ਸਾਵਧਾਨ! ਜ਼ਿਆਦਾ ਪਾਣੀ ਪੀਣਾ ਹੋ ਸਕਦਾ ਹੈ ਖ਼ਤਰਨਾਕ, ਔਰਤ ਦੀ ਕੁਝ ਹੀ ਦੇਰ 'ਚ ਹੋਈ ਮੌਤ
Sunday, Aug 06, 2023 - 11:27 AM (IST)

ਵਾਸ਼ਿੰਗਟਨ— ਅਮਰੀਕਾ 'ਚ ਇਕ 35 ਸਾਲਾ ਔਰਤ ਦੀ 'ਵਾਟਰ ਟੌਕਸੀਸਿਟੀ' ਕਾਰਨ ਮੌਤ ਹੋ ਗਈ। ਨਿਊਯਾਰਕ ਪੋਸਟ ਦੀ ਰਿਪੋਰਟ ਅਨੁਸਾਰ ਇੰਡੀਆਨਾ ਦੀ ਐਸ਼ਲੇ ਸਮਰਸ, ਜੁਲਾਈ ਦੇ ਵੀਕੈਂਡ ਦੌਰਾਨ ਆਪਣੇ ਪਰਿਵਾਰ ਨਾਲ ਛੁੱਟੀਆਂ 'ਤੇ ਸੀ ਜਦੋਂ ਉਸਨੂੰ ਹਸਪਤਾਲ ਜਾਣਾ ਪਿਆ। ਕੜਾਕੇ ਦੀ ਗਰਮੀ ਵਿਚ ਉਸ ਨੂੰ ਡਿਹਾਈਡ੍ਰੇਸ਼ਨ ਮਹਿਸੂਸ ਹੋਇਆ। ਇਸ ਲਈ ਆਪਣੀ ਪਿਆਸ ਬੁਝਾਉਣ ਲਈ ਉਸਨੇ ਪਾਣੀ ਪੀਤਾ ਜੋ ਆਖਿਰਕਾਰ ਉਸਦੀ ਮੌਤ ਦਾ ਕਾਰਨ ਬਣ ਗਿਆ। ਐਸ਼ਲੇ ਨੇ ਬਹੁਤ ਹੀ ਘੱਟ ਸਮੇਂ 'ਚ ਚਾਰ ਬੋਤਲਾਂ ਪਾਣੀ ਪੀ ਲਿਆ, ਜੋ ਉਸ ਲਈ ਘਾਤਕ ਸਾਬਤ ਹੋਇਆ।
ਐਸ਼ਲੇ ਦੇ ਵੱਡੇ ਭਰਾ ਡੇਵੋਨ ਮਿਲਰ ਨੇ ਆਪਣਾ ਦੁਖਦਾਈ ਅਨੁਭਵ ਸਾਂਝਾ ਕੀਤਾ। ਉਸ ਨੇ ਦੱਸਿਆ ਕਿ ਐਸ਼ਲੇ ਨੇ 20 ਮਿੰਟਾਂ 'ਚ ਚਾਰ ਬੋਤਲਾਂ ਪਾਣੀ ਪੀ ਲਿਆ ਸੀ। ਇੱਕ ਔਸਤ ਪਾਣੀ ਦੀ ਬੋਤਲ ਲਗਭਗ ਅੱਧਾ ਲੀਟਰ ਹੁੰਦੀ ਹੈ। ਇਸਦਾ ਮਤਲਬ ਹੈ ਕਿ ਉਸਨੇ 20 ਮਿੰਟਾਂ ਵਿੱਚ ਲਗਭਗ 2 ਲੀਟਰ ਪਾਣੀ ਪੀ ਲਿਆ ਯਾਨੀ ਲਗਭਗ ਅੱਧਾ ਗੈਲਨ। ਉਸਨੇ ਅੱਗੇ ਦੱਸਿਆ ਕਿ 'ਜਦੋਂ ਉਸਦੀ ਭੈਣ ਘਰ ਪਹੁੰਚੀ ਤਾਂ ਉਹ ਗੈਰਾਜ ਵਿੱਚ ਬੇਹੋਸ਼ ਹੋ ਗਈ ਅਤੇ ਫਿਰ ਕਦੇ ਹੋਸ਼ ਵਿਚ ਨਹੀਂ ਆਈ। ਮਿਲਰ ਦੀ ਭੈਣ ਹੋਲੀ ਨੇ ਉਸ ਨੂੰ ਬੁਲਾਇਆ ਅਤੇ ਉਹ ਬਹੁਤ ਘਬਰਾਈ ਹੋਈ ਸੀ।
ਜਾਣੋ ਵਾਟਰ ਟੌਕਸੀਸਿਟੀ ਬਾਰੇ
ਮਿਲਰ ਨੇ ਆਪਣੇ ਭਰਾ ਨੂੰ ਦੱਸਿਆ ਕਿ ਐਸ਼ਲੇ ਹਸਪਤਾਲ ਵਿੱਚ ਹੈ। ਉਸ ਦੇ ਦਿਮਾਗ ਵਿੱਚ ਸੋਜ ਹੈ। ਡਾਕਟਰਾਂ ਨੂੰ ਇਹ ਨਹੀਂ ਪਤਾ ਕਿ ਇਸਦਾ ਕਾਰਨ ਕੀ ਹੈ, ਉਹ ਨਹੀਂ ਜਾਣਦੇ ਕਿ ਇਸਨੂੰ ਕਿਵੇਂ ਘੱਟ ਕਰਨਾ ਹੈ। ਡਾਕਟਰਾਂ ਨੇ ਐਸ਼ਲੇ ਦੇ ਪਰਿਵਾਰ ਨੂੰ ਦੱਸਿਆ ਕਿ ਉਸਦੀ ਮੌਤ ਹਾਈਪੋਨੇਟ੍ਰੀਮੀਆ ਕਾਰਨ ਹੋਈ, ਜਿਸ ਨੂੰ ਵਾਟਰ ਟੌਕਸੀਸਿਟੀ ਵੀ ਕਿਹਾ ਜਾਂਦਾ ਹੈ। ਜਾਣਕਾਰੀ ਮੁਤਾਬਕ ਅਜਿਹਾ ਉਦੋਂ ਹੁੰਦਾ ਹੈ ਜਦੋਂ ਖੂਨ 'ਚ ਸੋਡੀਅਮ ਦੀ ਮਾਤਰਾ 'ਅਸਾਧਾਰਨ ਤੌਰ 'ਤੇ ਘੱਟ' ਹੋ ਜਾਂਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਸਟੋਰ ਲੁੱਟਣ ਆਏ ਚੋਰ ਦੇ ਛੁਟੇ ਪਸੀਨੇ, 'ਸਿੱਖ' ਨੇ ਦੇਸੀ ਸਟਾਈਲ 'ਚ ਸਿਖਾਇਆ ਸਬਕ (ਵੀਡੀਓ)
ਜਾਨਲੇਵਾ ਸਾਬਤ ਹੋ ਸਕਦੀ ਹੈ ਵਾਟਰ ਟੌਕਸੀਸਿਟੀ
ਮਿਲਰ ਨੇ ਕਿਹਾ ਕਿ 'ਇਹ ਸਾਡੇ ਸਾਰਿਆਂ ਲਈ ਹੈਰਾਨ ਕਰਨ ਵਾਲਾ ਸੀ। ਜਦੋਂ ਉਸਨੇ ਪਹਿਲੀ ਵਾਰ ਵਾਟਰ ਟੌਕਸੀਸਿਟੀ ਦਾ ਨਾਮ ਲਿਆ। ਹਾਲਾਂਕਿ ਬਹੁਤ ਹੀ ਦੁਰਲੱਭ ਹਾਲਾਤ ਵਿਚ ਵਾਟਰ ਟੌਕਸੀਸਿਟੀ ਘਾਤਕ ਹੋ ਸਕਦੀ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਥੋੜ੍ਹੇ ਸਮੇਂ ਵਿੱਚ ਬਹੁਤ ਜ਼ਿਆਦਾ ਪਾਣੀ ਪੀ ਲਿਆ ਜਾਂਦਾ ਹੈ ਜਾਂ ਅੰਦਰੂਨੀ ਸਿਹਤ ਸਥਿਤੀਆਂ ਕਾਰਨ ਗੁਰਦਿਆਂ ਵਿੱਚ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਹੈ। ਇਸਦੇ ਲੱਛਣਾਂ ਵਿੱਚ ਆਮ ਤੌਰ 'ਤੇ ਬਿਮਾਰ ਮਹਿਸੂਸ ਕਰਨਾ, ਮਾਸਪੇਸ਼ੀਆਂ ਵਿੱਚ ਕੜਵੱਲ, ਦਰਦ, ਮਤਲੀ ਅਤੇ ਸਿਰ ਦਰਦ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।