ਅਮਰੀਕੀ ਸਰਹੱਦ ਨੂੰ ਤੈਰ ਕੇ ਪਾਰ ਕਰਨ ਦੀ ਕੋਸ਼ਿਸ਼ ''ਚ ਹੋਈ ਔਰਤ ਦੀ ਮੌਤ

Wednesday, Nov 03, 2021 - 03:27 AM (IST)

ਅਮਰੀਕੀ ਸਰਹੱਦ ਨੂੰ ਤੈਰ ਕੇ ਪਾਰ ਕਰਨ ਦੀ ਕੋਸ਼ਿਸ਼ ''ਚ ਹੋਈ ਔਰਤ ਦੀ ਮੌਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ-ਮੈਕਸੀਕੋ ਸਰਹੱਦ ਨੂੰ ਤੈਰ ਕੇ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਇੱਕ ਔਰਤ ਦੀ ਮੌਤ ਹੋਣ ਦੀ ਘਟਨਾ ਵਾਪਰੀ ਹੈ। ਅਧਿਕਾਰੀਆਂ ਅਨੁਸਾਰ ਇਸ ਮਹਿਲਾ ਦੀ ਮੌਤ ਪੈਸੇਫਿਕ ਮਹਾਂਸਾਗਰ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਹੋਈ। ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂ.ਐੱਸ. ਬਾਰਡਰ ਪੈਟਰੋਲ ਏਜੰਟਾਂ ਨੂੰ ਸ਼ੁੱਕਰਵਾਰ ਰਾਤ 11:30 ਵਜੇ ਤੋਂ ਬਾਅਦ ਟਿਜੁਆਨਾ ਤੋਂ ਅਮਰੀਕਾ ਦੇ ਬਾਰਡਰ ਫੀਲਡ ਸਟੇਟ ਪਾਰਕ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਲਗਭਗ 70 ਲੋਕਾਂ ਦੀ ਸੂਚਨਾ ਪ੍ਰਾਪਤ ਹੋਈ। ਜਿਸ ਉਪਰੰਤ ਕਾਰਵਾਈ ਕਰਨ 'ਤੇ ਏਜੰਟਾਂ ਨੂੰ ਮ੍ਰਿਤਕ ਔਰਤ ਮਿਲੀ ਜਿਸ ਨੂੰ ਇਸੇ ਸਮੂਹ ਵਿੱਚੋਂ ਮੰਨਿਆ ਗਿਆ।

ਇਹ ਵੀ ਪੜ੍ਹੋ - ਅਮਰੀਕਾ ਦੀਆਂ ਜੇਲ੍ਹਾਂ ਕੋਰੋਨਾ ਕਾਰਨ ਕਰ ਰਹੀਆਂ ਹਨ, ਸਟਾਫ ਦੀ ਘਾਟ ਦਾ ਸਾਹਮਣਾ

ਇਸ ਔਰਤ ਨੂੰ ਰਾਤ ਕਰੀਬ 12:30 ਵਜੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ, ਜਦਕਿ ਔਰਤ ਦੀ ਫਿਲਹਾਲ  ਪਛਾਣ ਨਹੀਂ ਹੋ ਸਕੀ ਸੀ। ਇਸ ਦੌਰਾਨ ਬਾਰਡਰ ਪੈਟਰੋਲ ਅਨੁਸਾਰ ਏਜੰਟਾਂ ਨੇ 36 ਮੈਕਸੀਕਨ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਿਆ, ਜਿਨ੍ਹਾਂ ਵਿੱਚੋਂ 13 ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਯੂ.ਐੱਸ. ਕੋਸਟ ਗਾਰਡ ਦੁਆਰਾ ਪਾਣੀ ਵਿੱਚੋਂ ਕੱਢਿਆ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News