ਨੇਤਨਯਾਹੂ ਦੇ ਕਤਲ ਦੀ ਸਾਜ਼ਿਸ਼ ’ਚ 70 ਸਾਲਾ ਔਰਤ ਗ੍ਰਿਫ਼ਤਾਰ
Thursday, Jul 24, 2025 - 12:19 AM (IST)

ਤੇਲ ਅਵੀਵ - ਇਜ਼ਰਾਈਲ ਦੀ ਸੁਰੱਖਿਆ ਏਜੰਸੀ ਸ਼ਿਨ ਬੇਟ ਨੇ ਬੁੱਧਵਾਰ ਨੂੰ ਇਕ 70 ਸਾਲਾ ਔਰਤ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਸ਼ੱਕ ’ਚ ਗ੍ਰਿਫ਼ਤਾਰ ਕੀਤਾ ਹੈ। ਇਜ਼ਰਾਈਲੀ ਪਬਲਿਕ ਬ੍ਰਾਡਕਾਸਟਰ ਕੇ. ਏ. ਐੱਨ. ਦੇ ਅਨੁਸਾਰ ਔਰਤ ’ਤੇ ਦੋਸ਼ ਹੈ ਕਿ ਉਹ ਆਈ.ਈ.ਡੀ. ਧਮਾਕੇ ਰਾਹੀਂ ਨੇਤਨਯਾਹੂ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੀ ਸੀ। ਕੇ. ਏ. ਐੱਨ. ਨੇ ਦੱਸਿਆ ਕਿ ਵੀਰਵਾਰ ਨੂੰ ਔਰਤ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਜਾਵੇਗਾ। ਰਿਪੋਰਟ ਦੇ ਅਨੁਸਾਰ ਔਰਤ ਨੂੰ 2 ਹਫ਼ਤੇ ਪਹਿਲਾਂ ਵੀ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਸ ਨੂੰ ਕੁਝ ਸ਼ਰਤਾਂ ਨਾਲ ਰਿਹਾਅ ਕਰ ਦਿੱਤਾ ਗਿਆ ਸੀ।