ਔਰਤ ਨੇ ਜਨਮਦਿਨ 'ਤੇ ਰੱਖੀ 'ਅੰਤਿਮ ਸੰਸਕਾਰ ਵਾਲੀ ਪਾਰਟੀ', ਬਲੈਕ ਡਰੈੱਸ 'ਚ ਕੱਟਿਆ ਬਲੈਕ ਕੇਕ (ਤਸਵੀਰਾਂ)

Wednesday, Mar 22, 2023 - 01:07 PM (IST)

ਔਰਤ ਨੇ ਜਨਮਦਿਨ 'ਤੇ ਰੱਖੀ 'ਅੰਤਿਮ ਸੰਸਕਾਰ ਵਾਲੀ ਪਾਰਟੀ', ਬਲੈਕ ਡਰੈੱਸ 'ਚ ਕੱਟਿਆ ਬਲੈਕ ਕੇਕ (ਤਸਵੀਰਾਂ)

ਇੰਟਰਨੈਸ਼ਨਲ ਡੈਸਕ (ਬਿਊਰੋ): ਅਕਸਰ ਲੋਕ ਆਪਣੇ ਜਨਮਦਿਨ ਨੂੰ ਖਾਸ ਢੰਗ ਨਾਲ ਮਨਾਉਂਦੇ ਹਨ। ਕਦੇ ਹਾਊਸ ਪਾਰਟੀ ਅਤੇ ਕਦੇ ਕਿਸੇ ਥੀਮ 'ਤੇ ਜਨਮਦਿਨ ਪਾਰਟੀ ਦਾ ਆਯੋਜਨ ਕੀਤਾ ਜਾਂਦਾ ਹੈ। ਜ਼ਿਆਦਾਤਰ ਮੌਕਿਆਂ 'ਤੇ ਪਾਰਟੀ ਲਈ ਜਨਮਦਿਨ ਵਾਲੇ ਵਿਅਕਤੀ ਦੀ ਪਸੰਦ ਦਾ ਥੀਮ ਚੁਣਿਆ ਜਾਂਦਾ ਹੈ। ਫਿਰ ਭਾਵੇਂ ਉਹ ਕਿਰਦਾਰ ਹੋਵੇ ਜਾਂ ਸਥਾਨ। ਹਾਲਾਂਕਿ ਅੱਜ ਤੱਕ ਤੁਸੀਂ ਸ਼ਾਇਦ ਹੀ ਕਿਸੇ ਅਜਿਹੇ ਵਿਅਕਤੀ ਬਾਰੇ ਸੁਣਿਆ ਹੋਵੇਗਾ, ਜਿਸ ਨੇ ਅੰਤਿਮ ਸੰਸਕਾਰ ਵਾਲੇ ਥੀਮ 'ਤੇ ਜਨਮਦਿਨ ਦੀ ਪਾਰਟੀ ਰੱਖੀ ਹੋਵੇ। ਇੱਕ ਔਰਤ ਨੇ ਆਪਣੇ 20 ਸਾਲਾਂ ਨੂੰ ਅਲਵਿਦਾ ਕਹਿਣ ਦਾ ਇੱਕ ਸ਼ਾਨਦਾਰ ਤਰੀਕਾ ਸੋਚਿਆ। ਉਸਨੇ ਆਪਣੇ 30ਵੇਂ ਜਨਮਦਿਨ 'ਤੇ 'ਅੰਤਮ-ਸੰਸਕਾਰ' ਥੀਮ ਵਾਲੀ ਪਾਰਟੀ ਕੀਤੀ। ਘਰ ਵਿੱਚ ਰੰਗੀਨ ਗੁਬਾਰਿਆਂ ਅਤੇ ਬੈਨਰਾਂ ਦੀ ਬਜਾਏ, ਜਨਮਦਿਨ ਵਾਲੀ ਔਰਤ ਹੈਲੀ ਹਰਨਮ ਨੇ ਕਾਲਾ ਰੰਗ ਚੁਣਿਆ।

PunjabKesari

ਜਨਮਦਿਨ 'ਤੇ ਸੋਗ ਵਾਲਾ ਜਸ਼ਨ

PunjabKesari

ਆਮਤੌਰ 'ਤੇ ਦੋਸਤਾਂ ਨਾਲ ਗੀਤ ਗਾ ਕੇ ਅਤੇ ਨੱਚ ਕੇ ਜਨਮਦਿਨ ਮਨਾਇਆ ਜਾਂਦਾ ਹੈ ਅਤੇ ਪਾਰਟੀ 'ਚ ਕਈ ਰੰਗ ਹੁੰਦੇ ਹਨ ਪਰ ਹੁਣ ਅਸੀਂ ਜਿਸ ਪਾਰਟੀ ਦੀ ਗੱਲ ਕਰਨ ਜਾ ਰਹੇ ਹਾਂ, ਉਸ ਦਾ ਇਕ ਹੀ ਰੰਗ ਸੀ-ਕਾਲਾ। ਲੋਕ ਸੋਗ ਦਾ ਇਹ ਰੰਗ ਪਹਿਨ ਕੇ ਪਾਰਟੀ ਵਿੱਚ ਪੁੱਜੇ ਸਨ ਕਿਉਂਕਿ ਥੀਮ ਕਬਰਸਤਾਨ ਵਾਲਾ ਸੀ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਹੈਲੀ ਹਰਨਮ ਨੇ ਆਪਣੀ ਪਾਰਟੀ 'ਚ ਕੋਈ ਚਮਕ ਨਾ ਰੱਖ ਕੇ ਹਰ ਚੀਜ਼ ਨੂੰ ਅੰਤਿਮ ਸੰਸਕਾਰ ਵਾਂਗ ਬਹੁਤ ਹੀ ਸਾਦਾ ਰੱਖਿਆ ਸੀ। ਇੱਥੇ ਕੀਤੀ ਗਈ ਸਜਾਵਟ ਵਿੱਚ ਵੀ ਖੋਪੜੀਆਂ ਲਟਕਾਈਆਂ ਗਈਆਂ ਸਨ ਅਤੇ ਕਬਰਾਂ ਦੇ ਪੱਥਰਾਂ ਦੇ ਮਾਡਲ ਸਜਾਏ ਗਏ ਸਨ। ਹੈਪੀ ਬਰਥਡੇ ਦੀ ਬਜਾਏ ਬੈਨਰ 'ਤੇ ਲਿਖਿਆ ਸੀ-“Death to my twenties।'' ਹੈਲੀ ਦੇ ਦੋਸਤ ਸ਼ਨੀ ਡੇਵਿਸ ਨੇ ਇਸ ਅਜੀਬ ਪਾਰਟੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਜੋ ਵਾਇਰਲ ਹੋ ਗਈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੇ ਕੈਲੀਫੋਰਨੀਆ 'ਚ ਚੱਕਰਵਾਤੀ ਤੂਫ਼ਾਨ ਨੇ ਮਚਾਈ ਤਬਾਹੀ, ਡੇਢ ਲੱਖ ਲੋਕ ਪ੍ਰਭਾਵਿਤ (ਤਸਵੀਰਾਂ)

ਕੇਕ ਵੀ ਸੀ ਕਾਲਾ 

PunjabKesari

ਹਾਲਾਂਕਿ ਪਾਰਟੀ 'ਚ ਲੋਕ ਚਾਕਲੇਟ, ਰੈੱਡ ਵੇਲਵੇਟ ਜਾਂ ਬੇਰੀ ਫਲੇਵਰਡ ਕੇਕ ਲੈ ਕੇ ਆਉਣਾ ਪਸੰਦ ਕਰਦੇ ਹਨ ਪਰ ਇੱਥੇ ਮਾਮਲਾ ਵੱਖਰਾ ਸੀ। ਇੱਥੇ ਇੱਕ ਕਾਲੇ ਰੰਗ ਦਾ ਕੇਕ ਲਿਆਂਦਾ ਗਿਆ ਸੀ, ਜਿਸ 'ਤੇ ਲਿਖਿਆ ਸੀ - "Rip 20s"। ਪਾਰਟੀ 'ਚ ਸਾਰੇ ਦੋਸਤ ਲਾਲ ਰੰਗ ਦੀ ਬੱਸ 'ਚ ਪਹੁੰਚੇ ਪਰ ਇੱਥੇ ਆਉਣ ਤੋਂ ਬਾਅਦ ਉਨ੍ਹਾਂ ਨੇ ਥੀਮ ਮੁਤਾਬਕ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਸਾਰੇ ਦੋਸਤਾਂ ਦੀ ਉਮਰ 30 ਸਾਲ ਜਾਂ ਇਸ ਤੋਂ ਵੱਧ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News