ਘਰ ਦੇ ਬਾਥਰੂਮ ''ਚ ਕੈਦ ਹੋਈ 83 ਸਾਲਾ ਔਰਤ 6 ਦਿਨਾਂ ਬਾਅਦ ਜ਼ਿੰਦਾ ਕੱਢੀ ਬਾਹਰ

Wednesday, Sep 18, 2019 - 10:14 AM (IST)

ਘਰ ਦੇ ਬਾਥਰੂਮ ''ਚ ਕੈਦ ਹੋਈ 83 ਸਾਲਾ ਔਰਤ 6 ਦਿਨਾਂ ਬਾਅਦ ਜ਼ਿੰਦਾ ਕੱਢੀ ਬਾਹਰ

ਪੈਰਿਸ— ਫਰਾਂਸ 'ਚ ਇਕ ਔਰਤ ਦੇ 6 ਦਿਨਾਂ ਤੱਕ ਆਪਣੇ ਘਰ ਦੇ ਬਾਥਰੂਮ 'ਚ ਬੰਦ ਰਹਿਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਕਿਸੇ ਤਰ੍ਹਾਂ ਔਰਤ ਨੂੰ ਰੈਸਕਿਊ ਕੀਤਾ ਗਿਆ। ਇਹ ਘਟਨਾ ਫਰਾਂਸ ਦੇ ਤਿਨਾਮ ਇਲਾਕੇ ਦੀ ਹੈ। ਔਰਤ ਦੀ ਉਮਰ 83 ਸਾਲ ਹੈ ਪਰ ਪੁਲਸ ਔਰਤ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ।

ਜਾਣਕਾਰੀ ਮੁਤਾਬਕ ਔਰਤ ਆਪਣੇ ਘਰ 'ਚ ਇਕੱਲੀ ਰਹਿੰਦੀ ਸੀ। ਪੁਲਸ ਨੇ ਜਦੋਂ ਔਰਤ ਨੂੰ ਰੈਸਕਿਊ ਕੀਤਾ ਤਾਂ ਉਹ ਬਹੁਤ ਕਮਜ਼ੋਰ ਹੋ ਚੁੱਕੀ ਸੀ। ਕਈ ਦਿਨਾਂ ਤੱਕ ਉਨ੍ਹਾਂ ਨਾਲ ਸੰਪਰਕ ਨਾ ਹੋ ਸਕਣ ਕਾਰਨ ਔਰਤ ਦੀ ਇਕ ਭਤੀਜੀ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਸੀ। ਪੁਲਸ ਨੇ ਘਟਨਾ ਦੇ ਸਬੰਧ 'ਚ ਕਿਹਾ ਕਿ ਉਨ੍ਹਾਂ ਨੇ 6 ਦਿਨਾਂ ਤੋਂ ਬਾਥਰੂਮ 'ਚ ਬੰਦ ਔਰਤ ਨੂੰ ਰੈਸਕਿਊ ਕਰ ਲਿਆ ਹੈ। ਹਾਲਾਂਕਿ ਇਸ ਦੌਰਾਨ ਇਹ ਨਹੀਂ ਦੱਸਿਆ ਗਿਆ ਕਿ ਔਰਤ 6 ਦਿਨਾਂ ਤੱਕ ਕਿਵੇਂ ਜ਼ਿੰਦਾ ਰਹੀ।

ਸਥਾਨਕ ਮੀਡੀਆ ਨੇ ਦੱਸਿਆ ਕਿ ਔਰਤ ਦਾ ਬਾਥਰੂਮ ਬਹੁਤ ਗੰਦੀ ਹਾਲਤ 'ਚ ਸੀ। ਪੁਲਸ ਨੇ ਔਰਤ ਦਾ ਪਤਾ ਲਾਉਣ ਤੋਂ ਬਾਅਦ ਫਾਇਰਮੈਨ ਨੂੰ ਵੀ ਘਟਨਾ ਵਾਲੀ ਥਾਂ 'ਤੇ ਸੱਦਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਨੇ ਦੱਸਿਆ ਕਿ ਔਰਤ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ। ਔਰਤ ਨੂੰ ਰੈਸਕਿਊ 10 ਸਤੰਬਰ ਨੂੰ ਕੀਤਾ ਗਿਆ ਸੀ ਪਰ ਪੁਲਸ ਨੇ 16 ਸਤੰਬਰ ਨੂੰ ਇਸ ਮਾਮਲੇ ਦਾ ਖੁਲਾਸਾ ਕੀਤਾ।


author

Baljit Singh

Content Editor

Related News