ਸਿਡਨੀ ''ਚ ਘਰ ''ਚੋਂ ਮਿਲੀ ਔਰਤ ਦੀ ਲਾਸ਼, ਇਲਾਕੇ ''ਚ ਫੈਲੀ ਸਨਸਨੀ

09/30/2017 11:15:35 AM

ਸਿਡਨੀ,(ਬਿਊਰੋ)— ਆਸਟ੍ਰੇਲੀਆ ਦੇ ਪੱਛਮੀ ਸਿਡਨੀ ਦੇ ਇਕ ਘਰ 'ਚੋਂ ਔਰਤ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ ਹੈ। ਪੁਲਸ ਮੁਤਾਬਕ ਔਰਤ ਦੇ ਸਰੀਰ 'ਤੇ ਜ਼ਖਮ ਦੇ ਨਿਸ਼ਾਨੇ ਪਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਔਰਤ 'ਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਐਮਰਜੈਂਸੀ ਸੇਵਾ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਮੋਰੇਸਬੀ ਸਟਰੀਟ 'ਚ ਸ਼ਨੀਵਾਰ ਤੜਕੇ 2.00 ਵਜੇ ਘਟਨਾ ਦੀ ਸੂਚਨਾ ਮਿਲੀ। ਅਧਿਕਾਰੀਆਂ ਮੁਤਾਬਕ ਜਦੋਂ ਉਹ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਉਨ੍ਹਾਂ ਨੂੰ 30 ਸਾਲ ਦੀ ਔਰਤ ਮ੍ਰਿਤਕ ਹਾਲਤ 'ਚ ਮਿਲੀ।
ਦੁਖੀ ਪਰਿਵਾਰਕ ਮੈਂਬਰ ਘਰ 'ਚੋਂ ਬਾਹਰ ਦੇਖੇ ਗਏ ਅਤੇ ਪੁਲਸ ਨੇ ਇਸ ਨੂੰ ਅਪਰਾਧਕ ਘਟਨਾ ਕਰਾਰ ਦਿੱਤਾ। ਇਕ 26 ਸਾਲ ਵਿਅਕਤੀ ਜੋ ਕਿ ਔਰਤ ਦਾ ਰਿਸ਼ਤੇਦਾਰ ਹੈ, ਉਹ ਪੁੱਛ-ਗਿੱਛ 'ਚ ਪੁਲਸ ਦੀ ਮਦਦ ਕਰ ਰਿਹਾ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।


Related News