ਅਜਬ-ਗਜ਼ਬ : ਔਰਤ ਦਾ ਦਾਅਵਾ; 3 ਵਾਰ ਹੋਈ ਮੌਤ, ਹਰ ਵਾਰ ਹੋ ਗਈ ਜ਼ਿੰਦਾ

Saturday, Apr 29, 2023 - 09:51 PM (IST)

ਅਜਬ-ਗਜ਼ਬ : ਔਰਤ ਦਾ ਦਾਅਵਾ; 3 ਵਾਰ ਹੋਈ ਮੌਤ, ਹਰ ਵਾਰ ਹੋ ਗਈ ਜ਼ਿੰਦਾ

ਲੰਡਨ (ਇੰਟ.) : ਕਈ ਵਾਰ ਅਜਿਹੇ ਕਿੱਸੇ ਸਾਹਮਣੇ ਆਉਂਦੇ ਹਨ, ਜਿਨ੍ਹਾਂ 'ਚ ਮਰਨ ਤੋਂ ਬਾਅਦ ਲੋਕਾਂ ਦੇ ਦੁਬਾਰਾ ਜ਼ਿੰਦਾ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਹੁਣ ਇੰਗਲੈਂਡ ਦੀ ਇਕ ਔਰਤ ਵੀ ਖੁਦ ਬਾਰੇ ਕੁਝ ਅਜਿਹਾ ਹੀ ਦਾਅਵਾ ਕਰ ਰਹੀ ਹੈ। ਔਰਤ ਦਾ ਦਾਅਵਾ ਹੈ ਕਿ ਉਸ ਦੀ 3 ਵਾਰ ਮੌਤ ਹੋ ਚੁੱਕੀ ਹੈ ਅਤੇ ਹਰ ਵਾਰ ਉਹ ਫਿਰ ਜ਼ਿੰਦਾ ਹੋ ਗਈ।

ਇਹ ਵੀ ਪੜ੍ਹੋ : 100ਵੇਂ ਐਪੀਸੋਡ ਤੋਂ ਪਹਿਲਾਂ ਸਾਹਮਣੇ ਆਇਆ ਵੀਡੀਓ, ਕੈਮਰੇ 'ਚ 'ਮਨ ਕੀ ਬਾਤ' ਰਿਕਾਰਡ ਕਰਦੇ ਨਜ਼ਰ ਆਏ PM ਮੋਦੀ

ਡੇਲੀ ਸਟਾਰ ਨਿਊਜ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਬੀਵਰਲੀ ਗਿਲਮਰ (57) ਜਦੋਂ 20 ਸਾਲ ਦੀ ਸੀ ਤਾਂ ਉਹ ਬ੍ਰੇਨ ਟਰੋਮਾ ’ਚੋਂ ਲੰਘੀ ਸੀ। ਓਦੋਂ ਤੋਂ ਉਸ ਦੇ ਨਾਲ ਅਜੀਬੋ-ਗਰੀਬ ਤਜਰਬੇ ਹੋ ਰਹੇ ਹਨ। ਬੀਵਰਲੀ 3 ਬੱਚਿਆਂ ਦੀ ਮਾਂ ਹੈ ਅਤੇ ਉਹ ਜ਼ਿਆਦਾ ਧਾਰਮਿਕ ਖਿਆਲਾਂ ਦੀ ਵੀ ਨਹੀਂ ਹੈ। ਇਸ ਦੇ ਬਾਵਜੂਦ ਉਸ ਦਾ ਦਾਅਵਾ ਹੈ ਕਿ ਪ੍ਰਭੂ ਯਿਸੂ ਮਸੀਹ ਉਸ ਨੂੰ ਮਿਲਣ ਆਉਂਦੇ ਹਨ। ਔਰਤ ਤਾਂ ਇੱਥੋਂ ਤੱਕ ਦਾਅਵਾ ਕਰਦੀ ਹੈ ਕਿ ਜੀਸਸ ਕ੍ਰਾਈਸਟ ਤੋਂ ਇਲਾਵਾ ਉਸ ਨੇ ਮਸ਼ਹੂਰ ਕਾਰਟੂਨਿਸਟ ਵਾਲਟ ਡਿਜ਼ਨੀ ਨਾਲ ਵੀ ਮੁਲਾਕਾਤ ਕੀਤੀ ਹੈ, ਜਿਨ੍ਹਾਂ ਦੀ ਮੌਤ 1966 'ਚ ਹੋ ਗਈ ਸੀ।

ਇਹ ਵੀ ਪੜ੍ਹੋ : ਭਾਰਤੀ ਹਵਾਈ ਫੌਜ ਨੇ ਸੂਡਾਨ ਤੋਂ 121 ਲੋਕਾਂ ਨੂੰ ਕੱਢਿਆ, 392 ਭਾਰਤੀਆਂ ਦਾ ਇਕ ਹੋਰ ਜਥਾ ਦੇਸ਼ ਪਰਤਿਆ

ਔਰਤ ਦੇ ਇਨ੍ਹਾਂ ਅਜੀਬ ਦਾਅਵਿਆਂ ’ਤੇ ਡਾਕਟਰਾਂ ਦਾ ਕਹਿਣਾ ਹੈ ਕਿ ਦਿਮਾਗ ’ਤੇ ਸੱਟ ਲੱਗਣ ਅਤੇ ਬ੍ਰੇਨ ਟਰੋਮਾ ਕਾਰਨ ਅਜਿਹਾ ਲੋਕਾਂ ਨੂੰ ਹੋ ਸਕਦਾ ਹੈ। ਔਰਤ ਦਾ ਕਹਿਣਾ ਹੈ ਕਿ ਉਹ ਆਪਣੇ ਸਰੀਰ ਨੂੰ ਬੰਦ ਹੁੰਦੇ ਅਤੇ ਦਿਲ ਦੀਆਂ ਧੜਕਨਾਂ ਦੇ ਰੁਕਣ ਨੂੰ ਮਹਿਸੂਸ ਕਰਦੀ ਹੈ। ਇਸ ਤੋਂ ਬਾਅਦ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਆਪਣੇ ਹੀ ਸਰੀਰ 'ਚੋਂ ਬਾਹਰ ਨਿਕਲ ਰਹੀ ਹੈ। ਬੈਲਜੀਅਮ ਦੀ ਯੂਨੀਵਰਸਿਟੀ ਆਫ਼ ਲੀਜ ਸਥਿਤ ਕੋਮਾ ਸਾਇੰਸ ਗਰੁੱਪ ਦੇ ਖੋਜਕਾਰ ਹੁਣ ਔਰਤ 'ਤੇ ਖੋਜ ਕਰ ਰਹੇ ਹਨ, ਜਿਸ ਵਿੱਚ ਉਹ ਬਿਹਤਰ ਢੰਗ ਨਾਲ ਸਮਝ ਸਕਣ ਕਿ ਔਰਤ ਨੂੰ ਕੀ ਸਮੱਸਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News