'5 ਘੰਟੇ ਲਈ ਮਰੀ ਔਰਤ, ਫਿਰ ਹਿਲਣ ਲੱਗੇ ਹੱਥ-ਪੈਰ', ਘਬਰਾਇਆ ਹਸਪਤਾਲ ਦਾ ਸਟਾਫ
Thursday, Feb 22, 2024 - 03:30 PM (IST)
ਇੰਟਰਨੈਸ਼ਨਲ ਡੈਸਕ- ਮੌਤ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਹੈ। ਇਕ ਵਾਰ ਜਦੋਂ ਕੋਈ ਮਰ ਜਾਂਦਾ ਹੈ ਤਾਂ ਉਸ ਦਾ ਜ਼ਿੰਦਾ ਹੋਣਾ ਅਸੰਭਵ ਹੁੰਦਾ ਹੈ। ਹਾਲਾਂਕਿ ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆ ਹਨ ਜੋ ਵਿਅਕਤੀ ਨੂੰ ਹੈਰਾਨ ਕਰ ਦਿੰਦੀਆਂ ਹਨ। ਅਜਿਹਾ ਹੀ ਕੁਝ ਇਕ ਔਰਤ ਨਾਲ ਹੋਇਆ, ਜੋ ਆਪਣੀ ਮੌਤ ਦੇ 5 ਘੰਟੇ ਬਾਅਦ ਹੀ ਹਿੱਲਣ ਲੱਗੀ। ਜ਼ਰਾ ਸੋਚੋ, ਜੇਕਰ ਕੋਈ ਵਿਅਕਤੀ ਜਿਸਨੂੰ ਮਰਿਆ ਹੋਇਆ ਸਮਝ ਕੇ ਅਤੇ ਬੌਡੀ ਬੈਗ ਵਿੱਚ ਰੱਖਿਆ ਗਿਆ ਹੋਵੇ ਤੇ ਉਹ ਅਚਾਨਕ ਹਿੱਲਣ ਲੱਗ ਪਵੇ ਤਾਂ ਆਲੇ-ਦੁਆਲੇ ਦੇ ਲੋਕਾਂ ਦੀ ਹਾਲਤ ਕੀ ਹੋਵੇਗੀ? ਅਜਿਹਾ ਹੀ ਕੁਝ ਇੱਕ ਹਸਪਤਾਲ ਵਿੱਚ ਹੋਇਆ।
ਮੌਤ ਤੋਂ 5 ਘੰਟੇ ਬਾਅਦ ਹੋਈ ਜ਼ਿੰਦਾ
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇਹ ਘਟਨਾ ਗੁਆਟੇਮਾਲਾ ਸ਼ਹਿਰ ਦੀ ਹੈ। ਜਿੱਥੇ ਇੱਕ ਔਰਤ ਨੂੰ ਮ੍ਰਿਤਕ ਮੰਨ ਕੇ ਲਿਜਾਇਆ ਜਾ ਰਿਹਾ ਸੀ ਪਰ ਅੱਧੇ ਰਸਤੇ ਵਿਚਕਾਰ ਕੁਝ ਅਜਿਹਾ ਹੋਇਆ ਜਿਸ ਨਾਲ ਲੋਕਾਂ ਦੀ ਰੂਹ ਕੰਬ ਗਈ। ਔਰਤ ਨੂੰ ਗੁਆਟੇਮਾਲਾ ਦੇ ਸਾਨ ਜੁਆਨ ਡੇ ਡਾਇਓਸ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸਦੀ ਮੌਤ ਤੋਂ ਬਾਅਦ ਉਸਨੂੰ 5 ਘੰਟੇ ਤੱਕ ਮੁਰਦਾਘਰ ਵਿੱਚ ਰੱਖਿਆ ਗਿਆ। ਲਾਸ਼ ਨੂੰ ਬੈਗ ਦੇ ਅੰਦਰ ਲਿਜਾਇਆ ਜਾ ਰਿਹਾ ਸੀ। ਫਿਰ ਅਚਾਨਕ ਉਸ ਦੇ ਹੱਥ-ਪੈਰ ਹਿੱਲਣ ਲੱਗੇ। ਘਬਰਾਏ ਸਟਾਫ ਨੇ ਇਸ ਬਾਰੇ ਡਾਕਟਰਾਂ ਨੂੰ ਸੂਚਿਤ ਕੀਤਾ ਅਤੇ ਲਾਸ਼ ਨੂੰ ਤੁਰੰਤ ਚੈੱਕਅਪ ਲਈ ਲਿਜਾਇਆ ਗਿਆ। ਜਦੋਂ ਔਰਤ ਹਸਪਤਾਲ ਆਈ ਸੀ ਤਾਂ ਉਹ ਬਹੁਤ ਕੁਪੋਸ਼ਿਤ ਅਤੇ ਕਮਜ਼ੋਰ ਸੀ। ਉਸ ਨੂੰ ਦੌਰੇ ਵੀ ਪੈਂਦੇ ਰਹੇ।
ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਇਕ-ਦੋ ਨਹੀਂ, ਸ਼ਖ਼ਸ ਨੇ ਨੱਕ 'ਚ ਭਰੀਆਂ 68 ਤੀਲੀਆਂ, ਬਣਾਇਆ ਵਰਲਡ ਰਿਕਾਰਡ
ਘਟਨਾ ਤੋਂ ਡਰੇ ਲੋਕ
ਹਾਲਾਂਕਿ ਸਟਾਫ ਨੇ ਔਰਤ ਦੀਆਂ ਬਾਹਾਂ ਅਤੇ ਲੱਤਾਂ ਵਿੱਚ ਹਿਲਜੁਲ ਦੇਖੀ ਪਰ ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਦਿਮਾਗ ਵਿੱਚ ਕੋਈ ਗਤੀਵਿਧੀ ਨਹੀਂ ਸੀ। ਜਦੋਂ 30 ਮਿੰਟਾਂ ਦੀ ਕੋਸ਼ਿਸ਼ ਤੋਂ ਬਾਅਦ ਵੀ ਬਚਣ ਦੇ ਕੋਈ ਲੱਛਣ ਨਜ਼ਰ ਨਹੀਂ ਆਏ ਤਾਂ ਉਸ ਨੂੰ ਦੁਬਾਰਾ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੌਰਾਨ ਔਰਤ ਦੇ ਪਰਿਵਾਰਕ ਮੈਂਬਰ ਕਾਫੀ ਪ੍ਰੇਸ਼ਾਨੀ 'ਚ ਸਨ ਕਿਉਂਕਿ ਉਸ ਦੇ ਜ਼ਿੰਦਾ ਹੋਣ ਦੀ ਉਮੀਦ ਖ਼ਤਮ ਹੋ ਗਈ ਸੀ। ਜਦੋਂ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਕਾਫੀ ਡਰ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।