ਹੋਰਾਂ ਲੜਕੀਆਂ ਲਈ ਔਰਤ ਨੇ ਕਈ ਸਾਲਾਂ ਬਾਅਦ ਦੱਸੀ ਖੁਦ ਨਾਲ ਹੋਈ ਦਰਿੰਦਗੀ ਦੀ ਕਹਾਣੀ

01/22/2020 3:06:29 PM

ਲੰਡਨ- ਇੰਗਲੈਂਡ ਦੀ ਰਹਿਣ ਵਾਲੀ ਇਕ ਲੜਕੀ ਨੇ ਖੁਦ ਨਾਲ ਹੋਏ ਬਲਾਤਕਾਰ ਦੇ ਕਈ ਸਾਲਾਂ ਬਾਅਦ ਆਪਣਾ ਨਾਂ ਜਨਤਕ ਕਰਦੇ ਹੋਏ ਦਰਦਨਾਕ ਕਹਾਣੀ ਸ਼ੇਅਰ ਕੀਤੀ ਹੈ। ਉਹ ਹੋਰ ਔਰਤਾਂ ਨੂੰ ਇਹ ਦਿਖਾਉਣਾ ਚਾਹੁੰਦੀ ਹੈ ਕਿ ਤੁਸੀਂ ਮਜ਼ਬੂਤ ਹੋ ਸਕਦੇ ਹੋ, ਇਸ ਲਈ ਮੈਂ ਇਹ ਕਹਾਣੀ ਸ਼ੇਅਰ ਕਰ ਰਹੀ ਹਾਂ। 

27 ਸਾਲਾ ਰੋਬਿਨ ਨੇ ਆਪਣੀ ਦਰਦਨਾਕ ਕਹਾਣੀ ਬਿਆਨ ਕਰਦਿਆਂ ਕਿਹਾ ਕਿ ਉਹ ਨਾਈਟ ਆਊਟ ਤੋਂ ਬਾਅਦ ਜਿਸ ਲੜਕੇ ਦੇ ਘਰ ਰੁਕ ਗਈ ਸੀ ਉਸੇ ਨੇ ਉਸ ਦਾ ਬਲਾਤਕਾਰ ਕੀਤਾ ਸੀ ਪਰ ਉਹ ਡਰ ਦੇ ਕਾਰਨ ਚੁੱਪ ਰਹੀ ਕਿਉਂਕਿ ਉਸ ਨੂੰ ਲੱਗਿਆ ਕਿ ਜੇਕਰ ਉਸ ਨੇ ਵਿਰੋਧ ਕੀਤਾ ਤਾਂ ਉਹ ਵਿਅਕਤੀ ਉਸ ਦਾ ਜਾਨ ਲੈ ਲਵੇਗਾ। 'ਦ ਸਨ' ਦੀ ਰਿਪੋਰਟ ਮੁਤਾਬਕ ਰੋਬਿਨ ਨੇ ਬਲਾਤਕਾਰ ਦੀ 6 ਸਾਲ ਪੁਰਾਣੀ ਘਟਨਾ ਸ਼ੇਅਰ ਕਰਦੇ ਹੋਏ ਕਿਹਾ ਕਿ ਡਲੇਰ ਮਹਿਮੂਦ ਨਾਂ ਦੇ ਵਿਅਕਤੀ ਨਾਲ ਜਦੋਂ ਉਸ ਦੀ ਮੁਲਾਕਾਤ ਹੋਈ ਤਾਂ ਉਸ ਨੇ ਆਪਣੀ ਉਮਰ 27 ਸਾਲ ਦੱਸੀ ਸੀ ਜਦਕਿ ਉਸ ਦੀ ਉਮਰ 38 ਸਾਲ ਸੀ।

ਘਟਨਾ ਦੀ ਸ਼ਾਮ ਰੋਬਿਨ ਇਕ ਕਲੱਬ ਵਿਚ ਮਹਿਮੂਦ ਨਾਲ ਮਿਲੀ ਸੀ। ਇਸ ਤੋਂ ਬਾਅਦ ਦੋਵੇਂ ਇਕੋ ਟੈਕਸੀ 'ਤੇ ਘਰ ਦੇ ਲਈ ਨਿਕਲੇ। ਇਕ ਡ੍ਰਿੰਕ ਦੇ ਲਈ ਰੋਬਿਨ ਮਹਿਮੂਦ ਦੇ ਘਰ ਜਾਣ ਲਈ ਸਹਿਮਤ ਹੋ ਗਈ ਪਰ ਇਹ ਸਾਫ ਕਰ ਦਿੱਤਾ ਕਿ ਉਸ ਸੈਕਸ ਨਹੀਂ ਚਾਹੁੰਦੀ। ਮਹਿਮੂਦ ਦੇ ਘਰ ਡ੍ਰਿੰਕ ਤੋਂ ਬਾਅਦ ਰੋਬਿਨ ਨੂੰ ਨੀਂਦ ਆ ਗਈ ਤੇ ਉਹ ਉਥੇ ਹੀ ਸੋ ਗਈ। ਜਦੋਂ ਰੋਬਿਨ ਨੂੰ ਲੱਗਿਆ ਕਿ ਉਸ ਦਾ ਬਲਾਤਕਾਰ ਕੀਤਾ ਜਾ ਰਿਹਾ ਹੈ ਤਾਂ ਉਹ ਚੁੱਪਚਾਪ ਪਈ ਰਹੀ। ਉਸ ਨੇ ਕਿਹਾ ਕਿ ਮੈਂ ਅੱਖਾਂ ਖੋਲ੍ਹਣ ਤੋਂ ਡਰ ਰਹੀ ਸੀ ਕਿਉਂਕਿ ਮੈਨੂੰ ਡਰ ਸੀ ਕਿ ਉਹ ਨੇੜੇ ਪਏ ਲੈਪਟਾਮ ਨਾਲ ਮੇਰੇ ਸਿਰ 'ਤੇ ਵਾਰ ਕਰ ਦੇਵੇਗਾ।

ਘਟਨਾ ਤੋਂ ਬਾਅਦ ਜਦੋਂ ਰੋਬਿਨ ਘਰ ਪਹੁੰਚੀ ਤਾਂ ਉਸ ਨੂੰ ਮਹਿਮੂਦ ਨੇ ਸੰਦੇਸ਼ ਭੇਜਿਆ ਕਿ ਇਹ ਭੁੱਲਣਾ ਨਹੀਂ ਕਿ ਤੁਸੀਂ ਮੈਨੂੰ ਕੀ ਕਰਨ ਦਿੱਤਾ। ਇਸ ਤੋਂ ਬਾਅਦ ਰੋਬਿਨ ਨੇ ਪੁਲਸ ਨੂੰ ਬਲਾਤਕਾਰ ਦੀ ਜਾਣਕਾਰੀ ਦਿੱਤੀ। 2014 ਵਿਚ ਬਲਾਤਕਾਰ ਦੀ ਘਟਨਾ ਨੂੰ ਲੈ ਕੇ ਮਹਿਮੂਦ ਨੂੰ 2016 ਵਿਚ ਇੰਗਲੈਂਡ ਦੇ ਲਿਵਰਪੁਲ ਕ੍ਰਾਊਨ ਕੋਰਟ ਨੇ 5 ਸਾਲ ਦੀ ਜੇਲ ਦੀ ਸਜ਼ਾ ਸੁਣਾਈ। ਉਥੇ ਹੀ ਇਕ ਵਿਅਕਤੀ 'ਤੇ ਜਾਨਲੇਵਾ ਹਮਲਾ ਕਰਨ ਲਈ ਉਸ ਨੂੰ ਹੋਰ 12 ਸਾਲ ਦੀ ਸਜ਼ਾ ਸੁਣਾਈ ਗਈ। ਮਹਿਮੂਦ 2036 ਤੱਕ ਜੇਲ ਵਿਚ ਹੀ ਰਹੇਗਾ। ਰੋਬਿਨ ਨੇ ਕਿਹਾ ਕਿ ਉਸ ਦੀ 2 ਸਾਲ ਦੀ ਬੇਟੀ ਹੈ ਤੇ ਉਹ 2020 ਦੇ ਅਗਸਤ ਮਹੀਨੇ ਵਿਆਹ ਕਰਨ ਵਾਲੀ ਹੈ। 


Baljit Singh

Content Editor

Related News