ਭੂਤ ਦੇ ਬੱਚੇ ਦੀ ਮਾਂ ਬਣਨਾ ਚਾਹੁੰਦੀ ਹੈ ਲੰਡਨ ਦੀ ਇਕ ਔਰਤ
Monday, Aug 06, 2018 - 11:15 PM (IST)

ਲੰਡਨ— ਲੰਡਨ ਦੀ 26 ਸਾਲਾ ਸਿਯਾ ਜੈਮਸਨ ਨੇ ਪਿਛਲੇ ਸਾਲ ਦਾਅਵਾ ਕੀਤਾ ਸੀ ਕਿ ਉਸ ਦੇ ਨਾਲ ਭੂਤ ਨੇ ਸਬੰਧ ਬਣਾਏ ਹਨ। ਹੁਣ ਯੂ. ਕੇ. ਦੀ ਇਕ ਔਰਤ ਨੇ ਭੂਤ ਨਾਲ ਸਬੰਧ ਬਣਾਉਣ ਦਾ ਦਾਅਵਾ ਕਰਦਿਆਂ ਭੂਤ ਦੇ ਬੱਚੇ ਦੀ ਮਾਂ ਬਣਨ ਦੀ ਇੱਛਾ ਪ੍ਰਗਟਾਈ ਹੈ। ਧਾਰਮਿਕ ਕਾਰਜਾਂ ਦੀ ਸਲਾਹਕਾਰ ਐਮੇਥਿਸਟ ਰੀਐਲਮ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਅੱਜ ਤਕ ਉਸ ਭੂਤ ਨੂੰ ਨਹੀਂ ਦੇਖਿਆ ਹੈ। ਇਹ ਔਰਤ 11 ਸਾਲ ਤੋਂ ਵੱਖ-ਵੱਖ 20 ਭੂਤਾਂ ਨਾਲ ਸੈਕਸ ਕਰਨ ਦਾ ਦਾਅਵਾ ਕਰ ਚੁੱਕੀ ਹੈ। ਹਾਲ ਹੀ ਵਿਚ ਇਹ ਔਰਤ ਆਸਟਰੇਲੀਆ ਗਈ ਸੀ। ਆਸਟਰੇਲੀਆ ਟੂਰ ਦਾ ਜ਼ਿਕਰ ਕਰਦਿਆਂ ਉਸ ਨੇ ਦਾਅਵਾ ਕੀਤਾ ਹੈ ਕਿ ਇਕ ਦਿਨ ਉਹ ਝਾੜੀਆਂ ਤੋਂ ਲੰਘ ਰਹੀ ਸੀ ਤਾਂ ਅਚਾਨਕ ਉਸ ਨੂੰ ਇਕ ਤਾਕਤ ਜਿਹੀ ਮਹਿਸੂਸ ਹੋਈ। ਓਦੋਂ ਉਸ ਨੂੰ ਲੱਗਾ ਕਿ ਉਸ ਦਾ ਕੋਈ ਨਵਾਂ ਪ੍ਰੇਮੀ ਆ ਗਿਆ ਹੈ। ਬਾਅਦ ਵਿਚ ਜਦੋਂ ਉਹ ਇੰਗਲੈਂਡ ਪਰਤੀ ਤਾਂ ਉਹ ਵੀ ਨਾਲ ਆ ਗਿਆ ਅਤੇ 6 ਮਹੀਨਿਆਂ ਤੋਂ ਉਸਦੇ ਸਬੰਧ ਬਹੁਤ ਮਜ਼ਬੂਤ ਹੋ ਗਏ ਹਨ। ਉਸ ਨੇ ਕਿਹਾ ਕਿ ਹੁਣ ਉਸ ਦੇ ਮਨ ਵਿਚ ਭੂਤ ਦੇ ਬੱਚੇ ਦੀ ਮਾਂ ਬਣਨ ਦੀ ਇੱਛਾ ਪ੍ਰਗਟ ਹੋ ਗਈ ਹੈ।