹਮਲਾ ਕਰ ਦਿੱਤਾ। ਜਿਸ ਵਿਚ ਉਸ ਦੇ ਮੂੰਹ 'ਤੇ 21 ਟਾਂਕੇ ਲੱਗੇ। ਘਟਨਾ ਤੋਂ ਬਾਅਦ ਬੀਬੀ ਵੀ ਕੋਰਟ ਵਿਚ ਪਹੁੰਚੀ। ਨਾਲ ਹੀ ਕੁੱਤੇ ਅਤੇ ਉਸ ਦੇ ਮਾਲਕ ਨੂੰ ਸਜ਼ਾ ਦੇਣ ਦੀ ਮੰਗ ਕੀਤੀ। ਬੀਬੀ ਦੇ ਵਕੀਲ ਨੇ ਪਰਥ ਮੈਜੀਸਟ੍ਰੇਟ ਕੋਰਟ ਨੂੰ ਦੱਸਿਆ ਕਿ ਜਦ ਉਨ੍ਹਾਂ ਦੀ ਕਲਾਇੰਟ ਨੇ ਕੁੱਤੇ ਨੂੰ ਸਹਿਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਨੂੰ ਵੱਢ ਦਿੱਤਾ। ਜਿਸ ਕਾਰਨ ਬੀਬੀ ਨੂੰ ਪਲਾਸਟਿਕ ਸਰਜਰੀ ਕਰਾਉਣੀ ਪਈ। ਬੀਬੀ ਮੁਤਾਬਕ ਜੋਸ਼ੁਆ ਨੇ ਕੁੱਤੇ ਦਾ ਰਜਿਸਟ੍ਰੇਸ਼ਨ ਨਹੀਂ ਕਰਾਈ ਸੀ, ਨਾ ਹੀ ਉਸ ਕੋਲ ਮਾਇਕ੍ਰੋਚਿਪ ਸੀ। ਬੀਬੀ ਮੁਤਾਬਕ ਇਹ ਕੁੱਤਾ ਸਮਾਜ ਲਈ ਖਤਰਾ ਹੈ। ਅਜਿਹੇ ਵਿਚ ਉਸ ਨੂੰ ਲੋਕਾਂ ਤੋਂ ਦੂਰ ਕਿਤੇ ਕੈਦ ਕੀਤਾ ਜਾਵੇ।

ਕੁੱਤੇ ਦੀ ਸਜ਼ਾ
ਉਥੇ ਦੂਜੇ ਪਾਸੇ ਜੋਸ਼ੁਆ ਨੇ ਸਾਰੇ ਦੋਸ਼ਾਂ ਦਾ ਮੰਨ ਲਿਆ ਹੈ, ਪਰ ਇਹ ਗੱਲ ਕੋਰਟ ਨੂੰ ਦੱਸੀ ਕਿ ਬੀਬੀ ਨੇ ਆਪਣੇ ਹੱਥ ਅੱਗੇ ਵਧਾਇਆ ਸੀ। ਨਾਲ ਹੀ ਉਹ ਉਸ 'ਤੇ ਝੁਕ ਗਈ ਸੀ, ਜਿਸ ਕਾਰਨ ਉਸ ਨੇ ਹਮਲਾ ਕੀਤਾ। ਉਨ੍ਹਾਂ ਮੁਤਾਬਕ ਕੁੱਤੇ ਨੇ ਇਕ ਹੀ ਵਾਰ ਕੱਟਿਆ ਸੀ, ਜਿਸ ਤੋਂ ਬਾਅਦ ਉਹ ਉਸ ਨੂੰ ਹਸਪਤਾਲ ਲੈ ਕੇ ਗਿਆ। ਉਨ੍ਹਾਂ ਨੇ ਕੁੱਤੇ ਦੀ ਸਜ਼ਾ ਦਾ ਵਿਰੋਧ ਕੀਤਾ ਹੈ। ਨਾਲ ਹੀ ਦੱਸਿਆ ਕਿ ਉਨ੍ਹਾਂ ਦਾ ਕੁੱਤਾ ਗਾਇਬ ਹੈ। ਜਿਸ ਦੀ ਰਿਪੋਰਟ ਉਨ੍ਹਾਂ ਨੇ ਸਥਾਨਕ ਰੇਂਜਰ ਨੂੰ ਦਿੱਤੀ ਹੈ। ਜੇਕਰ ਕੁੱਤਾ ਮਿਲਦਾ ਹੈ ਤਾਂ ਉਹ ਉਸ ਦੇ ਮਾਲਿਕਾਣਾ ਹੱਕ ਦਾ ਦਾਅਵਾ ਕਰਨਗੇ। ਬੀਬੀ ਦੀ ਪਟੀਸ਼ਨ 'ਤੇ ਕੋਰਟ ਨੇ ਜੋਸ਼ੁਆ ਨੂੰ ਦੋਸ਼ੀ ਪਾਇਆ ਹੈ, ਹੁਣ ਅਗਲੇ ਮਹੀਨੇ ਸਜ਼ਾ ਸੁਣਾਈ ਜਾਵੇਗੀ।


Khushdeep Jassi

Content Editor

Related News