ਚੱਟਾਨ ਤੋਂ ਡਿੱਗਣ ਕਾਰਨ 23 ਸਾਲਾ ਔਰਤ ਦੀ ਮੌਤ

05/29/2017 4:08:06 PM

ਮਿਲਟਨ— ਮਿਲਟਨ ਦੇ ਰੈਟਲਸਨੇਕ ਪੁਆਇੰਟ ਵਿਖੇ ਚੱਟਾਨ ਤੋਂ ਡਿੱਗਣ ਕਾਰਨ ਐਤਵਾਰ ਰਾਤ ਨੂੰ ਇਕ ਔਰਤ ਦੀ ਮੌਤ ਹੋ ਗਈ। ਰਾਤ ਨੂੰ 9.22 ਵਜੇ ਦੇ ਕਰੀਬ ਇਕ ਵਿਅਕਤੀ ਨੇ ਐਮਰਜੈਂਸੀ ਵਿਭਾਗ ਨੂੰ ਕਾਲ ਕਰਕੇ ਦੱਸਿਆ ਕਿ ਉਸ ਨੇ ਇਕ ਵਿਅਕਤੀ ਨੂੰ ਚੱਟਾਨ ਤੋਂ ਡਿੱਗਦੇ ਹੋਏ ਦੇਖਿਆ ਹੈ। ਐਮਰਜੈਂਸੀ ਵਿਭਾਗ ਦੀ ਟੀਮ ਮੌਕੇ 'ਤੇ ਪੁੱਜੀ ਤਾਂ ਦੇਖਿਆ ਤਾਂ ਉਹ ਇਕ ਔਰਤ ਸੀ। ਪੁਲਸ ਨੇ ਦੱਸਿਆ ਕਿ 23 ਸਾਲਾ ਔਰਤ ਆਪਣੇ ਦੋਸਤਾਂ ਦੇ ਨਾਲ ਘੁੰਮਣ ਗਈ ਸੀ, ਜਦੋਂ ਉਹ ਚੱਟਾਨ ਤੋਂ ਹੇਠਾਂ ਡਿੱਗ ਗਈ। ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮ੍ਰਿਤਕ ਔਰਤ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।


Kulvinder Mahi

News Editor

Related News